ਪਾਕਿਸਤਾਨ : ਕੋਰੋਨਾ ਨਿਯਮਾਂ ਦੀ ਕੀਤੀ ਉਲੰਘਣਾ ਤਾਂ 20 ਲੋਕਾਂ ਨੂੰ ਜੇਲ੍ਹ ਦੀ ਇੱਕ ਹੀ ਸੈੱਲ ‘ਚ ਕੀਤਾ ਬੰਦ
ਇਸਲਾਮਾਬਾਦ : ਪੂਰੀ ਦੁਨੀਆ ਇਸ ਸਮੇਂ ਕੋਰੋਨਾ ਦੇ ਕਹਿਰ ਤੋਂ ਪ੍ਰੇਸ਼ਾਨ ਹੈ। ਕੋਰੋਨਾ ਸੰਕਰਮਣ ਤੋਂ ਬਚਣ ਲਈ ਤਮਾਮ ਦੇਸ਼ਾਂ ‘ਚ ਪਾਬੰਦੀਆਂ ਲਗਾਈਆਂ ਗਈਆਂ ਹਨ। ਹਾਲਾਂਕਿ ਕਈ ਵਾਰ ਅਜਿਹਾ ਹੁੰਦਾ ਹੈ ਕਿ ਇਨ੍ਹਾਂ ਪਾਬੰਦੀਆਂ ਦਾ ਪਾਲਣ ਨਹੀਂ ਕੀਤਾ ਜਾਂਦਾ। ਅਜਿਹਾ ਹੀ ਕੁਝ ਇਸ ਵਾਰ ਗੁਆਂਢੀ ਮੁਲਕ ਪਾਕਿਸਤਾਨ ‘ਚ ਹੋਇਆ ਹੈ।
ਨਵਰੀਤ ਦੇ ਦਾਦੇ ਦੀ ਕਿਸਾਨਾਂ ਨੂੰ ਵੱਡੀ ਅਪੀਲ,ਦਿੱਲੀ ਪਹੁੰਚਣ ਦੀ ਕੀਤੀ ਅਪੀਲ!ਕੀ ਸਰਕਾਰ ਕਾਨੂੰਨ ਵਾਪਿਸ ਲੈਣ ਨੂੰ ਤਿਆਰ?
ਦਰਅਸਲ ਪਾਕਿਸਤਾਨ ਦੇ ਫਲਿਆ ਸ਼ਹਿਰ ‘ਚ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਨ ਵਾਲੇ ਨਿਯਮ ਦੀ ਉਲੰਘਣਾ ਕਰਨ ਦੇ ਮਾਮਲੇ ‘ਚ ਪੁਲਿਸ ਨੇ ਕਰੀਬ 20 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਪਰ ਮਜ਼ੇਦਾਰ ਗੱਲ ਇਹ ਹੈ ਕਿ ਪੁਲਿਸ ਨੇ ਜਿਨ੍ਹਾਂ ਲੋਕਾਂ ਨੂੰ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਨਾ ਕਰਨ ਲਈ ਗ੍ਰਿਫ਼ਤਾਰ ਕੀਤਾ ਸੀ, ਉਨ੍ਹਾਂ ਸਾਰਿਆਂ ਨੂੰ ਇੱਕ ਹੀ ਜੇਲ੍ਹ ‘ਚ ਬੰਦ ਕਰ ਦਿੱਤਾ। ਪੁਲਿਸ ਦੀ ਇਸ ਕਾਰਵਾਈ ਤੋਂ ਬਾਅਦ ਆਮ ਲੋਕ ਸੋਸ਼ਲ ਮੀਡੀਆ ‘ਤੇ ਮਜੇ ਲੈਂਦੇ ਹੋਏ ਪੁੱਛ ਰਹੇ ਹਨ ਕੀ ਕੋਰੋਨਾ ਜੇਲ੍ਹ ਦੀਆਂ ਸਲਾਖਾਂ ਨੂੰ ਪਾਰ ਨਹੀਂ ਕਰ ਸਕੇਗਾ। ਪਾਕਿਸਤਾਨੀ ਪੱਤਰਕਾਰ ਨਾਇਲਾ ਇਨਾਇਤ ਨੇ ਜੋ ਤਸਵੀਰ ਸ਼ੇਅਰ ਕੀਤੀ ਹੈ, ਉਸ ‘ਚ ਕਰੀਬ 20 ਲੋਕ ਇਕੱਠੇ ਜੇਲ੍ਹ ਵਿੱਚ ਦਿੱਖ ਰਹੇ ਹਨ।
🔴LIVE| ਕੇਂਦਰ ਤੋਂ ਕਿਸਾਨਾਂ ਲਈ ਆਇਆ ਨਵਾਂ ਫਰਮਾਨ ! ਸੁਣ ਭੜਕੇ ਕਿਸਾਨ ! ਕਰਤਾ ਨਵਾਂ ਐਲਾਨ !
ਪਾਕਿਸਤਾਨ ‘ਚ ਹੁਣ ਤੱਕ ਕੋਰੋਨਾ ਦੇ 6.63 ਲੱਖ ਮਾਮਲੇ
ਪਾਕਿਸਤਾਨ ‘ਚ ਮੰਗਲਵਾਰ ਨੂੰ ਕੋਵਿਡ – 19 ਦੇ 24 ਘੰਟਿਆ ਦੇ ਅੰਦਰ 4,084 ਨਵੇਂ ਮਾਮਲੇ ਸਾਹਮਣੇ ਆਏ ਅਤੇ ਇਸ ਨਾਲ ਮਹਾਮਾਰੀ ਦੇ ਮਾਮਲਿਆਂ ਦੀ ਕੁਲ ਗਿਣਤੀ ਵਧਕੇ 6,63,200 ਹੋ ਗਈ ਹੈ। ਉਥੇ ਹੀ, ਮਹਾਮਾਰੀ ਨਾਲ 100 ਹੋਰ ਮਰੀਜਾਂ ਦੀ ਮੌਤ ਤੋਂ ਬਾਅਦ ਮ੍ਰਿਤਕਾਂ ਦੀ ਕੁਲ ਗਿਣਤੀ ਵਧਕੇ 14,356 ਹੋ ਗਈ ਹੈ ਜਦੋਂ ਕਿ ਇੱਕ ਦਿਨ ‘ਚ 2,081 ਲੋਕਾਂ ਦੇ ਸੰਕਰਮਿਤ ਹੋਣ ਤੋਂ ਬਾਅਦ ਠੀਕ ਹੋ ਚੁੱਕੇ ਲੋਕਾਂ ਦੀ ਕੁਲ ਗਿਣਤੀ 600, 278 ਹੋ ਗਈ ਹੈ।
Around 20 people arrested in Phalia city for flouting coronavirus SOPs. Next they are packed in one cell, hugging corona.. pic.twitter.com/trBVrH5R9J
— Naila Inayat (@nailainayat) March 30, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.