NewsD5 specialIndiaPoliticsPunjab

ਦਿੱਲੀ ਦੇ ਲੋਕਾਂ ਲਈ ਖੁਸ਼ਖਬਰੀ , ਕੇਜਰੀਵਾਲ ਨੇ ਕੀਤਾ ਵੱਡਾ ਐਲਾਨ

ਨਵੀਂ ਦਿੱਲੀ: ਦਿੱਲੀ ਦੇ ਲੋਕਾਂ ਲਈ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲਗਾਤਾਰ ਵੱਡੇ-ਵੱਡੇ ਐਲਾਨ ਕਰ ਰਹੇ ਹਨ। ਦਿੱਲੀ ਵਿਧਾਨ ਸਭਾ ਚੋਣਾਂ ਨੇੜੇ ਆਉਂਦਿਆਂ ਹੀ ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ਕਰਕੇ ਦਿੱਲੀ ਵਾਸੀਆਂ ਲਈ ਵੱਡਾ ਐਲਾਨ ਕੀਤਾ ਹੈ |ਕੇਜਰੀਵਾਲ ਨੇ ਦਿੱਲੀ ਵਿੱਚ ਫਰੀ ਵਾਈਫਾਈ ਦੀ ਸਹੂਲਤ ਦੇਣ ਦਾ ਐਲਾਨ ਕੀਤਾ ਹੈ। ਜਿਸ ਵਿੱਚ ਹਰ ਬੰਦੇ ਨੂੰ 15 ਜੀਬੀ ਡਾਟਾ ਹਰ ਮਹੀਨੇ ਫਰੀ ਮਿਲੇਗਾ। ਇਹ ਸਹੂਲਤ 16 ਦਸੰਬਰ ਤੋਂ ਸ਼ੁਰੂ ਹੋ ਰਹੀ ਹੈ।

delhi 1 1

ਕੇਜਰੀਵਾਲ ਨੇ ਦੱਸਿਆ ਕਿ ਪੂਰੀ ਦਿੱਲੀ ਵਿੱਚ 11 ਹਜ਼ਾਰ ਵਾਈਫਾਈ ਲਾਏ ਜਾਣਗੇ । ਅਤੇ ਹਰ ਮਹੀਨੇ 15 ਜੀਬੀ ਡਾਟਾ ਵਾਈ ਫਾਈ ਰਾਹੀ ਦਿੱਤਾ ਜਾਵੇਗਾ । ਸੱਤ ਹਜ਼ਾਰ ਵਾਈਫਾਈ ਬੱਸ ਅੱਡਿਆਂ ‘ਤੇ ਲਾਏ ਜਾਣਗੇ ਤੇ 4 ਹਜ਼ਾਰ ਵਾਈਫਾਈ ਮਾਰਕਿਟਾਂ ਵਿੱਚ ਲਾਏ ਜਾਣਗੇ।

Read also…. Delhi High Court Orders Against Sajjan Kumar | ਸੱਜਣ ਕੁਮਾਰ ਖ਼ਿਲਾਫ਼ ਦਿੱਲੀ ਹਾਈਕਰੋਟ ਦੇ ਨਵੇਂ ਹੁਕਮ

ਉਨ੍ਹਾਂ ਦੱਸਿਆ ਕਿ ਪਹਿਲੇ 100 ਵਾਈਫਾਈ ਦੀ ਸ਼ੁਰੂਆਤ 16 ਦਸੰਬਰ 2019 ਨੂੰ ਉਹ ਖੁਦ ਕਰਨਗੇ। ਇਹਨਾਂ ਹੀ ਨਹੀਂ ਇਸ ਤੋਂ ਪਹਿਲਾਂ ਵੀ ਕੇਜਰੀਵਾਲ ਨੇ ਦਿੱਲੀ ਦੇ ਲੋਕਾਂ ਲਈ ਕਈ ਸਹੂਲਤਾਂ ਦਿੱਤੀਆਂ ਹਨ |

Published by : Lovepreet kaur

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button