NewsBreaking NewsD5 specialInternational

ਪਤੀ – ਪਤਨੀ ਦੀ ਲੜਾਈ ‘ਚ ਪਤੀ ਨੂੰ ਆਇਆ ਇੰਨਾ ਗੁੱਸਾ ਕੀ ਉਸਨੇ ਆਪਣਾ ਗੁੱਸਾ ਸ਼ਾਂਤ ਕਰਨ ਲਈ ਕਰ ਦਿੱਤਾ ਅਜਿਹਾ ਕੰਮ

ਸਵਿਟਜ਼ਰਲੈਂਡ : ਪਤੀ – ਪਤਨੀ ‘ਚ ਅਕਸਰ ਛੋਟੀਆਂ – ਛੋਟੀਆਂ ਗੱਲਾਂ ਨੂੰ ਲੈ ਕੇ ਲੜਾਈ ਹੋ ਜਾਂਦੀ ਹੈ ਪਰ ਇਟਲੀ ‘ਚ ਕੁਝ ਹੋਰ ਹੀ ਦੇਖਣ ਨੂੰ ਮਿਲਿਆ। ਦਰਅਸਲ ਇਟਲੀ ‘ਚ ਇੱਕ ਕਪਲ ਦੇ ਵਿੱਚ ਅਜਿਹੀ ਲੜਾਈ ਹੋਈ ਕਿ ਪਤੀ ਘਰ ਤੋਂ ਭੱਜ ਗਿਆ। ਆਪਣਾ ਗੁੱਸਾ ਸ਼ਾਂਤ ਕਰਨ ਲਈ ਪਤੀ ਘਰ ਤੋਂ ਕਰੀਬ 450 ਕਿਲੋਮੀਟਰ ਦੂਰ ਪੈਦਲ ਹੀ ਚਲਾ ਗਿਆ। ਇੱਕ 48 ਸਾਲਾ ਸ਼ਖਸ ਇਟਲੀ ਦੇ ਕੋਮਾਂ ਸ਼ਹਿਰ ‘ਚ ਰਹਿੰਦਾ ਹੈ। ਇਹ ਸ਼ਹਿਰ ਸਵਿਟਜ਼ਰਲੈਂਡ ਦੇ ਬਾਰਡਰ ਦੇ ਕੋਲ ਹੈ। ਜਦੋਂ ਇਸ ਸ਼ਖਸ ਦੀ ਉਸਦੀ ਪਤਨੀ ਨਾਲ ਲੜਾਈ ਹੋਈ ਤਾਂ ਉਹ ਬੇਹੱਦ ਗੁੱਸਾ ਹੋ ਗਿਆ।

ਆਹ ਕਿਸਾਨ ਆਗੂ ਦੀ ਕੇਂਦਰ ਨਾਲ ਹੋਈ ਸਿੱਧੀ ਗੱਲਬਾਤ ! ਦੱਸੀ ਕੇਂਦਰ ਦੀ ਅਗਲੀ ਨੀਤੀ !

ਉਸ ਤੋਂ ਬਾਅਦ ਉਸਨੇ ਆਪਣਾ ਗੁੱਸਾ ਸ਼ਾਂਤ ਕਰਨ ਲਈ ਕੋਮਾਂ ਸ਼ਹਿਰ ਤੋਂ ਜਾਣ ਦਾ ਫੈਸਲਾ ਲੈ ਲਿਆ। ਫਿਰ ਕੀ ਸੀ ਉਹ ਪੈਦਲ ਹੀ ਕੋਮਾਂ ਸ਼ਹਿਰ ਤੋਂ ਫਾਨੋ ਸ਼ਹਿਰ ਪਹੁੰਚ ਗਿਆ। ਦੋਵਾਂ ਸ਼ਹਿਰਾਂ ਦੇ ਵਿੱਚ ਦੀ ਦੂਰੀ ਕਰੀਬ 426 ਕਿਲੋਮੀਟਰ ਹੈ। ਉਸ ਤੋਂ ਬਾਅਦ ਇਹ ਸ਼ਖਸ ਫਾਨੋ ਤੋਂ ਕਰੀਬ 30 ਕਿਲੋਮੀਟਰ ਦੂਰ ਐਡਰੀਐਟਿਕ ਕੋਸਟ ਪਹੁੰਚ ਗਿਆ। ਜਿੱਥੇ ਪੁਲਿਸ ਨੇ ਉਸਨੂੰ ਹਿਰਾਸਤ ‘ਚ ਲੈ ਲਿਆ। ਹਿਰਾਸਤ ‘ਚ ਲੈਣ ਤੋਂ ਬਾਅਦ ਪੁਲਿਸ ਵਾਲਿਆਂ ਨੇ ਇਸ ਸ਼ਖਸ ਤੋਂ ਪੁੱਛਗਿਛ ਸ਼ੁਰੂ ਕੀਤੀ।

🔴LIVE|| ਕੇਂਦਰ ਨਾਲ ਮੀਟਿੰਗ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਦਾ ਵੱਡਾ ਐਲਾਨ,ਝੁਕੀ ਸਰਕਾਰ

ਜਦੋਂ ਇਸ ਸ਼ਖਸ ਦੀ ਪਤਨੀ ਨੂੰ ਪਤੀ ਦੇ ਫੋਨਾਂ ਸ਼ਹਿਰ ਪੁੱਜਣ ਦੀ ਜਾਣਕਾਰੀ ਮਿਲੀ ਤਾਂ ਉਹ ਤੁਰੰਤ ਫੋਨਾਂ ਸ਼ਹਿਰ ਪਹੁੰਚ ਗਈ। ਜਿੱਥੇ ਉਨ੍ਹਾਂ ਨੇ ਦੱਸਿਆ ਕਿ ‘ਇੱਕ ਹਫ਼ਤਾ ਪਹਿਲਾਂ ਉਹ ਮੇਰੇ ਨਾਲ ਬਹਿਸ ਤੋਂ ਬਾਅਦ ਤੂਫਾਨ ਦੀ ਤਰ੍ਹਾਂ ਘਰ ਤੋਂ ਬਾਹਰ ਨਿਕਲ ਗਏ। ਉਸ ਤੋਂ ਬਾਅਦ ਤੋਂ ਹੀ ਉਹ ਲਾਪਤਾ ਸਨ। ਆਪਣੇ ਪਤੀ ਨੂੰ ਵਾਪਸ ਲੈ ਜਾਣ ਲਈ ਫਾਨੋ ਪੁਲਿਸ ਨੂੰ 400 ਯੂਰੋ ਯਾਨੀ ਕਰੀਬ 36 ਹਜ਼ਾਰ ਰੁਪਏ ਦਾ ਜੁਰਮਾਨਾ ਦੇਣਾ ਪਿਆ ਕਿਉਂਕਿ ਉਨ੍ਹਾਂ ਨੇ ਕੋਵਿਡ ਦੇ ਚੱਲਦਿਆਂ ਲਾਗੂ ਨਾਇਟ ਕਰਫਿਊ ਦੀ ਉਲੰਘਣਾ ਕੀਤੀ ਸੀ’।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button