ਟਰੰਪ ਦੀ TikTok ਨੂੰ ਚਿਤਾਵਨੀ – ਜੇਕਰ ਨਾ ਹੋਇਆ ਸਮਝੌਤਾ, ਤਾਂ ਬੰਦ ਕਰ ਦੇਵਾਂਗੇ ਐਪ
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਚੀਨ ਦੇ ਲੋਕਪ੍ਰਿਯ ਵੀਡੀਓ ਸ਼ੇਅਰਿੰਗ ਐਪ ਟਿਕਟਾਕ ਦਾ ਦੋ ਅਮਰੀਕੀ ਕੰਪਨੀਆਂ ਵਾਲਮਾਰਟ ਅਤੇ ਓਰੇਕਲ ਦੇ ਨਾਲ ਸੰਭਾਵਿਕ ਸੌਦਾ ਜੇਕਰ ਨਹੀਂ ਹੋ ਪਾਉਂਦਾ ਹੈ , ਤਾਂ ਉਹ ਇਸ ਐਪ ਨੂੰ ਬੰਦ ਕਰ ਦੇਣਗੇ। ਟਰੰਪ ਨੇ ਇਸ ਤੋਂ ਪਹਿਲਾਂ ਵੀ ਚੀਨ ਦੀ ਬਾਇਟਡਾਂਸ ਦੇ ਸਵਾਮੀਤਵ ਵਾਲੇ ਟਿਕਟਾਕ ਨੂੰ ਰਾਸ਼ਟਰੀ ਸੁਰੱਖਿਆ ਦੇ ਮੁੱਦੇ ‘ਤੇ ਪ੍ਰਤੀਬੰਧਿਤ ਕਰਨ ਦੀ ਚਿਤਾਵਨੀ ਦਿੱਤੀ ਸੀ ਅਤੇ ਕਿਹਾ ਸੀ ਕਿ ਇਸ ਤੋਂ ਬਚਣ ਲਈ ਐਪ ਦੇ ਅਮਰੀਕੀ ਓਪਰੇਟਿੰਗ ਦਾ ਕਾਬੂ ਕਿਸੇ ਅਮਰੀਕੀ ਕੰਪਨੀ ਨੂੰ ਦੇਣਾ ਹੋਵੇਗਾ।
BIG BREAKING_ਸੁਮੇਧ ਸੈਣੀ ਨੂੰ ਲੈਕੇ ਵੱਡੀ ਖ਼ਬਰ, ਚੰਡੀਗੜ੍ਹ ਸੈਕਟਰ 20 ਵਿਖੇ ਸੈਣੀ ਦੇ ਘਰ ਦੇ ਬਾਹਰ ਲਗਾਏ ਗਏ ਸੰਮਨ
ਟਰੰਪ ਦਾ ਆਰੋਪ ਹੈ ਕਿ ਇਸ ਐਪ ਦੇ ਜ਼ਰੀਏ ਚੀਨ ਨੂੰ ਅਮਰੀਕੀ ਨਾਗਰਿਕਾਂ ਦੇ ਨਿੱਜੀ ਡਾਟਾ ਤੱਕ ਪਹੁੰਚ ਮਿਲਦੀ ਹੈ। ਅਮਰੀਕਾ ‘ਚ ਟਿਕਟਾਕ ਦੇ 10 ਕਰੋੜ ਤੋਂ ਜਿਆਦਾ ਯੂਜ਼ਰ ਹਨ। ਟਰੰਪ ਨੇ ਆਪਣੇ ਤਾਜ਼ਾ ਬਿਆਨ ਤੋਂ ਇੱਕ ਦਿਨ ਪਹਿਲਾਂ ਓਰੇਕਲ ਅਤੇ ਵਾਲਮਾਰਟ ਦੇ ਟਿਕਟਾਕ ‘ਚ ਹਿੱਸੇਦਾਰੀ ਲੈਣ ਦੀ ਗੱਲ ਕਹੀ ਸੀ। ਟਰੰਪ ਨੇ ਵਹਾਇਟ ਹਾਊਸ ‘ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ,‘ਇਸ ‘ਤੇ ਕੰਮ ਚੱਲ ਰਿਹਾ ਹੈ। ਮੈਂ ਸ਼ੁਰੂਆਤੀ ਸਹਿਮਤੀ ਦਿੱਤੀ ਹੈ।’
🔴Live | ਕੀ ਪੁਲੀਸ ਦੇ ਨੋਟਿਸ ‘ਤੇ ਪੇਸ਼ ਹੋਵੇਗਾ ਸੁਮੇਧ ਸੈਣੀ? | ਕਿਸਾਨਾਂ ਨੇ ਨਕਾਰਿਆ ਹਰਸਿਮਰਤ ਬਾਦਲ ਦਾ ਅਸਤੀਫ਼ਾ !
ਉਨ੍ਹਾਂ ਨੇ ਅੱਗੇ ਕਿਹਾ, ‘ਉਹ ਕੰਮ ਕਰਨਗੇ, ਉਹ ਦੋਵੇਂ ਚੰਗੀਆਂ ਕੰਪਨੀਆਂ ਹਨ ਓਰੇਕਲ ਅਤੇ ਵਾਲਮਾਰਟ। ਅਮਰੀਕੀ ਰਾਸ਼ਟਰਪਤੀ ਨੇ ਅੱਗੇ ਕਿਹਾ, ‘‘ਤਾਂ ਜੇਕਰ ਅਸੀ ਇਸਨੂੰ (ਟਿਕਟਾਕ) ਬਚਾ ਸਕੇ ਤਾਂ ਅਸੀਂ ਬਚਾਵਾਂਗੇ ਅਤੇ ਜੇਕਰ ਅਜਿਹਾ ਨਾ ਹੋਇਆ ਤਾਂ ਅਸੀਂ ਇਸਨੂੰ ਬੰਦ ਕਰ ਦੇਵਾਂਗੇ।’ ਟਰੰਪ ਨੇ ਕਿਹਾ ਕਿ ਇਨ੍ਹਾਂ ਕੰਪਨੀਆਂ ਨੇ ਇੱਕ ਸ਼ੁਰੂਆਤੀ ਸਮਝੌਤਾ ਕੀਤਾ ਹੈ ਅਤੇ ਉਨ੍ਹਾਂ ਦੇ ਲਈ ਸੁਰੱਖਿਆ ਦਾ ਮੁੱਦਾ ਸਭ ਤੋਂ ਮਹੱਤਵਪੂਰਣ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.