ਪਟਿਆਲਾ : ਪਟਿਆਲਾ ਦੇ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਦੇ ਬਾਹਰ ਕਈ ਦਿਨਾਂ ਤੋਂ ਚੱਲ ਰਹੇ ਕਿਸਾਨ ਧਰਨੇ ‘ਤੇ ਅੱਜ ਤੜਕਸਾਰ ਪਟਿਆਲਾ ਪੁਲਿਸ ਨੇ ਵੱਡਾ ਐਕਸ਼ਨ ਕਰਦੇ ਹੋਏ ਇਹ ਧਰਨਾਂ ਚੱਕਵਾ ਦਿੱਤਾ ਹੈ ਅਤੇ ਡੱਲੇਵਾਲ ਸਮੇਤ ਧਰਨੇ ਤੇ ਬੈਠੇ ਕਈ ਕਿਸਾਨ ਆਗੂਆਂ ਨੂੰ ਹਿਰਾਸਤ ‘ਚ ਲੈ ਲਿਆ ਹੈ। ਸਵੇਰੇ 6.00 ਵਜੇ ਦੇ ਕਰੀਬ ਆਈ ਜੀ ਮੁਖਵਿੰਦਰ ਸਿੰਘ ਛੀਨਾ ਤੇ ਐਸ ਐਸ ਪੀ ਵਰੁਣ ਸ਼ਰਮਾ ਦੀ ਅਗਵਾਈ ਹੇਠ ਪੁਲਿਸ ਦੀ ਵੱਡੀ ਟੀਮ ਨੇ ਬਿਜਲੀ ਨਿਗਮ ਦੇ ਬਾਹਰ ਐਕਸ਼ਨ ਕੀਤਾ ਤੇ ਕਿਸਾਨ ਆਗੂਆਂ ਨੂੰ ਪੁਲਿਸ ਚੁੱਕ ਕੇ ਲੈ ਗਈ ਤੇ ਉਹਨਾਂ ਦਾ ਸਮਾਨ ਆਪਣੇ ਨਾਲ ਲੈ ਗਈ।
Obscene Video Case ‘ਚ ਮੁੱਕਰਿਆ ਪੀੜਤ, ਦੇਖੋ SIT ਅੱਗੇ ਕੀ ਬੋਲਿਆ? | D5 Channel Punjabi Kataruchak
ਇਸ ਮੌਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਅਸੀਂ ਆਪਣੇ ਬੰਦਿਆਂ ਨੂੰ ਕਿਹਾ ਹੈ ਕਿ ਉਹ ਪੁਲਿਸ ਨਾਲ ਕਿਸੇ ਤਰੀਕੇ ਨਾ ਉਲਝਣ। ਪੁਲਿਸ ਨੂੰ ਆਪਣੀ ਰੋਜ਼ੀ ਰੋਟੀ ਬਚਾਉਣ ਵਾਸਤੇ ਸਾਡੇ ’ਤੇ ਲਾਠੀਚਾਰਜ ਕਰਨਾ ਪੈ ਸਕਦਾ ਹੈ, ਉਹਨਾਂ ਦੀ ਮਜਬੂਰੀ ਹੈ।
ਆਈ ਜੀ ਮੁਖਵਿੰਦਰ ਸਿੰਘ ਛੀਨਾ ਨੇ ਕਿਹਾ ਕਿ ਅਸੀਂ ਆਪਣਾ ਅਪਰੇਸ਼ਨ ਮੁਕੰਮਲ ਕਰ ਲਿਆ ਹੈ ਤੇ ਬਿਜਲੀ ਨਿਗਮ ਦੇ ਗੇਟ ਖੋਲ੍ਹ ਦਿੱਤੇ ਹਨ ਤਾਂ ਜੋ ਬਿਜਲੀ ਨਿਗਮ ਦੇ ਅਧਿਕਾਰੀ ਆਪਣਾ ਕੰਮ ਕਰ ਸਕਣ ਤੇ ਝੋਨੇ ਦੇ ਸੀਜ਼ਨ ਲਈ ਬਿਜਲੀ ਸਪਲਾਈ ਦੇ ਸਕਣ। ਉਹਨਾਂ ਦੱਸਿਆ ਕਿ ਚੁੱਕੇ ਕਿਸਾਨ ਆਗੂਆਂ ਨੂੰ ਹਸਪਤਾਲ ਭੇਜਿਆ ਗਿਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.