Breaking NewsD5 specialIndiaNewsTop News

ਝੋਨੇ ਦੀ ਸਿੱਧੀ ਬਿਜਾਈ ‘ਤੇ ਚਾਰ ਹਜ਼ਾਰ ਏਕੜ ਮਦਦ ਦੇਵੇਗੀ ਸਰਕਾਰ

ਹਰਿਆਣਾ : ਹਰਿਆਣਾ ਸਰਕਾਰ ਨੇ ਧਰਤੀ ਹੇਠਲਾਂ ਪਾਣੀ ਬਚਾਉਣ ਲਈ ਝੋਨੇ ਦੀ ਬਿਜਾਈ ਦਾ ਤੌਰ ਤਰੀਕਾ ਬਦਲਣ ਦੀ ਮੁਹਿੰਮ ਛੇੜ ਦਿੱਤੀ ਹੈ। ਇਸ ਦੇ ਤਹਿਤ ਸਰਕਾਰ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 4 ਹਜ਼ਾਰ ਰੁਪਏ ਪ੍ਰਤੀ ਏਕੜ ਮਦਦ ਦੇਵੇਗੀ। ਇਸ ਬਾਬਤ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਐਲਾਨ ਕੀਤਾ ਹੈ। ਉਨ੍ਹਾਂ ਨੇ ਇਹ ਯੋਜਨਾ 12 ਜ਼ਿਲ੍ਹਿਆਂ ’ਚ ਲਾਗੂ ਕਰਨ ਦਾ ਐਲਾਨ ਕੀਤਾ ਹੈ। ਇਨ੍ਹਾਂ ’ਚ ਅੰਬਾਲਾ, ਯਮੁਨਾਨਗਰ, ਕਰਨਾਲ, ਕੁਰੂਕਸ਼ੇਤਰ, ਕੈਥਲ, ਪਾਨੀਪਤ, ਜੀਂਦ, ਸੋਨੀਪਤ, ਫਤਿਹਾਬਾਦ, ਸਿਰਸਾ, ਰੋਹਤਕ ਅਤੇ ਹਿਸਾਰ ਸ਼ਾਮਲ ਹਨ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਵੀ ਝੋਨੇ ਦੀ ਸਿੱਧੀ ਬਿਜਾਈ ਕਰਨ ‘ਤੇ ਪ੍ਰਤੀ ਏਕੜ 1500 ਰੁਪਏ ਦੀ ਮਦਦ ਦੇ ਰਹੀ ਹੈ।

Farmers News : ਕਿਸਾਨਾਂ ’ਤੇ ਮਿਹਰਬਾਨ ਹੋਈ ਸਰਕਾਰ, ਹੁਣੇ ਹੱਕ ‘ਚ ਆਇਆ ਨਵਾਂ ਫੈਸਲਾ | D5 Channel Punjabi

ਮਾਹਿਰਾਂ ਦਾ ਕਹਿਣਾ ਹੈ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ 25 ਤੋਂ 35 ਫ਼ੀਸਦੀ ਤੱਕ ਪਾਣੀ ਦੀ ਬੱਚਤ ਹੋਵੇਗੀ। ਅੰਕੜਿਆਂ ਮੁਤਾਬਕ ਹਰਿਆਣਾ ‘ਚ ਝੋਨੇ ਦੀ ਖੇਤੀ ਦਾ ਕੁੱਲ ਖੇਤਰਫ਼ਲ 13 ਲੱਖ ਹੈਕਟੇਅਰ ਹੈ। ਹਰਿਆਣਾ ਸਰਕਾਰ ਦਾ ਟੀਚਾ ਵੱਧ ਤੋਂ ਵੱਧ ਝੋਨੇ ਦੀ ਖੇਤੀ ਸਿੱਧੀ ਬਿਜਾਈ ਦੇ ਆਧਾਰ ’ਤੇ ਹੀ ਹੋਵੇ। ਖੇਤੀ ਮਾਹਿਰਾਂ ਮੁਤਾਬਕ ਝੋਨੇ ਦੀ ਸਿੱਧੀ ਬਿਜਾਈ ਨਾਲ ਪਾਣੀ ਦੀ ਖਪਤ ਘੱਟ ਹੋਵੇਗੀ। ਦੱਸ ਦਈਏ ਕਿ ਪਹਿਲਾਂ ਕਿਸਾਨ ਵੱਧ ਤੋਂ ਵੱਧ 2 . 5 ਏਕੜ ’ਚ ਹੀ ਸਿੱਧੀ ਬਿਜਾਈ ਕਰ ਕੇ ਰਾਸ਼ੀ ਦਾ ਲਾਭ ਲੈ ਸਕਦੇ ਸਨ ਪਰ ਹੁਣ ਸਰਕਾਰ ਨੇ ਇਸ ਸ਼ਰਤ ਨੂੰ ਖਤਮ ਕਰ ਦਿੱਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button