‘ਗੁਲਾਬੋ ਸਿਤਾਬੋ’ ਦੇਖਣ ਤੋਂ ਬਾਅਦ KRK ਨੇ ਉਡਾਇਆ ਮਜਾਕ !
ਮੁੰਬਈ : ਅਮਿਤਾਭ ਬੱਚਨ ਅਤੇ ਆਯੂਸ਼ਮਾਨ ਖੁਰਾਨਾ ਦੀ ਫਿਲਮ ‘ਗੁਲਾਬੋ ਸਿਤਾਬੋ’ ਰਿਲੀਜ਼ ਹੋ ਗਈ ਹੈ। ਇਹ ਪਹਿਲੀ ਵੱਡੀ ਫਿਲਮ ਹੈ ਜਿਸਨੂੰ ਓਟੀਟੀ ਪਲੇਟਫਾਰਮ ‘ਤੇ ਰਿਲੀਜ਼ ਕੀਤਾ ਗਿਆ ਹੈ। ਸੋਸ਼ਲ ਮੀਡੀਆ ‘ਤੇ ‘ਗੁਲਾਬੋ ਸਿਤਾਬੋ’ ਨੂੰ ਮਿਲਿਆ ਜੁਲਿਆ ਰਿਸਪਾਂਸ ਮਿਲ ਰਿਹਾ ਹੈ।
ਗੁਰਦੁਆਰੇ ‘ਚ ਨੰਗਾ ਹੋ ਕੇ ਕੀਤਾ ਹੰਗਾਮਾ,ਸਿੱਧਾ ਗੁਰੂ ਗ੍ਰੰਥ ਸਾਹਿਬ ‘ਤੇ ਮਾਰੀ ਛਾਲ
ਕੇਆਰਕੇ ਨੇ ਦੱਸਿਆ ਕਿਵੇਂ ਦੀ ਹੈ ‘ਗੁਲਾਬੋ ਸਿਤਾਬੋ’ ?
ਇਸ ‘ਚ ਕੇਆਰਕੇ ਨੇ ਵੀ ‘ਗੁਲਾਬੋ ਸਿਤਾਬੋ’ ਦਾ ਰੀਵਿਊ ਕੀਤਾ ਹੈ। ਉਨ੍ਹਾਂ ਨੇ ਟਵਿਟਰ ‘ਤੇ ਸ਼ੂਜਿਤ ਸਰਕਾਰ ਦੀ ਮੂਵੀ ਨੂੰ ਨੈਗੇਟਿਵ ਰੀਵਿਊ ਦਿੱਤਾ ਹੈ। ਨਾਲ ਹੀ ਫਿਲਮ ਦਾ ਮਜ਼ਾਕ ਵੀ ਉਡਾਇਆ ਹੈ ਤੇ ਆਪਣੇ ਟਵੀਟਰ ਅਕਾਊਂਟ ਤੇ ਟਵੀਟ ਕੀਤਾ। ਸਭ ਤੋਂ ਮਜੇਦਾਰ ਗੱਲ ਇਹ ਹੈ ਕੇਆਰਕੇ ਦੇ ਇਸ ਕੁਮੈਂਟ ‘ਤੇ ਗੁਲਾਬੋ ਸਿਤਾਬੋ ਦੇ ਡਾਇਰੈਕਟਰ ਸ਼ੂਜਿਤ ਸਰਕਾਰ ਦਾ ਰਿਐਕਸ਼ਨ ਵੀ ਆਇਆ ਹੈ। ਸ਼ੂਜਿਤ ਸਰਕਾਰ ਨੇ ਕੇਆਰਕੇ ਦਾ ਰੀਵਿਊ ਪੜ੍ਹਨ ਤੋਂ ਬਾਅਦ ਜਵਾਬ ‘ਚ ਲਿਖਿਆ – ਸਰ ਤੁਸੀ ਮੇਰੀ ਹਰ ਫਿਲਮ ਨੂੰ ਇੰਨਾ ਪਿਆਰ ਦਿੰਦੇ ਹੋ ਕਿ ਮੈਂ ਤੁਹਾਡਾ ਮੈਸੇਜ ਪੜ੍ਹਕੇ ਖੁਸ਼ ਹੋ ਜਾਂਦਾ ਹਾਂ। ਗੁਲਾਬੋ ਸਿਤਾਬੋ ਫਿਲਮ ਨੂੰ ਦੇਖਣ ਲਈ ਧੰਨਵਾਦ।
Sir aap mere har film ko itna pyaar dete hain ki mai aapka text padke gad gad ho jata hoon:))) thank you for watching :)) agle film mei fir se milenge yahin par. https://t.co/tMb0ZPu9dT
— Shoojit Sircar (@ShoojitSircar) June 12, 2020
ਖੈਰ ਗੁਲਾਬੋ ਸਿਤਾਬੋ ਨੂੰ ਲੰਬੇ ਇੰਤਜ਼ਾਰ ਤੋਂ ਬਾਅਦ ਦੇਖਣਾ ਫੈਂਨਸ ਲਈ ਖੁਸ਼ਖਬਰੀ ਹੀ ਹੈ। ਸੋਸ਼ਲ ਮੀਡੀਆ ‘ਤੇ ਲੋਕਾਂ ਨੇ ਇਸ ਫਿਲਮ ‘ਚ ਅਮਿਤਾਭ ਬੱਚਨ ਦੀ ਐਕਟਿੰਗ ਦੀ ਤਾਰੀਫ ਕੀਤੀ ਹੈ ਪਰ ਕਹਾਣੀ ਦੇ ਕਮਜ਼ੋਰ ਹੋਣ ‘ਤੇ ਕਈ ਲੋਕਾਂ ਨੇ ਨਰਾਜ਼ਗੀ ਵੀ ਜਤਾਈ ਹੈ। ਗੁਲਾਬੋ ਸਿਤਾਬੋ ਦੀ ਕਹਾਣੀ ਜੂਹੀ ਚਤੁਰਵੇਦੀ ਨੇ ਲਿਖੀ ਹੈ। ਇਸ ਤੋਂ ਪਹਿਲਾਂ ਵੀ ਜੂਹੀ ਕਈ ਫਿਲਮਾਂ ‘ਚ ਸ਼ੂਜਿਤ ਸਰਕਾਰ ਨਾਲ ਕੰਮ ਕਰ ਚੁੱਕੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.