NewsBreaking NewsD5 specialPunjab

ਦਿੱਲੀ ‘ਚ ਨਵਜੋਤ ਸਿੱਧੂ ਦੀ ਧਮਾਕੇਦਾਰ ਸਪੀਚ, ਜੰਮ ਕੇ ਬਰਸੇ ਮੋਦੀ ਸਰਕਾਰ ‘ਤੇ

ਨਵੀਂ ਦਿੱਲੀ : ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਲੀ ਦੇ ਜੰਤਰ – ਮੰਤਰ ‘ਚ ਮੋਦੀ ਸਰਕਾਰ ਦੇ ਕਾਲੇ ਕਾਨੂੰਨਾਂ ਦੇ ਖਿਲਾਫ ਧਰਨਾ ਲਗਾਇਆ ਗਿਆ ਹੈ, ਜਿਸ ‘ਚ ਬਾਕੀ ਮੰਤਰੀਆਂ ਸਮੇਤ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਵੀ ਸ਼ਾਮਿਲ ਹੋਏ। ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਧਮਾਕੇਦਾਰ ਸਪੀਚ ਦਿੰਦੇ ਹੋਏ ਮੋਦੀ ਸਰਕਾਰ ਨੂੰ ਖੂਬ ਸੁਣਾਈਆਂ।

ਗਵਰਨਰ ਨੂੰ ਮਿਲਣ ਵਾਲੇ ਆਹ ਬੰਦੇ ਨੇ ਕਰਤੇ ਵੱਡੇ ਖੁਲਾਸੇ !ਕਾਂਗਰਸ ਸਰਕਾਰ ਤੇ ‘ਆਪ’ ਦੇ ਖੋਲਤੇ ਕੱਚੇ ਚਿੱਠੇ !

ਨਵਜੋਤ ਸਿੱਧੂ ਨੇ ਕਿਹਾ ਕਿ ਮੋਦੀ ਸਰਕਾਰ ਆਪਣੇ ਫੈਸਲਿਆਂ ਦੇ ਕਾਰਨ ਪੰਜਾਬੀਆਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਪੰਜਾਬੀਆਂ ਦੀ ਪੱਗ ਨੂੰ ਹੱਥ ਪਾ ਰਹੀ ਹੈ ਪਰ ਅਜਿਹਾ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਹਰ ਰਾਜ ਦੇ ਆਪਣੇ ਮਸਲੇ ਹੁੰਦੇ ਹਨ, ਜਿਨ੍ਹਾਂ ਨੂੰ ਸੁਲਝਾਉਣ ਲਈ ਮੁੱਖਮੰਤਰੀ ਸਮੇਤ ਬਾਕੀ ਨੁਮਾਇੰਦਿਆਂ ਦੀ ਚੋਣ ਕੀਤੀ ਜਾਂਦੀ ਹੈ ਪਰ ਮੋਦੀ ਸਰਕਾਰ ਇਨ੍ਹਾਂ ਚੁਣੇ ਹੋਏ ਨੁਮਾਇੰਦਿਆਂ ਦੀ ਆਵਾਜ਼ ਦਬਾਉਣ ‘ਚ ਲੱਗੀ ਹੋਈ ਹੈ।

ਗਵਰਨਰ ਨੂੰ ਮਿਲਣ ਵਾਲੇ ਆਹ ਬੰਦੇ ਨੇ ਕਰਤੇ ਵੱਡੇ ਖੁਲਾਸੇ !ਕਾਂਗਰਸ ਸਰਕਾਰ ਤੇ ‘ਆਪ’ ਦੇ ਖੋਲਤੇ ਕੱਚੇ ਚਿੱਠੇ !

ਸਿੱਧੂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ‘ਚ ਰੇਲਾਂ ਰੋਕੀਆਂ ਜਾ ਰਹੀਆਂ ਹਨ, ਸਮਾਨ ਨਹੀਂ ਪੁੱਜਣ ਦਿੱਤਾ ਜਾ ਰਿਹਾ ਅਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਪਰ ਇਹ ਸਭ ਕਿਸੇ ਵੀ ਹਾਲਤ ‘ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾ ਨੇ ਕਿਹਾ ਕਿ ਮੋਦੀ ਸਰਕਾਰ ਨੇ ਜੀ.ਐਸ.ਟੀ. ਦੀ ਤਰ੍ਹਾਂ ਹੀ ਪੰਜਾਬ ਦੀ ਆਮਦਨ ‘ਤੇ ਵਾਰ ਕੀਤਾ ਹੈ ਅਤੇ ਸਾਡਾ ਹੀ ਪੈਸਾ ਸਾਨੂੰ ਵਾਪਸ ਨਹੀਂ ਕਰ ਰਹੀ, ਜੋ ਕਿ ਸਰਾਸਰ ਗਲਤ ਹੈ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਦੀ ਇਹ ਧੱਕੇਸ਼ਾਹੀ ਕਿਸੇ ਵੀ ਹਾਲਤ ‘ਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button