Breaking NewsNewsPunjabTop News

ਡਰੱਗਜ਼ ਮਾਮਲੇ ‘ਚ ਨਾਮਜ਼ਦ ਬਿਕਰਮ ਸਿੰਘ ਮਜੀਠੀਆ ਦੀ ਅਗਲੀ ਪੇਸ਼ੀ 7 ਨਵੰਬਰ ਨੂੰ

ਮੋਹਾਲੀ: ਡਰੱਗਜ਼ ਮਾਮਲੇ ਵਿਚ ਨਾਮਜ਼ਦ ਬਿਕਰਮ ਸਿੰਘ ਮਜੀਠੀਆ ਅੱਜ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਦੀ ਅਦਾਲਤ ਵਿਚ ਪੇਸ਼ ਹੋਏ। ਅਦਾਲਤ ਵਲੋਂ ਇਸ ਮਾਮਲੇ ਦੀ ਅਗਲੀ ਸੁਣਵਾਈ ਲਈ 7 ਨਵੰਬਰ ਦੀ ਤਰੀਕ ਨਿਸ਼ਚਤ ਕੀਤੀ ਹੈ। ਬਿਕਰਮ ਸਿੰਘ ਮਜੀਠੀਆ ਨੇ ਵਿਜੀਲੈਂਸ ਵਲੋਂ ਕਾਂਗਰਸ ਦੇ ਕਈ ਆਗੂਆਂ ਨੂੰ ਨਾਮਜ਼ਦ ਕਰਨ ਦੇ ਮਾਮਲੇ ਵਿਚ ਆਪਣਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਜੋ ਵੀ ਘਪਲਿਆਂ ਵਿਚ ਨਾਮਜ਼ਦ ਹੈ, ਉਸ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਬੇਕਸੂਰ ਵਿਅਕਤੀ ਨੂੰ ਤੰਗ ਪ੍ਰੇਸ਼ਾਨ ਨਹੀਂ ਕਰਨਾ ਚਾਹੀਦਾ।

Kisan Mahapanchayat : Dallewal ਦਾ ਵੱਡਾ ਐਲਾਨ, ਘਬਰਾਈ ਕੇਂਦਰ ਸਰਕਾਰ | D5 Channel Punjabi

ਉਨ੍ਹਾਂ ਮਨੀਸ਼ ਸਿਸੋਦੀਆ ਸੀ.ਬੀ.ਆਈ. ਵਲੋਂ ਨਾਮਜ਼ਦ ਕਰਨ ‘ਤੇ ਕਿਹਾ ਕਿ ਸ਼ਰਾਬ ਪਾਲਿਸੀ ਵਿਚ ਜੇਕਰ ਗੜਬੜ ਨਾ ਹੋਈ ਹੁੰਦੀ ਤਾਂ ਇਹ ਪਾਲਿਸੀ ਦਿੱਲੀ ਸਰਕਾਰ ਵਲੋਂ ਵਾਪਸ ਕਿਉਂ ਲਈ ਜਾਂਦੀ। ਉਨ੍ਹਾਂ ਕਿਹਾ ਕਿ ਇਸ ਦੀ ਉੱਚ ਪੱਧਰੀ ਜਾਂਚ ਕਰਕੇ ਨਾਮਜ਼ਦ ਵਿਅਕਤੀ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button