ਦਿੱਲੀ ਮੋਰਚੇ ਦੇ ਨਾਲ ਹੀ ਭਾਕਿਯੂ (ਏਕਤਾ ਉਗਰਾਹਾਂ) ਵੱਲੋਂ ਪੰਜਾਬ ‘ਚ ਹਜ਼ਾਰਾਂ ਕਿਸਾਨਾਂ ਦੁਆਰਾ 40 ਥਾਂਈ ਧਰਨੇ ਜਾਰੀ – ਕੋਕਰੀ ਕਲਾਂ

ਚੰਡੀਗੜ੍ਹ : ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਅਗਵਾਈ ਹੇਠ ਦਿੱਲੀ ਦੇ ਟਿਕਰੀ ਬਾਰਡਰ ‘ਤੇ ਦਰਜਨਾਂ ਕਿਲੋਮੀਟਰ ਲੰਮੀ ਵਹੀਕਲਾਂ ਦੀ ਕਤਾਰ ਦਰਮਿਆਨ ਹਜ਼ਾਰਾਂ ਔਰਤਾਂ ਤੇ ਹਜ਼ਾਰਾਂ ਨੌਜਵਾਨਾਂ ਸਮੇਤ ਸਵਾ ਲੱਖ ਤੋਂ ਵੱਧ ਕਿਸਾਨਾਂ ਮਜ਼ਦੂਰਾਂ ਦੁਆਰਾ 8 ਦਿਨਾਂ ਤੋਂ ਚੱਲ ਰਹੇ ਦਿਨ ਰਾਤ ਦੇ ਸ਼ਾਂਤਮਈ ਰੋਹ ਭਰਪੂਰ ਧਰਨੇ ਦੇ ਨਾਲ ਹੀ ਪੰਜਾਬ ਵਿੱਚ ਵੀ ਲਗਾਤਾਰ 65ਵੇਂ ਦਿਨ 40 ਥਾਂਈਂ ਦਿਨ ਰਾਤ ਦੇ ਧਰਨੇ ਜਾਰੀ ਹਨ। ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਇਹਨੀਂ ਦਿਨੀਂ 11 ਭਾਜਪਾ ਆਗੂਆਂ, 9 ਟੌਲ ਪਲਾਜ਼ਿਆਂ, 7 ਸ਼ਾਪਿੰਗ ਮਾਲਜ਼,10 ਰਿਲਾਇੰਸ ਪੰਪਾਂ, 2 ਥਰਮਲ ਪਲਾਂਟਾਂ ਅਤੇ1 ਸੈੱਲੋ ਪਲਾਂਟ ਅੱਗੇ ਧਰਨੇ ਘਿਰਾਓ ਜਾਰੀ ਹਨ।
ਆਹ ਕਿਸਾਨ ਬਾਬੇ ਨੂੰ ਪੁਲਿਸ ਨੇ ਸੀ ਕੁੱਟਿਆ,ਹੁਣ ਆਹ ਬਾਬੇ ਨੇ ਕੈਮਰੇ ਅੱਗੇ ਮੋਦੀ ਨੂੰ ਮਾਰੀ ਲਲਕਾਰ
ਇਹਨਾਂ ਵਿੱਚ ਅੱਜ 2000 ਔਰਤਾਂ ਅਤੇ1850 ਨੌਜਵਾਨਾਂ ਸਮੇਤ ਕੁੱਲ 7700 ਦੇ ਕਰੀਬ ਕਿਸਾਨਾਂ ਮਜ਼ਦੂਰਾਂ ਨੇ ਸ਼ਮੂਲੀਅਤ ਕੀਤੀ। ਮੋਗਾ ਦੇ ਭਾਜਪਾ ਆਗੂ ਵਿਨੇ ਸ਼ਰਮਾ ਦੇ ਘਰ ਅੱਗੇ ਧਰਨੇ ਤੇ ਬੈਠੇ ਕਿਸਾਨਾਂ ਦੇ ਪੰਡਾਲ ਵਿੱਚ ਰਾਤੀਂ ਟਾਇਲਟ ਦਾ ਗੰਦਾ ਪਾਣੀ ਛੱਡਣ ਦੀ ਕਮੀਨੀ ਹਰਕਤ ਦੀ ਸਖ਼ਤ ਨਿੰਦਾ ਕਰਦਿਆਂ ਕਿਸਾਨਾਂ ਵੱਲੋਂ ਉਸਦੇ ਦੋਨੋਂ ਗੇਟਾਂ ਦਾ ਘਿਰਾਓ ਕੀਤਾ ਗਿਆ ਅਤੇ ਇਸ ਹਰਕਤ ਦੀ ਮਾਫੀ ਮੰਗਣ ਤੋਂ ਇਲਾਵਾ ਭਾਜਪਾ ਤੋਂ ਤੁਰੰਤ ਅਸਤੀਫ਼ਾ ਦੇਣ ਦੀ ਮੰਗ ਕੀਤੀ ਗਈ। ਥਾਂ ਥਾਂ ਰੋਹ ਭਰਪੂਰ ਨਾਹਰੇ ਲਾਉਂਦਿਆਂ ਕਿਸਾਨਾਂ ਮਜ਼ਦੂਰਾਂ ਵੱਲੋਂ ਕਿਸਾਨ ਉਜਾੜੂ ਪੰਜੇ ਖੇਤੀ ਕਾਨੂੰਨ ਵਾਪਸ ਲੈਣ ਤੋਂ ਮੋਦੀ ਹਕੂਮਤ ਦੀ ਟਾਲਮਟੋਲ ਨੀਤੀ ਦੀ ਸਖ਼ਤ ਨਿੰਦਾ ਕਰਦਿਆਂ ਭਾਰਤ ਭਰ ਵਿੱਚ ਫੈਲਾਏ ਜਾ ਚੁੱਕੇ ਸ਼ਾਂਤਮਈ ਇਕਜੁਟ ਅੰਦੋਲਨ ਨੂੰ ਅੰਤਿਮ ਜਿੱਤ ਤੱਕ ਜਾਰੀ ਰੱਖਣ ਦਾ ਅਹਿਦ ਲਗਾਤਾਰ ਦੁਹਰਾਇਆ ਜਾ ਰਿਹਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.