Neeraj Chopra ਨੇ ਬਣਾਇਆ ਨਵਾਂ ਰਾਸ਼ਟਰੀ ਰਿਕਾਰਡ
ਨਵੀਂ ਦਿੱਲੀ:ਭਾਰਤੀ ਸਟਾਰ ਅਥਲੀਟ ਓਲੰਪਿਕ ਸੋਨ ਤਮਗਾ ਜੇਤੂ ਨੀਰਜ ਚੋਪੜਾ ਦੀ ਤਮਗਾ ਜਿੱਤਣ ਦੀ ਭੁੱਖ ਘੱਟ ਨਹੀਂ ਹੋਈ ਸਗੋਂ ਹੋਰ ਵੀ ਵਧ ਗਈ ਹੈ। ਉਹ ਆਪਣੀ ਖੇਡ ਵਿੱਚ ਲਗਾਤਾਰ ਸੁਧਾਰ ਕਰ ਰਿਹਾ ਹੈ। ਨੀਰਜ ਚੋਪੜਾ ਨੇ ਨਵਾਂ ਰਾਸ਼ਟਰੀ ਰਿਕਾਰਡ ਬਣਾਇਆ ਹੈ। ਡਾਇਮੰਡ ਲੀਗ ਵਿੱਚ, ਉਸਨੇ ਆਪਣੇ ਪਿਛਲੇ ਰਿਕਾਰਡ ਨੂੰ ਬਿਹਤਰ ਕਰਦੇ ਹੋਏ, 89.95 ਮੀਟਰ ਤਕ ਜੈਵਲਿਨ ਸੁੱਟਿਆ।
300 Unit Free Punjab : CM Mann ਨੇ ਦਿੱਤੀ ਵੱਡੀ ਖੁਸ਼ਖ਼ਬਰੀ, Punjab ਵਾਸੀ ਕਰਤੇ ਖੁਸ਼ | D5 Channel Punjabi
24 ਸਾਲਾ ਭਾਰਤੀ ਸਟਾਰ ਨੇ 89.95 ਮੀਟਰ ਤਕ ਜੈਵਲਿਨ ਸੁੱਟ ਕੇ ਪਿਛਲਾ ਰਿਕਾਰਡ ਤੋੜਣ ਵਿਚ ਕਾਮਯਾਬੀ ਹਾਸਲ ਕੀਤੀ । ਨੀਰਜ ਚੋਪੜਾ ਨੇ ਪਿਛਲੇ ਮਹੀਨੇ ਪਾਵੋ ਨੂਰਮੀ ਖੇਡਾਂ ਵਿੱਚ 89.30 ਮੀਟਰ ਥਰੋਅ ਦਾ ਰਾਸ਼ਟਰੀ ਰਿਕਾਰਡ ਬਣਾਇਆ ਸੀ।ਉਸਨੇ ਇਹ ਰਿਕਾਰਡ 15 ਜੂਨ ਨੂੰ ਬਣਾਇਆ ਸੀ ਅਤੇ ਮਹੀਨਾ ਖਤਮ ਹੋਣ ਤੋਂ ਪਹਿਲਾਂ ਉਸਨੇ 89.95 ਮੀਟਰ ਜੈਵਲਿਨ ਸੁੱਟ ਕੇ ਇਸਨੂੰ ਤੋੜ ਦਿੱਤਾ।
Kunwar Vijay Pratap ਦੇ ਬਾਗ਼ੀ ਸੁਰ, ‘AAP’ ਸਰਕਾਰ ’ਤੇ ਸਾਧੇ ਨਿਸ਼ਾਨੇ | D5 Channel Punjabi
ਰਿਕਾਰਡ ਬਣਾਉਣ ਤੋਂ ਬਾਅਦ ਵੀ ਨੀਰਜ ਨੂੰ ਚਾਂਦੀ ਦੇ ਤਗਮੇ ਨਾਲ ਹੀ ਸੰਤੁਸ਼ਟ ਹੋਣਾ ਪਿਆ। ਕਿਉਂਕਿ ਪਹਿਲੇ ਸਥਾਨ ਦੇ ਖਿਡਾਰੀ ਐਂਡਰਸਨ ਪੀਟਰਸਨ ਨੇ ਤੀਜੀ ਕੋਸ਼ਿਸ਼ ਵਿੱਚ 90.31 ਮੀਟਰ ਥਰੋਅ ਕਰਕੇ ਸਿਖਰਲਾ ਸਥਾਨ ਹਾਸਲ ਕੀਤਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.