InternationalBreaking NewsD5 specialNewsTop News

‘ਦੁਰਵਿਵਹਾਰ’ ਕਾਰਨ ‘ਨਿਊ ਸਕਾਟਲੈਂਡ ਯਾਰਡ’ ‘ਚ ਭਾਰਤੀ ਮੂਲ ਦਾ ਅਧਿਕਾਰੀ ਬਿਨ੍ਹਾਂ ਕਿਸੇ ਨੋਟਿਸ ਬਰਖ਼ਾਸਤ

ਲੰਡਨ: ਲੰਡਨ ਦੇ ‘ਨਿਊ ਸਕਾਟਲੈਂਡ ਯਾਰਡ’ ਪੁਲਿਸ ਫੋਰਸ ਵਿੱਚ ਭਾਰਤ ਦੇ ਮੁੱਖ ਇੰਸਪੈਕਟਰ ਨੂੰ ਬਿਨਾਂ ਕਿਸੇ ਨੋਟਿਸ ਦਿੱਤਿਆ ਹੀ ਬਰਖ਼ਾਸਤ ਕਰ ਦਿੱਤਾ। ਦਰਅਸਲ ਮੁੱਖ ਇੰਸਪੈਕਟਰ ਨੂੰ ‘ਦੁਰਵਿਵਹਾਰ’ ਦੇ ਇੱਕ ਮਾਮਲੇ ਵਿੱਚ ਮੈਟਰੋਪੋਲੀਟਨ ਪੁਲਿਸ ਦੇ ਡਾਇਰੈਕਟੋਰੇਟ ਆਫ਼ ਪ੍ਰੋਫੈਸ਼ਨਲ ਸਟੈਂਡਰਡਜ਼ ਦੀ ਜਾਂਚ ਤੋਂ ਬਾਅਦ ਬਰਖ਼ਾਸਤ ਕੀਤਾ ਗਿਆ ਹੈ। ਇਸ ਸਬੰਧ ਵਿੱਚ ਇੱਕ ਬਿਆਨ ਜਾਰੀ ਕੀਤਾ ਗਿਆ ਹੈ ਜਿਸ ਵਿਚ ਕਿਹਾ ਗਿਆ ਕਿ ਦਵਿੰਦਰ ਕੰਡੋਹਲਾ ਨੇ ਬਹੁਤ ਸਾਰੇ ਮਾਪਦੰਡਾਂ ਦੀ ਉਲੰਘਣਾ ਕੀਤੀ ਹੈ, ਜੋ ਕਿ ਕਿਸੇ ‘ਦੁਰਵਿਵਹਾਰ’ ਤੋਂ ਘੱਟ ਨਹੀਂ ਹੈ।

ਕੈਪਟਨ ਦਾ ਸਿੱਧੂ ਤੇ ਚੰਨੀ ਨੂੰ ਵੱਡਾ ਝਟਕਾ, ਪੱਟਿਆ ਪਾਰਟੀ ਦਾ ਖਾਸ | D5 Channel Punjabi

ਪੁਲਿਸ ਵੱਲੋਂ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਪਹਿਲਾਂ ਵੀ ਇੱਕ ਹੋਰ ਅਧਿਕਾਰੀ ਚੀਫ ਸੁਰਪਡੈਂਟ ਨੂੰ ਇਸ ਦੋਸ਼ ਵਿੱਚ ਬਿਨ੍ਹਾਂ ਕਿਸੇ ਨੋਟਿਸ ਤੋਂ ਹੀ ਬਰਖ਼ਾਸਤ ਕਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਬਿਆਨ ਵਿੱਚ ਕਿਹਾ ਗਿਆ ਹੈ ਕਿ ਤੀਜਾ ਅਧਿਕਾਰੀ ਨੇ ਮਾਪਦੰਡਾਂ ਦਾ ਉਲੰਘਣ ਕੀਤੀ ਸੀ ਜਿਸ ਤੋਂ ਬਾਅਦ ਉਸ ਨੂੰ ‘ਪ੍ਰਬੰਧਨ ਸਲਾਹ’ ਜਾਰੀ ਕੀਤੀ ਗਈ। 2017 ਅਤੇ 2019 ਵਿਚਕਾਰ ਮਾਪਦੰਡ ਉਲੰਘਣਾ ਦੇ ਇਹ ਮਾਮਲੇ ਦੱਸੇ ਗਏ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button