NewsBreaking NewsD5 specialIndiaPoliticsPunjab

ਡੈੱਥ ਵਾਰੰਟ ਜਾਰੀ : 20 ਮਾਰਚ ਨੂੰ ਹੋਵੇਗੀ ਨਿਰਭਿਯਾ ਦੇ ਦੋਸ਼ੀਆਂ ਨੂੰ ਫਾਂਸੀ

ਨਵੀਂ ਦਿੱਲੀ : ਨਿਰਭਿਆ ਦੇ ਚਾਰੇ ਦੋਸ਼ੀਆਂ ਦੀ ਫ਼ਾਂਸੀ ਦੀ ਨਵੀਂ ਤਾਰੀਕ ਤੈਅ ਹੋ ਗਈ ਹੈ। ਦਿੱਲੀ ਕੋਰਟ ਨੇ ਚਾਰੇ ਦੋਸ਼ੀਆਂ ਨੂੰ 20 ਮਾਰਚ ਸਵੇਰੇ 6 ਵਜੇ ਫ਼ਾਂਸੀ ਦੇਣ ਦੇ ਆਦੇਸ਼ ਦਿੱਤੇ ਹਨ। ਇਸ ਤੋਂ ਪਹਿਲਾਂ ਕਾਨੂੰਨੀ ਪੈਂਤੜਿਆ ਦੇ ਚੱਲਦਿਆਂ ਦੋ ਮਹੀਨੇ ਤੋਂ ਫ਼ਾਂਸੀ ਤੋਂ ਬਚ ਰਹੇ ਨਿਰਭਿਆ ਕੇਸ ਦੇ ਚਾਰੇ ਦੋਸ਼ੀਆਂ ਦੇ ਸਾਰੇ ਕਾਨੂੰਨੀ ਤਰੀਕੇ ਖਤਮ ਹੋ ਚੁੱਕੇ ਸਨ। ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਨਵਾਂ ਡੈੱਥ ਵਾਰੰਟ ਜਾਰੀ ਕੀਤਾ ਹੈ।

ਪਹਿਲੀ ਵਾਰ ਵੱਡਾ ਖ਼ੁਲਾਸਾ, ਸੁਖਬੀਰ ਬਾਦਲ ਬਾਰੇ | Big News

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਬੁੱਧਵਾਰ ਨੂੰ ਦੋਸ਼ੀ ਪਵਨ ਗੁਪਤਾ ਦੀ ਤਰਸ ਮੰਗ ਖਾਰਿਜ ਕਰ ਦਿੱਤੀ ਸੀ। ਦੱਸਣਯੋਗ ਹੈ ਕਿ ਅਜਿਹਾ ਤੀਜੀ ਵਾਰ ਹੋਇਆ ਸੀ, ਜਦੋਂ ਦੋਸ਼ੀਆਂ ਦੀ ਫਾਂਸੀ ‘ਤੇ ਰੋਕ ਲੱਗੀ ਹੈ। ਇਸ ਤੋਂ ਪਹਿਲਾਂ ਜਨਵਰੀ ਮਹੀਨੇ ‘ਚ ਫਾਂਸੀ ਦੀ ਤਰੀਕ ਤੈਅ ਕੀਤੀ ਗਈ ਸੀ, ਫਿਰ 1 ਫਰਵਰੀ ਦੀ ਤਾਰੀਕ ਫਾਂਸੀ ਦੇਣ ਲਈ ਤੈਅ ਕੀਤੀ ਗਈ ਸੀ।

BIG BREAKING ਨਿਰਭਯਾ ਮਾਮਲੇ ‘ਚ ਨਵਾਂ ਮੋੜ, ਰਾਸ਼ਰਟਪਤੀ ਨੇ ਲਿਆ ਅਹਿਮ ਫੈਸਲਾ

ਹਾਲਾਂਕਿ ਦੋਸ਼ੀਆਂ ਨੇ ਕਾਨੂੰਨੀ ਦਾਅ ਪੇਚ ਲਾ ਕੇ ਇਸ ਨੂੰ ਰੱਦ ਕਰਵਾ ਦਿੱਤਾ ਸੀ। 3 ਮਾਰਚ ਨੂੰ ਤੀਜੀ ਵਾਰ ਫਾਂਸੀ ਟਾਲ ਦਿੱਤੀ ਗਈ, ਕਿਉਂਕਿ ਦੋਸ਼ੀ ਪਵਨ ਨੇ ਰਾਸ਼ਟਰਪਤੀ ਸਾਹਮਣੇ ਦਯਾ ਪਟੀਸ਼ਨ ਦਾਇਰ ਕਰ ਦਿੱਤੀ ਸੀ। ਦਯਾ ਪਟੀਸ਼ਨ ਪੈਂਡਿੰਗ ਹੋਣ ਕਾਰਨ 3 ਮਾਰਚ ਨੂੰ ਦਿੱਤੀ ਜਾਣ ਵਾਲੀ ਫਾਂਸੀ ਟਾਲ ਦਿੱਤੀ ਗਈ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button