InternationalBreaking NewsD5 specialNewsTop News

ਪਾਕਿਸਤਾਨੀ ਜੋੜੇ ਨੇ ਆਪਣੇ ਨਵਜੰਮੇ ਬੱਚੇ ਦਾ ਨਾਂ ਰੱਖਿਆ ਬਾਰਡਰ

ਇਸਲਾਮਾਬਾਦ : ਇੱਕ ਪਾਕਿਸਤਾਨੀ ਜੋੜੇ ਨੇ ਆਪਣੇ ਨਵਜਾਤ ਬੱਚੇ ਦਾ ਨਾਮ ਬਾਰਡਰ ਰੱਖਿਆ। ਦਰਅਸਲ ਇਹ ਜੋੜਾ ਪਿਛਲੇ 71 ਦਿਨਾਂ ਤੋਂ 97 ਹੋਰ ਪਾਕਿਸਤਾਨੀ ਨਾਗਰਿਕਾਂ ਦੇ ਨਾਲ ਭਾਰਤ – ਪਾਕਿਸਤਾਨ ਦੇ ਅਟਾਰੀ ਬਾਰਡਰ ‘ਤੇ ਫੱਸਿਆ ਹੋਇਆ ਹੈ। ਇਸ ਦੌਰਾਨ ਮਹਿਲਾ ਨੇ ਬੱਚੇ ਨੂੰ ਜਨਮ ਦਿੱਤਾ ਅਤੇ ਕਿਉਂਕਿ ਬੱਚੇ ਦਾ ਜਨਮ ਅਜਿਹੀ ਹਾਲਤ ‘ਚ ਹੋਇਆ ਹੈ ਜਦੋਂ ਉਹ ਅਟਾਰੀ ਬਾਰਡਰ ‘ਤੇ ਲੰਬੇ ਸਮੇਂ ਤੋਂ ਫਸੇ ਹੋਏ ਹਨ ਤਾਂ ਮਹਿਲਾ ਅਤੇ ਉਸਦੇ ਪਤੀ ਨੇ ਆਪਣੇ ਬੱਚੇ ਦਾ ਨਾਮ ਬਾਰਡਰ ਹੀ ਰੱਖ ਦਿੱਤਾ। ਨਵਜੰਮੇ ਬੱਚੇ ਦੇ ਇਸ ਨਾਂਅ ‘ਤੇ ਦੁਨੀਆ ਹੈਰਾਨ ਹੈ। ਨਾਲ ਹੀ ਇਸ ਜੋੜੇ ਦੇ ਇਸ ਫ਼ੈਸਲੇ ਦੀ ਕਾਫ਼ੀ ਚਰਚਾ ਹੋ ਰਹੀ ਹੈ।

BIG BREAKING ਡੇਰਾ ਸਿਰਸਾ ਪਹੁੰਚੀ SIT, ਵੱਡੀ ਕਾਰਵਾਈ, ਬੇਅਦਬੀ ‘ਤੇ ਖੁਲਾਸੇ ! D5 Channel Punjabi

ਬੱਚੇ ਦੇ ਮਾਤਾ-ਪਿਤਾ, ਨਿੰਬੂ ਬਾਈ ਅਤੇ ਬਾਲਮ ਰਾਮ, ਜੋ ਕਿ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਰਾਜਨਪੁਰ ਜ਼ਿਲੇ ਦੇ ਰਹਿਣ ਵਾਲੇ ਹਨ, ਨੇ ਦੱਸਿਆ ਕਿ ਬੱਚੇ ਦਾ ਨਾਂ ਬਾਰਡਰ ਰੱਖਿਆ ਗਿਆ ਹੈ ਕਿਉਂਕਿ ਉਹ ਭਾਰਤ-ਪਾਕਿ ਸਰਹੱਦ ‘ਤੇ ਪੈਦਾ ਹੋਇਆ ਸੀ। ਨਿੰਬੂ ਬਾਈ ਗਰਭਵਤੀ ਸੀ ਅਤੇ 2 ਦਸੰਬਰ ਨੂੰ ਉਸ ਨੂੰ ਲੇਬਰ ਪੇਨ ਸ਼ੁਰੂ ਹੋਏ, ਜਿਸ ਤੋਂ ਬਾਅਦ ਨੇੜੇ-ਤੇੜੇ ਦੇ ਪਿੰਡਾਂ ਦੀਆਂ ਕੁਝ ਔਰਤਾਂ ਡਿਲੀਵਰੀ ‘ਚ ਨਿੰਬੂ ਬਾਈ ਦੀ ਮਦਦ ਲਈ ਪਹੁੰਚੀਆਂ।

