NewsBreaking NewsD5 specialIndia

ਜੰਮੂ-ਕਸ਼ਮੀਰ ਦੇ ਪੁਲਵਾਮਾ ‘ਚ ਸਰਚ ਆਪਰੇਸ਼ਨ ਦੌਰਾਨ ਅੱਤਵਾਦੀਆਂ ਨਾਲ ਮੁੱਠਭੇੜ, ਗੋਲੀਬਾਰੀ ਜਾਰੀ

ਨਵੀਂ ਦਿੱਲੀ : ਅੱਜ ਬੁੱਧਵਾਰ 9 ਦਸੰਬਰ ਦੀ ਸਵੇਰੇ ਪੁਲਵਾਮਾ ਦੇ ਟਿਕਨ ਪਿੰਡ ‘ਚ ਅੱਤਵਾਦੀਆਂ ਦੇ ਹੋਣ ਦੀ ਸੂਚਨਾ ਮਿਲੀ ਤਾਂ ਖੇਤਰ ‘ਚ ਸੁਰੱਖਿਆ ਬਲਾਂ ਨੇ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ ਸੀ। ਸੂਚਨਾ ਠੀਕ ਸਾਬਤ ਹੋਈ ਅਤੇ ਇੱਥੇ ਸੁਰੱਖਿਆ ਬਲਾਂ ਨਾਲ ਅੱਤਵਾਦੀਆਂ ਦੀ ਮੁੱਠਭੇੜ ਹੋ ਗਈ। ਅੱਤਵਾਦੀਆਂ ਦੇ ਵੱਲੋਂ ਗੋਲੀਬਾਰੀ ਦੀ ਸ਼ੁਰੂਆਤ ਹੋਣ ‘ਤੇ ਜਵਾਬ ‘ਚ ਸੁਰੱਖਿਆ ਬਲਾਂ ਨੇ ਵੀ ਫਾਇਰਿੰਗ ਕੀਤੀ ਅਤੇ ਦੋ ਅੱਤਵਾਦੀ ਢੇਰ ਕਰ ਦਿੱਤੇ।

ਦਿੱਲੀ ਧਰਨੇ ‘ਚ ਹਾਈਕੋਰਟ ਦੇ ਵਕੀਲ,ਕਿਸਾਨਾਂ ਦੇ ਹੱਕ ‘ਚ ਕਰਤਾ ਵੱਡਾ ਐਲਾਨ

ਸੀਆਰਪੀਐਫ ਅਤੇ ਜੰਮੂ ਪੁਲਿਸ ਹੈ ਮੋਰਚੇ ‘ਤੇ
ਜੰਮੂ – ਕਸ਼ਮੀਰ ਦੇ ਪੁਲਵਾਮਾ ਖੇਤਰ ‘ਚ ਅੱਤਵਾਦੀਆਂ ਦੇ ਨਾਲ ਚੱਲ ਰਹੀ ਮੁੱਠਭੇੜ ‘ਚ ਸੈਂਟਰਲ ਰਿਜ਼ਰਵ ਪੁਲਿਸ ਫੋਰਸ 182ਵੀਂ ਬਟਾਲੀਅਨ ਦੇ ਜਵਾਨਾਂ ਤੋਂ ਇਲਾਵਾ ਜੰਮੂ ਪੁਲਿਸ ਵੀ ਮੋਰਚੇ ‘ਤੇ ਡਟੀ ਹੋਈ ਹੈ। ਸੁਰੱਖਿਆ ਬਲਾਂ ਨੇ ਮੁੱਠਭੇੜ ‘ਚ ਦੋ ਅੱਤਵਾਦੀਆਂ ਨੂੰ ਮਾਰ ਗਿਰਾਇਆ ਹੈ। ਮਾਰੇ ਗਏ ਦੋਵੇਂ ਅੱਤਵਾਦੀਆਂ ਦੇ ਬਾਰੇ ‘ਚ ਜਾਣਕਾਰੀ ਮਿਲੀ ਹੈ ਕਿ ਇਹ ਅਲ ਬਦਰ ਅੱਤਵਾਦੀ ਗੁਟ ਨਾਲ ਜੁੜੇ ਹੋਏ ਸਨ। ਇਨ੍ਹਾਂ ਦੇ ਨਾਮਾਂ ਦੀ ਪਹਿਚਾਣ ਲਈ ਖੇਤਰੀ ਲੋਕਾਂ ਅਤੇ ਪੁਲਿਸ ਦੀ ਮਦਦ ਨਾਲ ਇਨ੍ਹਾਂ ਆਤੰਕੀਆਂ ਦੀ ਪਹਿਚਾਣ ਦੀ ਕੋਸ਼ਿਸ਼ ਚੱਲ ਰਹੀ ਹੈ।

ਕਿਸਾਨਾਂ ਨੇ ਮੀਟਿੰਗ ਤੋਂ ਬਾਅਦ ਰਾਤੋ-ਰਾਤ ਬਣਾਈ ਨਵੀਂ ਰਣਨੀਤੀ!ਲਿਆ ਵੱਡਾ ਫੈਸਲਾ, ਮੋਦੀ ਸਰਕਾਰ ਦੇ ਉੁੱਡੇ ਹੋਸ਼ !

ਲਗਾਤਾਰ ਚੱਲ ਰਿਹਾ ਹੈ ਸਰਚ ਆਪਰੇਸ਼ਨ
ਪੁਲਵਾਮਾ ਦੇ ਇਸ ਪੂਰੇ ਖੇਤਰ ‘ਚ ਸਰਚ ਆਪਰੇਸ਼ਨ ਲਗਾਤਾਰ ਚੱਲ ਰਿਹਾ ਹੈ। ਸੁਰੱਖਿਆ ਬਲਾਂ ਨੂੰ ਸ਼ੰਕਾ ਹੈ ਕਿ ਅਜੇ ਹੋਰ ਵੀ ਅੱਤਵਾਦੀ ਛਿਪੇ ਹੋ ਸਕਦੇ ਹਨ। ਪੂਰੇ ਇਲਾਕੇ ਨੂੰ ਸੁਰੱਖਿਆ ਬਲਾਂ ਵੱਲੋਂ ਖਾਲੀ ਕਰਵਾਇਆ ਗਿਆ ਹੈ। ਅੱਜ ਸਵੇਰੇ ਮਿਲੀ ਖੂਫੀਆ ਜਾਣਕਾਰੀ ਨੂੰ ਆਧਾਰ ਬਣਾ ਕੇ ਪੁਲਵਾਮਾ ਦੇ ਟਿਕਨ ਪਿੰਡ ‘ਚ ਸੁਰੱਖਿਆ ਬਲਾਂ ਨੇ ਸਰਚ ਆਪਰੇਸ਼ਨ ਚਲਾਇਆ ਸੀ ਅਤੇ ਉਦੋਂ ਅਚਾਨਕ ਅੱਤਵਾਦੀਆਂ ਦੇ ਵੱਲੋਂ ਗੋਲੀਬਾਰੀ ਸ਼ੁਰੂ ਹੋ ਗਈ ਅਤੇ ਸੁਰੱਖਿਆ ਬਲਾਂ ਦੀ ਜਵਾਬੀ ਫਾਇਰਿੰਗ ‘ਚ ਦੋ ਅੱਤਵਾਦੀ ਢੇਰ ਹੋ ਗਏ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button