ਚੰਡੀਗੜ੍ਹ : ਪੰਜਾਬ ਦੇ ਮੋਹਾਲੀ ਸਥਿਤ ਚੰਡੀਗੜ੍ਹ ਯੂਨੀਵਰਸਿਟੀ ‘ਚ ਸ਼ਨੀਵਾਰ ਅੱਧੀ ਰਾਤ ਨੂੰ ਉਦੋਂ ਹੰਗਾਮਾ ਹੋ ਗਿਆ। ਜਦੋਂ ਇੱਥੇ ਪੜ੍ਹਦੀ ਇੱਕ ਵਿਦਿਆਰਥਣ ਨੇ ਕਾਫੀ ਵਿਦਿਆਰਥਣਾਂ ਦੀਆਂ ਨਹਾਉਣ ਦੀ ਵੀਡੀਓ ਵਾਇਰਲ ਕਰ ਦਿੱਤੀ। ਉਸ ਨੇ ਇਹ ਵੀਡੀਓ ਸ਼ਿਮਲਾ ‘ਚ ਰਹਿੰਦੇ ਆਪਣੇ ਦੋਸਤ ਨੂੰ ਭੇਜੀ ਸੀ। ਉਸ ਨੇ ਇਸ ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤਾ। ਇਸ ਮਗਰੋਂ ਕੁਝ ਕੁੜੀਆਂ ਵੱਲੋਂ ਖੂਦਕੁਸ਼ੀ ਕੋਸ਼ਿਸ਼ ਕੀਤੀ ਗਈ ਹੈ ।
Big breaking: ਅੱਧੀ ਰਾਤ ਨੂੰ ਕੁੜੀਆਂ ਨੇ ਕੀਤਾ ਹੰਗਾਮਾ, Video ਹੋਈ Viral, ਪਿਆ ਕਲੇਸ਼ ਸੜਕ ਪਾਇਆ ਖਿਲਾਰਾ ||
ਵੀਡੀਓ ਭੇਜਣ ਵਾਲੀ ਲੜਕੀ ਅਤੇ ਇਸ ਨੂੰ ਵਾਇਰਲ ਕਰਨ ਵਾਲਾ ਉਸਦਾ ਦੋਸਤ ਦੋਵੇਂ ਹੀ ਹਿਮਾਚਲ ਦੇ ਰਹਿਣ ਵਾਲੇ ਹਨ। ਪੁਲਿਸ ਨੇ ਵੀਡੀਓ ਭੇਜਣ ਵਾਲੀ ਵਿਦਿਆਰਥਣ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਰਾਤ ਕਰੀਬ 2.30 ਵਜੇ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਹਾਲਾਂਕਿ ਗੁੱਸੇ ‘ਚ ਕੁੜੀਆਂ ਨੇ ਪੁਲਿਰਸ ਦਾ ਵਿਰੋਧ ਕੀਤਾ ।
ਸਵੇਰੇ ਹੀ ਪੁਲਿਸ ਦਾ ਐਕਸ਼ਨ,ਕੀਤੀ ਘੇਰਾਬੰਦੀ, ਪੂਰਾ ਇਲਾਕਾ ਸੀਲ !
ਸ਼ੁਰੂਆਤੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਇਹ ਲੜਕੀ ਕਾਫੀ ਸਮੇਂ ਤੋਂ ਵਿਦਿਆਰਥਣਾਂ ਦੀ ਵੀਡੀਓ ਬਣਾ ਰਹੀ ਸੀ, ਜਿਸ ਨੂੰ ਉਹ ਸ਼ਿਮਲਾ ‘ਚ ਆਪਣੇ ਦੋਸਤ ਨੂੰ ਭੇਜ ਰਹੀ ਸੀ। ਉਸ ਦੋਸਤ ਨੇ ਹੁਣ ਇਹ ਵੀਡੀਓ ਵਾਇਰਲ ਕਰ ਦਿੱਤੀ ਹੈ। ਇਹ ਪਤਾ ਲੱਗਦਿਆਂ ਹੀ ਕੁੜੀਆਂ ਦਾ ਗੁੱਸਾ ਭੜਕ ਗਿਆ। ਭਰੀ ਰਾਤ ਨੂੰ ਯੂਨੀਵਰਸਿਟੀ ‘ਚ ‘We Want Justice’ ਨਾਂ ਤੋਂ ਅਵਾਜ਼ਾ ਗੁੰਜ ਰਹੀਆਂ ਸਨ।
ਬਾਹਰ ਭੇਜਣ ਦੇ ਨਾਂ ’ਤੇ ਏਜੰਟ ਨੇ ਔਰਤ ਦੇ ਪਤੀ ਨਾਲ ਮਿਲਕੇ ਕੀਤਾ ਕਾਂਡ, ਕੁੜੀ ਨੇ ਖੋਲ੍ਹੇ ਵੱਡੇ ਰਾਜ
ਹਰਜੋਤ ਬੈਂਸ ਵੱਲੋਂ ਸ਼ਾਤੀ ਬਣਾਉਣ ਰੱਖਣ ਦੀ ਅਪੀਲ
ਚੰਡੀਗੜ੍ਹ ਯੂਨੀਵਰਸਿਟੀ ਚ ਵਿਦਿਆਰਥਣਾਂ ਦੇ ਵੀਡੀਓ ਲੀਕ ਮਾਮਲੇ ਵਿਚ ਪੰਜਾਬ ਦੇ ਸਿੱਖਿਆ ਤੇ ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਟਵਿੱਟਰ ਤੇ ਪੋਸਟ ਪਾ ਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸ਼ਾਂਤੀ ਬਣਾਈ ਰੱਖਣ ਅਤੇ ਜੋ ਵੀ ਗੁਨਾਹਗਾਰ ਹੋਏਗਾ ਨਹੀਂ ਬਖਸ਼ਿਆ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਪੋਸਟ ਵਿਚ ਲਿਖਿਆ ਹੈ ਕਿ “ਇਹ ਘਟਨਾ ਅਤੇ ਮਾਮਲਾ ਬਹੁਤ ਹੀ ਗੰਭੀਰ ਮਾਮਲਾ ਹੈ ਅਤੇ ਇਹ ਸਿੱਧੇ ਤੌਰ ਤੇ ਸਾਡੀਆਂ ਬੇਟੀਆਂ ਅਤੇ ਭੈਣਾਂ ਨਾਲ ਜੁਡ਼ਿਆ ਹੋਇਆ ਹੈ। ਬੈਂਸ ਨੇ ਇਸ ਘਟਨਾ ਨੂੰ ਲੈ ਕੇ ਮੀਡੀਆ ਨੂੰ ਵੀ ਇਹਤਿਆਤ ਵਰਤਣ ਨੂੰ ਕਿਹਾ ਹੈ ਅਤੇ ਲਿਖਿਆ ਹੈ ਕਿ ਇਸ ਮਾਮਲੇ ਨੂੰ ਲੈ ਕੇ ਸਮਾਜਿਕ ਤੌਰ ਤੇ ਸਾਡੀ ਸਾਰਿਆਂ ਦੀ ਇੱਕ ਪ੍ਰੀਖਿਆ ਹੈ ।”
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.