ਤਿਲੰਗਾਨਾ : ਪੁਲਿਸ ਵੱਲੋਂ ਗੋਲੀਆਂ ਨਾਲ ਭੁੰਨੇ ਬਲਾਤਕਾਰੀਆਂ ਦੀਆਂ ਲਾਸ਼ਾਂ ਦਫਨਾਉਣ ‘ਤੇ ਲੱਗੀ ਰੋਕ
ਹੈਦਰਾਬਾਦ, 7 ਦਸੰਬਰ : ਵੈਟਨਰੀ ਡਾਕਟਰ ਦੇ ਚਾਰ ਬਲਾਤਕਾਰੀਆਂ ਜਿਹਨਾਂ ਨੂੰ ਪੁਲਿਸ ਨੇ ਕੱਲ• ਮੁਕਾਬਲੇ ‘ਚ ਗੋਲੀਆਂ ਨਾਲ ਭੁੰਨ ਸੁੱਟਿਆ ਸੀ, ਦੀਆਂ ਲਾਸ਼ਾਂ ਦਫਨਾਉਣ ‘ਤੇ ਤਿਲੰਗਾਨਾ ਹਾਈ ਕੋਰਟ ਨੇ ਰੋਕ ਲਗਾ ਦਿੱਤੀ ਹੈ।
ਇਹ ਵੀ ਵੇਖੋ : ਦੇਖੋ ਬਲਾਤਕਾਰੀਆਂ ਦੇ ਇਨਕਾਉਂਟਰ ‘ਤੇ, ਪਟਿਆਲਾ ਦੀਆਂ ਕੁੜੀਆਂ ਦੀ ਕੀ ਹੈ ਰਾਏ
ਇਹਨਾਂ ਚਾਰਾਂ ਦੀਆਂ ਲਾਸ਼ਾਂ ਰਾਤ 10.00 ਵਜੇ ਦੇ ਕਰੀਬ ਦਫਨਾਉਣ ਦੀ ਤਿਆਰ ਕੀਤੀ ਗਈ ਸੀ। ਇਸ ਤੋਂ ਪਹਿਲਾਂ ਸਾਢੇ 8 ਵਜੇ ਇਹਨਾਂ ਦੀਆਂ ਲਾਸ਼ਾਂ ਦਾ ਪੋਸਟ ਮਾਰਟਮ ਹੋਇਆ। ਅਦਾਲਤ ਨੇ ਇਹ ਰੋਕ ਇਕ ਜਨ ਹਿਤ ਪਟੀਸ਼ਨ ‘ਤੇ ਸੁਣਵਾਈ ਦੌਰਾਨ ਲਗਾਈ। ਪਟੀਸ਼ਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਹ ਮੁਕਾਬਲਾ ਝੂਠਾ ਸੀ ਤੇ ਪੁਲਿਸ ਨੇ ਇਹਨਾਂ ਨੂੰ ਮਾਰ ਮੁਕਾਇਆ ਹੈ। ਅਦਾਲਤ ਨੇ ਲਾਸ਼ਾਂ ਸੋਮਵਾਰ ਤੱਕ ਸੰਭਾਲਣ ਦੀ ਹਦਾਇਤ ਕੀਤੀ ਹੈ।
ਇਹ ਵੀ ਵੇਖੋ : ਦਬੰਗ DSP ਨੇ ਮੰਗੀ ਮੁਆਫੀ ?,ਸੋਸ਼ਲ ਮੀਡੀਆ ‘ਤੇ ਹੋਈ ਤਸਵੀਰ ਵਾਇਰਲ, ਕੁੱਟਮਾਰ ਦਾ ਸ਼ਿਕਾਰ ਨੌਜਵਾਨ ਤੋਂ ਸੁਣੋ ਸੱਚਾਈ
ਦੱਸਣਯੋਗ ਹੈ ਕਿ 26 ਸਾਲਾ ਦੀ ਵੈਟਨਰੀ ਡਾਕਟਰ ਨਾਲ ਇਹਨਾਂ ਦਰਿੰਦਿਆਂ ਨੇ ਪਹਿਲਾਂ ਬਲਾਤਕਾ ਰ ਕੀਤਾ, ਫਿਰ ਉਸਨੂੰ ਜਾਨੋਂ ਮਾਰ ਦਿੱਤਾ ਅਤੇ ਲਾਸ਼ ਨੂੰ ਅੱਗ ਲਗਾ ਦਿੱਤੀ ਸੀ।
Published by Gaganpreet
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.