Breaking NewsD5 specialIndiaNewsTop News

ਜੰਮੂ ਕਸ਼ਮੀਰ ‘ਚ ਭੂਚਾਲ ਦੇ ਝਟਕੇ

ਜੰਮੂ : ਜੰਮੂ – ਕਸ਼ਮੀਰ ‘ਚ ਸ਼ਨੀਵਾਰ ਨੂੰ 5.7 ਤੀਬਰਤਾ ਦਾ ਭੂਚਾਲ ਆਇਆ। ਭੂਚਾਲ ਦੇ ਝਟਕੇ ਮਹਿਸੂਸ ਹੋਣ ਮਗਰੋਂ ਲੋਕ ਘਰਾਂ ’ਚੋਂ ਬਾਹਰ ਆ ਗਏ। ਰਿਕਟਰ ਪੈਮਾਨੇ ’ਤੇ ਭੂਚਾਲ ਦੀ ਤੀਬਰਤਾ 5.7 ਮਾਪੀ ਗਈ ਹੈ। ਕਸ਼ਮੀਰ ਦੇ ਨਾਲ – ਨਾਲ ਨੋਇਡਾ ਅਤੇ ਹੋਰ ਖੇਤਰਾਂ ’ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਫ਼ਿਲਹਾਲ ਭੂਚਾਲ ਕਾਰਨ ਕਿਸੇ ਤਰ੍ਹਾਂ ਦਾ ਜਾਨੀ – ਮਾਲੀ ਨੁਕਸਾਨ ਨਹੀਂ ਹੋਇਆ।

ਪ੍ਰਕਾਸ਼ ਸਿੰਘ ਬਾਦਲ PGI ‘ਚ ਦਾਖ਼ਲ, ਲੋਕਾਂ ਨੇ ਮੋੜਿਆ ਸਿੱਧੂ, ਹੋਈ ਚੰਨੀ-ਚੰਨੀ D5 Channel Punjabi

ਭਾਰਤ ਮੌਸਮ ਵਿਗਿਆਨ ਵਿਭਾਗ (ਆਈ.ਐੱਮ.ਡੀ.) ਵਲੋਂ ਜਾਰੀ ਇਕ ਬਿਆਨ ’ਚ ਕਿਹਾ ਗਿਆ ਹੈ ਕਿ ਭੂਚਾਲ ਸਵੇਰੇ 9 . 45 ਵਜੇ ਆਇਆ। ਭੂਚਾਲ ਦਾ ਕੇਂਦਰ ਅਫ਼ਗਾਨਿਸਤਾਨ – ਤਜ਼ਾਕਿਸਤਾਨ ਸਰਹੱਦ ’ਚ ਸੀ , ਜਦਕਿ ਇਸ ਦੀ ਡੂੰਘਾਈ ਧਰਤੀ ਦੇ ਅੰਦਰ 181 ਕਿਲੋਮੀਟਰ ਸੀ। ਦੱਸ ਦਈਏ ਕਿ ਕਸ਼ਮੀਰ ’ਚ ਪਹਿਲਾਂ ਵੀ ਭੂਚਾਲ ਆ ਚੁੱਕੇ ਹਨ। 8 ਅਕਤੂਬਰ 2005 ਨੂੰ 7 . 6 ਤੀਬਰਤਾ ਦੇ ਭੂਚਾਲ ਨਾਲ ਕੰਟਰੋਲ ਰੇਖਾ ( ਐੱਲ . ਓ . ਸੀ . ) ਦੇ ਦੋਹਾਂ ਪਾਸੇ 80 , 000 ਤੋਂ ਵੱਧ ਲੋਕ ਮਾਰੇ ਗਏ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button