ਨਵੇਂ ਸਾਲ ‘ਤੇ ਪੰਜਾਬ ਸਰਕਾਰ ਦਾ ਬਸ ਮੁਸਾਫਰਾਂ ਨੂੰ ਵੱਡਾ ਝਟਕਾ
ਤਲਵੰਡੀ ਸਾਬੋ : ਸਾਲ 2020 ਦੀ ਸ਼ੁਰੂਆਤ ਤੋਂ ਪਹਿਲਾਂ ਹੀ ਮਹਿੰਗਾਈ ਦੀ ਮਾਰ ਬਰਦਾਸ਼ਤ ਕਰ ਰਹੀ ਜਨਤਾ ਨੂੰ ਪੰਜਾਬ ਸਰਕਾਰ ਨੇ ਇੱਕ ਹੋਰ ਝਟਕਾ ਦੇ ਦਿੱਤਾ ਹੈ। ਪਹਿਲਾਂ ਹੀ ਬਿਜਲੀ ਦਰਾਂ ‘ਚ ਹੋਏ ਵਾਧੇ ਦਾ ਲੋਕ ਵਿਰੋਧ ਕਰ ਰਹੇ ਸਨ ਅਤੇ ਹੁਣ ਬੱਸਾਂ ਦੇ ਕਿਰਾਏ ਵੀ ਵਧਾ ਦਿੱਤੇ ਗਏ ਹਨ।
ਜਾਣਕਾਰੀ ਅਨੁਸਾਰ ਇਹ ਵਾਧਾ ਸਿਰਫ 2 ਪੈਸੇ ਪ੍ਰਤੀ ਕਿਲੋਮੀਟਰ ਕੀਤਾ ਹੈ ਪਰ ਇਸ ਨਾਲ ਕਿਰਾਏ ਬਹੁਤ ਵੱਧ ਜਾਣਗੇ। ਆਮ ਲੋਕਾਂ ਦਾ ਕਹਿਣਾ ਹੈ ਕਿ ਮਹਿੰਗਾਈ ਨੇ ਪਹਿਲਾਂ ਹੀ ਉਨ੍ਹਾਂ ਦਾ ਲੱਕ ਤੋੜ ਦਿੱਤਾ ਹੈ ਅਤੇ ਪੰਜਾਬ ਸਰਕਾਰ ਲੋਕਾਂ ਨੂੰ ਕੋਈ ਸਹੂਲਤ ਦੇਣ ਦੀ ਬਜਾਏ ਮਹਿੰਗਾਈ ਵੱਲ ਵਧ ਰਹੀ ਹੈ।
ਸਿਆਸਤ ‘ਤੇ ਭਾਰੂ ਹੋਵੇਗੀ ਬਗ਼ਾਵਤ! 2020 ‘ਚ ਆਵੇਗਾ ਸਿਆਸੀ ਭੁਚਾਲ, ਖਹਿਰਾ, ਸਿੱਧੂ ਤੇ ਢੀਂਡਸਾ ਕਰਨਗੇ ਧਮਾਕਾ!
ਉਥੇ ਹੀ ਦੂਜੇ ਪਾਸੇ ਬਸ ਟਰਾਂਸਪੋਟਰ ਵੀ ਕਿਰਾਏ ‘ਚ ਹੋਏ ਵਾਧਾ ਤੋਂ ਖੁਸ਼ ਨਜ਼ਰ ਨਹੀਂ ਆ ਰਹੇ। ਉਨ੍ਹਾਂ ਦਾ ਕਹਿਣਾ ਹੈ ਕਿ ਕਿਰਾਇਆ ਵਧਾਉਣ ਦੀ ਬਜਾਏ ਸਰਕਾਰ ਨੂੰ ਟੈਕਸ ਅਤੇ ਡੀਜ਼ਲ ਦੇ ਰੇਟ ਘਟਾਉਣੇ ਚਾਹੀਦੇ ਹਨ ਕਿਉਂਕਿ ਕਿਰਾਏ ਵਧਾਉਣ ਨਾਲ ਉਨ੍ਹਾਂ ਦਾ ਕੰਮ ਵਧਦਾ ਨਹੀਂ ਸਗੋਂ ਠੱਪ ਹੁੰਦਾ ਹੈ।
ਪੰਜਾਬ ਟਰਾਂਸਪੋਰਟ ਵਿਭਾਗ ਵਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ, ਸਧਾਰਨ ਬੱਸਾਂ ਦਾ ਕਿਰਾਇਆ 1 ਜਨਵਰੀ 2020 ਤੋਂ 1.16 ਰੁਪਏ ਪ੍ਰਤੀ ਕਿਲੋਮੀਟਰ ਕਰ ਦਿੱਤਾ ਗਿਆ ਹੈ, ਜੋ ਪਹਿਲਾਂ 1.14 ਰੁਪਏ ਪ੍ਰਤੀ ਕਿਲੋਮੀਟਰ ਸੀ। ਪੰਜਾਬ ਸਰਕਾਰ ਦਾ ਕਹਿਣਾ ਹੈ ਕਿ 2 ਪੈਸੇ ਦੇ ਵਾਧੇ ਦੇ ਹਿਸਾਬ ਨਾਲ ਜਿਸ ਰੂਟ ‘ਤੇ ਕਿਰਾਇਆ 2.50 ਰੁਪਏ ਜਾਂ ਇਸ ਤੋਂ ਜ਼ਿਆਦਾ ਹੈ ਉੱਥੇ ਮੌਜੂਦਾ ਕਿਰਾਏ ਨਾਲ 5 ਰੁਪਏ ਜਿਆਦਾ ਚਾਰਜ ਕੀਤੇ ਜਾਣਗੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.