Sports

ਪਾਕਿਸਤਾਨ ਕ੍ਰਿਕਟ ਬੋਰਡ ਤੋਂ ਮੁਕਦਮੇ ਦਾ ਖਰਚ ਵਸੂਲਣ ਲਈ ਮਾਮਲਾ ਦਰਜ ਕਰੇਗੀ BCCI

ਨਵੀਂ ਦਿੱਲੀ: ਭਾਰਤ ਦੇ ਖਿਲਾਫ ਪਾਕਿਸਤਾਨ ਦੇ ਮੁਆਵਜ਼ੇ ਦੇ ਦਾਅਵੇ ਨੂੰ ਖਾਰਜ ਕੀਤੇ ਜਾਣ ਤੋਂ ਬਾਅਦ ਪਾਕਿਸਤਾਨ ਕ੍ਰਿਕਟ ਬੋਰਡ ਕੋਲੋਂ ਮੁਕਦਮੇ ਦਾ ਖਰਚ ਵਸੂਲਣ ਲਈ ਆਈ.ਸੀ.ਸੀ. ਦੀ ਵਿਵਾਦ ਨਿਵਾਰਣ ਕਮੇਟੀ ਸਾਹਮਣੇ ਮਾਮਲਾ ਦਰਜ ਕਰੇਗੀ। ਬੀ.ਸੀ.ਸੀ.ਆਈ. ਨੇ ਇਹ ਫੈਸਲਾ ਆਈ.ਸੀ.ਸੀ. ਦੁਆਰਾ ਦੋ ਪੱਖੀ ਸੀਰੀਜ਼ ਨਾ ਖੇਡਣ ‘ਤੇ ਭਾਰਤ ਖਿਲਾਫ ਪਾਕਿਸਤਾਨ ਦੇ ਮੁਆਵਜੇ ਦੇ ਦਾਅਵੇ ਨੂੰ ਖਾਰਜ ਕੀਤੇ ਜਾਣ ਤੋਂ ਬਾਅਦ ਕੀਤਾ। ਆਈ.ਸੀ.ਸੀ. ਦੇ ਵਿਵਾਦ ਨਿਵਾਰਣ ਪੈਨਲ ਨੇ ਭਾਰਤ ਖਿਲਾਫ ਪਾਕਿਸਤਾਨ ਦੇ ਦਾਅਵੇ ਨੂੰ ਮੰਗਲਵਾਰ ਨੂੰ ਖਾਰਜ ਕਰ ਦਿੱਤਾ। ਪੀ.ਸੀ.ਬੀ. ਨੇ ਬੀ.ਸੀ.ਸੀ.ਆਈ. ‘ਤੇ ਦੋ ਪੱਖੀ ਸੀਰੀਜ਼ ‘ਤੇ ਐੱਮ.ਓ.ਯੂ. ਦਾ ਸਨਮਾਨ ਨਾ ਕਰਨ ਦਾ ਦੋਸ਼ ਲਗਾਇਆ ਸੀ।

ਬੀ.ਸੀ.ਸੀ.ਆਈ. ਨੇ ਬਿਆਨ ‘ਚ ਕਿਹਾ,’ ਦੁਬਈ ‘ਚ 3 ਦਿਨਾਂ ਤੱਕ ਦੋਵੇਂ ਪੱਖਾਂ ਦੇ ਅੱਗੇ ਅਤੇ ਜਿਰਹ ‘ਤੇ ਸੁਣਵਾਈ ਤੋਂ ਬਾਅਦ, ਵਿਵਾਦ ਨਿਵਾਰਣ ਕਮੇਟੀ ਨੇ ਪੀ.ਸੀ.ਬੀ. ਦੇ ਸਾਰੇ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਅਤੇ ਬੀ.ਸੀ.ਸੀ.ਆਈ. ਦੇ ਪੱਖ ਨੂੰ ਸਵੀਕਾਰ ਕੀਤਾ ਜੋ ਇਸ ਆਧਾਰ ‘ਤੇ ਸੀ ਕਿ ਬੀ.ਸੀ.ਸੀ.ਆਈ. ਦਾ ਪੱਤਰ ਬੰਧਨਕਾਰੀ ਨਹੀਂ ਸੀ ਅਤੇ ਇਹ ਸਿਰਫ ਖੇਡਣ ਦੀ ਇੱਛਾ ਜਤਾਈ ਗਈ ਸੀ।’ ਬਿਆਨ ਅਨੁਸਾਰ , ਬੀ.ਸੀ.ਸੀ.ਆਈ. ਦਿਲੋ ਵਿਵਾਦ ਨਿਵਾਰਣ ਕਮੇਟੀ ਦੇ ਫੈਸਲੇ ਦਾ ਸਵਾਗਤ ਕਰਦਾ ਹੈ। ਬੀ.ਸੀ.ਸੀ.ਆਈ ਹੁਣ ਪੀ.ਸੀ.ਬੀ. ਤੋਂ ਮੁਕਦਮੇ ਦਾ ਖਰਚ ਵਸੂਲਣ ਲਈ ਵਿਵਾਦ ਨਿਵਾਰਣ ਪੈਨਲ ਦੀ ਸ਼ਰਣ ‘ਚ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button