ਦਿੱਲੀ ਬਾਰਡਰ ‘ਤੇ ਪੁੱਜੇ ਕਿਸਾਨ ਬਣਾ ਰਹੇ ਹਨ ਅਗਲੀ ਰਣਨੀਤੀ, ਸਾਰੇ ਰਸਤੇ ਬੰਦ ਕਰ ਰੋਕਣਗੇ ਸਪਲਾਈ
ਨਵੀਂ ਦਿੱਲੀ : ਪੰਜਾਬ ਦੇ ਕਿਸਾਨਾਂ ਨੇ ਰਸਤੇ ‘ਚ ਆਉਣ ਵਾਲੇ ਹਰ ਬਾਰਡਰ ਨੂੰ ਪਾਰ ਕਰ ਲਿਆ ਹੈ ਅਤੇ ਦਿੱਲੀ ਦੇ ਬਿਲਕੁਲ ਨਜ਼ਦੀਕ ਪਹੁੰਚ ਗਏ ਹਨ ਅਤੇ ਆਪਣੀ ਆਵਾਜ਼ ਨੂੰ ਕੇਂਦਰ ਦੇ ਕੰਨਾਂ ‘ਚ ਪਾਉਣ ਲਈ ਕਿਸਾਨ ਹੁਣ ਆਪਣੀ ਅਗਲੀ ਰਣਨੀਤੀ ਬਣਾ ਰਹੇ ਹਨ। ਦਿੱਲੀ ਬਾਰਡਰ ‘ਤੇ ਪਹੁੰਚੇ ਕਿਸਾਨ ਹੁਣ ਅਗਲੀ ਰਣਨੀਤੀ ‘ਤੇ ਚਰਚਾ ਕਰ ਰਹੇ ਹਨ। ਦਿੱਲੀ ਦੇ ਅੰਦਰ ਜਾ ਕੇ ਦਿੱਲੀ ਨੂੰ ਆਉਣ – ਜਾਣ ਵਾਲੇ ਸਾਰੇ ਰਸਤਿਆਂ ਨੂੰ ਬੰਦ ਕਰਕੇ ਦਿੱਲੀ ਵਿੱਚ ਆਉਣ ਵਾਲੀ ਸਾਰੀ ਸਪਲਾਈ ਨੂੰ ਬੰਦ ਕਰਨ ਦੀ ਯ਼ੋਜਨਾ ਕਿਸਾਨ ਬਣਾ ਰਹੇ ਹਨ ਤਾਂ ਕਿ ਦਿੱਲੀ ਵਿੱਚ ਹਰ ਤਰ੍ਹਾਂ ਦੀ ਕਮੀ ਆ ਜਾਵੇ। ਹਾਲਾਂਕਿ ਅਜੇ ਤੱਕ ਇਸ ਗੱਲ ‘ਤੇ ਫੈਸਲਾ ਨਹੀਂ ਹੋਇਆ ਹੈ ਕਿ ਅਜੇ ਕਿਸਾਨ ਧਰਨੇ ‘ਤੇ ਬੈਠੇ ਹੋਏ ਹਨ।
🔴LIVE ਪੁਲਿਸ ਦੀਆਂ ਛਾਲਾਂ ਚਕਾ ‘ਚ ਦਿੱਲੀ ਪਹੁੰਚੇ ਕਿਸਾਨ,ਲਾਲ ਕਿਲੇ ‘ਤੇ ਖੜ੍ਹ ਮਾਰੇ ਲਲਕਾਰੇ
ਥੋੜੀ ਦੇਰ ‘ਚ ਅਗਲੀ ਰਣਨੀਤੀ ਤਿਆਰ ਹੋ ਜਾਵੇਗੀ, ਜਿਸ ਤੋਂ ਬਾਅਦ ਕਿਸਾਨ ਦਿੱਲੀ ਨੂੰ ਪੂਰੀ ਤਰ੍ਹਾਂ ਨਾਲ ਘੇਰ ਲੈਣਗੇ ਜ਼ਿਕਰਯੋਗ ਹੈ ਕਿ ਕਿਸਾਨਾਂ ਨੇ 26 ਨਵੰਬਰ ਤੋਂ ਦਿੱਲੀ ਵੱਲ ਕੂਚ ਕਰ ਲਿਆ ਸੀ। ਕਿਸਾਨਾਂ ਨੇ ਹਰਿਆਣਾ ਦੇ ਸਾਰੇ ਬਾਰਡਰ ਪਾਰ ਕਰ ਲਏ ਹਨ। ਹਾਲਾਂਕਿ ਹਰਿਆਣਾ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਅਤੇ ਪਾਣੀ ਦੀਆਂ ਠੰਡੀਆਂ ਬੌਛਾਰਾਂ ਵੀ ਸੁੱਟੀਆਂ ਪਰ ਕਿਸਾਨਾਂ ਦੇ ਹੌਂਸਲੇ ਟੱਸ ਤੋਂ ਮਸ ਨਹੀਂ ਹੋ ਰਹੇ ਅਤੇ ਕਿਸਾਨਾਂ ਨੇ ਦਿੱਲੀ ਜਾਣ ਲਈ ਆਪਣੇ ਲਈ ਆਪਣੇ ਆਪ ਹੀ ਰਸਤਾ ਅਖਤਿਆਰ ਕਰ ਲਿਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.