BIG NEWS ਕਾਂਗਰਸ ‘ਚ ਫਿਰ ਪਿਆ ਘਮਾਸਾਣ, ਵਿਰੋਧੀ ਹੋਏ ਬਾਗੋਬਾਗ D5 Channel Punjabi

ਸਥਾਨਕ ਲੋਕਾਂ ਨੇ ਹੋਰ ਸਹਾਇਤਾ ਪ੍ਰਦਾਨ ਕਰਨ ਤੋਂ ਇਲਾਵਾ ਜਣੇਪੇ ਲਈ ਡਾਕਟਰੀ ਸਹੂਲਤਾਂ ਦਾ ਵੀ ਪ੍ਰਬੰਧ ਕੀਤਾ। ਬਾਲਮ ਰਾਮ ਨੇ ਦੱਸਿਆ ਕਿ ਉਹ ਲੌਕਡਾਊਨ ਤੋਂ ਪਹਿਲਾਂ 97 ਹੋਰ ਨਾਗਰਿਕਾਂ ਨਾਲ ਤੀਰਥ ਯਾਤਰਾ ਅਤੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਭਾਰਤ ਆਇਆ ਸੀ, ਪਰ ਜ਼ਰੂਰੀ ਦਸਤਾਵੇਜ਼ਾਂ ਦੀ ਘਾਟ ਕਾਰਨ ਘਰ ਵਾਪਸ ਨਹੀਂ ਆ ਸਕਿਆ। ਇਨ੍ਹਾਂ ਲੋਕਾਂ ਵਿਚ 47 ਬੱਚੇ ਸ਼ਾਮਲ ਹਨ, ਜਿਨ੍ਹਾਂ ਵਿਚੋਂ ਛੇ ਭਾਰਤ ਵਿਚ ਪੈਦਾ ਹੋਏ ਸਨ, ਜਿਨ੍ਹਾਂ ਦੀ ਉਮਰ ਅਜੇ ਇਕ ਸਾਲ ਤੋਂ ਘੱਟ ਹੈ।

CM ਚੰਨੀ ਦਾ ਵੱਡਾ ਧਮਾਕਾ, ਵਿਰੋਧੀਆਂ ਦੇ ਮੂੰਹ ਬੰਦ, ਕੇਂਦਰ ਦੀ ਸਾਜ਼ਿਸ਼ ਬੇਨਕਾਬ, ਕਿਸਾਨਾਂ ਦਾ ਵੱਡਾ ਫੈਸਲਾ !

ਇਕ ਨੇ ਆਪਣੇ ਬੱਚੇ ਦਾ ਨਾਂ ਰੱਖਿਆ ‘ਭਾਰਤ’
ਬਾਲਮ ਰਾਮ ਤੋਂ ਇਲਾਵਾ ਉਨ੍ਹਾਂ ਦੇ ਤੰਬੂ ‘ਚ ਰਹਿਣ ਵਾਲੇ ਇਕ ਹੋਰ ਪਾਕਿਸਤਾਨੀ ਨਾਗਰਿਕ ਨੇ ਆਪਣੇ ਬੇਟੇ ਦਾ ਨਾਂ ‘ਭਾਰਤ’ ਰੱਖਿਆ ਹੈ ਕਿਉਂਕਿ ਉਸ ਦਾ ਜਨਮ ਪਿਛਲੇ ਸਾਲ 2020 ‘ਚ ਜੋਧਪੁਰ ‘ਚ ਹੋਇਆ ਸੀ। ਇਹ ਸ਼ਖ਼ਸ ਜੋਧਪੁਰ ‘ਚ ਆਪਣੇ ਭਰਾ ਨੂੰ ਮਿਲਣ ਆਇਆ ਸੀ ਪਰ ਅਜੇ ਤੱਕ ਪਾਕਿਸਤਾਨ ਵਾਪਸ ਨਹੀਂ ਆਇਆ। ਇੱਥੇ ਫਸੇ ਲੋਕ ਪਾਕਿਸਤਾਨ ਦੇ ਰਹੀਮ ਯਾਰ ਖਾਨ ਅਤੇ ਰਾਜਨਪੁਰ ਸਮੇਤ ਵੱਖ-ਵੱਖ ਜ਼ਿਲ੍ਹਿਆਂ ਨਾਲ ਸਬੰਧਤ ਹਨ, ਜੋ ਇਸ ਸਮੇਂ ਅਟਾਰੀ ਸਰਹੱਦ ‘ਤੇ ਤੰਬੂ ਲਗਾ ਕੇ ਰਹਿ ਰਹੇ ਹਨ ਕਿਉਂਕਿ ਪਾਕਿਸਤਾਨੀ ਰੇਂਜਰਾਂ ਨੇ ਉਨ੍ਹਾਂ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਜਿਸ ਕਾਰਨ ਇਹ ਪਰਿਵਾਰ ਅਟਾਰੀ ਬਾਰਡਰ ‘ਤੇ ਰਹਿਣ ਲਈ ਮਜਬੂਰ ਹਨ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button