Breaking NewsD5 specialIndiaNewsPoliticsPunjab

ਨਵਜੋਤ ਸਿੱਧੂ ਤੋਂ ਘਬਰਾਏ ਕੈਪਟਨ, ਖੇਡਿਆ ਨਵਾਂ ਪੈਂਤੜਾ, ਚੁੱਕੀ ਕੁਰਸੀ ?

ਚੰਡੀਗੜ੍ਹ : ਆਲ ਇੰਡੀਆ ਕਾਂਗਰਸ ਕਮੇਟੀ ਦੁਆਰਾ 14 ਦਸੰਬਰ ਨੂੰ ਮੋਦੀ ਸਰਕਾਰ ਦੀ ਕਾਰਜਸ਼ੈਲੀ ਦੇ ਵਿਰੋਧ ਵਿੱਚ ਦਿੱਲੀ ਵਿੱਚ ਕੀਤੀ ਗਈ ਰਾਸ਼ਟਰ ਪੱਧਰ ਦੀ ਰੈਲੀ ‘ਚ ਮੁੱਖਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਗੈਰਹਾਜ਼ਰੀ ਕਾਂਗਰਸ ਹਲਕਿਆਂ ‘ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਕਾਂਗਰਸ ਹਾਈਕਮਾਨ ਦੁਆਰਾ ਕਾਂਗਰਸ ਸਰਕਾਰਾਂ ਵਾਲੇ ਰਾਜਾਂ ਨੂੰ ਇਸ ਰੈਲੀ ਲਈ ਜ਼ਿਆਦਾ ਤੋਂ ਜ਼ਿਆਦਾ ਨੌਜਵਾਨ ਅਤੇ ਕਾਂਗਰਸ ਮੁੱਖਮੰਤਰੀਆਂ ਨੂੰ ਵੀ 13 ਦਸੰਬਰ ਨੂੰ ਹੀ ਦਿੱਲੀ ਪਹੁੰਚਣ ਲਈ ਕਿਹਾ ਗਿਆ ਸੀ ਪਰ ਪੰਜਾਬ ਵਿੱਚ ਇਸ ਰੈਲੀ ਲਈ ਪਾਰਟੀ ਵਰਕਰਾਂ ਦੀ ਬਹੁਤ ਥੋੜ੍ਹੀ ਸ਼ਿਰਕਤ ਅਤੇ ਮੁੱਖਮੰਤਰੀ ਦੀ ਗੈਰਹਾਜ਼ਰੀ ਨੇ ਪਾਰਟੀ ਹਾਈਕਮਾਨ ਨੂੰ ਵੀ ਹੈਰਾਨ ਕਰ ਰੱਖ ਦਿੱਤਾ ਹੈ।

Navjot Sidhu ਤੋਂ ਘਬਰਾਏ Captain | ਖੇਡਿਆ ਨਵਾਂ ਪੈਂਤੜਾ, ਚੁੱਕੀ ਕੁਰਸੀ ?

ਹਾਈਕਮਾਨ ਦੁਆਰਾ ਪਾਰਟੀ ਦੇ ਸਾਰੇ ਵਿਧਾਇਕਾਂ ਨੂੰ ਵੀ ਰੈਲੀ ‘ਚ ਆਉਣ ਲਈ ਕਿਹਾ ਗਿਆ ਸੀ ਪਰ ਪੰਜਾਬ ਤੋਂ ਬਹੁਤ ਸਾਰੇ ਮੰਤਰੀ ਅਤੇ ਵਿਧਾਇਕ ਵੀ ਰੈਲੀ ਲਈ ਦਿੱਲੀ ਨਹੀਂ ਪੁੱਜੇ ਪਰ ਇਹ ਚਰਚਾ ਜ਼ਰੂਰ ਹੈ ਕਿ ਰੈਲੀ ਲਈ ਪੰਜਾਬ ਤੋਂ ਵਿੱਤੀ ਸਹਾਇਤਾ ਪਾਰਟੀ ਹਾਈਕਮਾਨ ਨੂੰ ਜ਼ਰੂਰ ਮਿਲੀ। ਜ਼ਿਕਰਯੋਗ ਹੈ ਕਿ ਮੁੱਖਮੰਤਰੀ ਦੁਆਰਾ ਪਿਛਲੇ ਸਮੇਂ ਦੌਰਾਨ ਮੰਤਰੀਮੰਡਲ ‘ਚ ਖਾਲੀ ਇੱਕ ਪਦ ‘ਤੇ ਮੰਤਰੀ ਲੈਣ ਸਬੰਧੀ ਪਾਰਟੀ ਹਾਈਕਮਾਨ ਨੂੰ ਭੇਜੀਆਂ ਗਈਆਂ ਬੇਨਤੀਆਂ ਦਾ ਵੀ ਪਾਰਟੀ ਹਾਈਕਮਾਨ ਦੁਆਰਾ ਕੋਈ ਜਵਾਬ ਨਹੀਂ ਦਿੱਤਾ ਗਿਆ।

ਫੌਜੀ ਬਣਨਾ ਸੌਖਾ ਨਹੀਂ | ਬਰਫ਼ ‘ਚ ਸਬਜ਼ੀਆਂ ਤੇ ਜੂਸ ਹੋਏ ਪੱਥਰ, Video ਵੇਖੋ

ਪਾਰਟੀ ਹਾਈਕਮਾਨ ਦੇ ਸੂਤਰਾਂ ਦਾ ਇਹ ਵੀ ਦੱਸਣਾ ਹੈ ਕਿ ਪਾਰਟੀ ਦੇ ਕਈ ਸੀਨੀਅਰ ਨੇਤਾਵਾਂ ਦੁਆਰਾ ਇਹ ਵੀ ਸ਼ਿਕਾਇਤ ਕੀਤੀ ਜਾ ਰਹੀ ਹੈ ਕਿ ਮੁੱਖਮੰਤਰੀ ਦੁਆਰਾ ਉਨ੍ਹਾਂ ਦੀ ਟੈਲੀਫੋਨ ਕਾਲ ਤੱਕ ਨਹੀਂ ਲਈ ਜਾਂਦੀ ਜਦੋਂ ਕਿ ਉਹ ਕੇਵਲ ਪਾਰਟੀ ਪ੍ਰੋਗਰਾਮਾਂ ਸਬੰਧੀ ਹੀ ਸੁਨੇਹਾ ਦੇਣਾ ਚਾਹੁੰਦੇ ਹਨ। ਕਾਂਗਰਸ ਸੂਤਰਾਂ ਦਾ ਮੰਨਣਾ ਹੈ ਕਿ ਮੁੱਖਮੰਤਰੀ ਅਤੇ ਪਾਰਟੀ ਹਾਈਕਮਾਨ ਵਿਚਕਾਰ ਬਣ ਰਹੀ ਇਸ ਦੂਰੀ ਦੇ ਕਾਰਨ ਪਾਰਟੀ ਵਿੱਚ ਵੀ ਹੈਰਾਨੀ ਵਾਲਾ ਮਾਹੌਲ ਚੱਲ ਰਿਹਾ ਹੈ ਜਿਸਦਾ ਪਾਰਟੀ ਨੂੰ ਆਉਂਦੇ ਸਮੇਂ ਵਿੱਚ ਨੁਕਸਾਨ ਵੀ ਹੋ ਸਕਦਾ ਹੈ। ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਨੇ ਵੀ ਰੈਲੀ ਵਿੱਚ ਸ਼ਾਮਿਲ ਹੋਣ ਤੋਂ ਗੁਰੇਜ ਕੀਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button