Breaking NewsD5 specialIndiaNewsPunjab

ਗਣਤੰਤਰ ਦਿਵਸ ਮੌਕੇ ਟਰੈਕਟਰ ਰੈਲੀ ਨੂੰ ਲੈ ਕੇ ਕਿਸਾਨਾਂ ਅਤੇ ਦਿੱਲੀ ਪੁਲਿਸ ਦੇ ਵਿੱਚ ਬੈਠਕ ਬੇਨਤੀਜਾ

ਨਵੀਂ ਦਿੱਲੀ : 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਮੌਕੇ ‘ਤੇ ਕਿਸਾਨਾਂ ਦੇ ਟਰੈਕਟਰ ਮਾਰਚ ਨੂੰ ਲੈ ਕੇ ਦਿੱਲੀ ਪੁਲਿਸ ਅਤੇ ਕਿਸਾਨ ਜਥੇਬੰਦੀਆਂ ਦੇ ਵਿੱਚ ਹੋਈ ਬੈਠਕ ਬੇਨਤੀਜਾ ਰਹੀ। ਦਿੱਲੀ ਪੁਲਿਸ ਅਤੇ ਕਿਸਾਨ ਨੇਤਾਵਾਂ ਦੇ ਵਿੱਚ ਜ਼ਲਦ ਹੀ ਫਿਰ ਤੋਂ ਇੱਕ ਹੋਰ ਬੈਠਕ ਇਸ ਮੁੱਦੇ ‘ਤੇ ਹੋਵੇਗੀ। ਅਜੇ ਤੱਕ ਦੀ ਜਾਣਕਾਰੀ ਅਨੁਸਾਰ ਇਹ ਬੈਠਕ ਸ਼ੁੱਕਰਵਾਰ ਨੂੰ ਹੋ ਸਕਦੀ ਹੈ। ਹਾਲਾਂਕਿ ਇਸ ਸਭ ਮਸਲੇ ‘ਤੇ ਕਿਸਾਨ ਆਪਸ ‘ਚ ਚਰਚਾ ਕਰਨਗੇ, ਜਿਸਦੇ ਲਈ ਸਿੰਘੂ ਬਾਰਡਰ ‘ਤੇ ਸੰਯੁਕਤ ਕਿਸਾਨ ਮੋਰਚੇ ਦੀ ਬੈਠਕ ਹੋਵੇਗੀ ਅਤੇ ਵੀਰਵਾਰ ਸ਼ਾਮ ਤੱਕ ਉਂਮੀਦ ਲਗਾਈ ਜਾ ਰਹੀ ਹੈ ਕਿ ਕਿਸਾਨ ਆਪਣੀ ਰਣਨੀਤੀ ਸਭ ਦੇ ਸਾਹਮਣੇ ਰੱਖਣਗੇ।

🔴LIVE |22 ਦੀ ਮੀਟਿੰਗ ਤੋਂ ਪਹਿਲਾਂ ਕਿਸਾਨਾਂ ਦਾ ਵੱਡਾ ਐਲਾਨ !

ਇਸ ਬੈਠਕ ‘ਚ ਦਿੱਲੀ ਪੁਲਿਸ  ਦੇ ਸਪੈਸ਼ਲ ਸੀਪੀ ਲਾਅ ਐਂਡ ਆਰਡਰ ਸੰਜੈ ਸਿੰਘ, ਸਪੈਸ਼ਲ ਸੀਪੀ ਇੰਟੈਲੀਜੈਂਸ ਦੀਪੇਂਦਰ ਪਾਠਕ, ਜੁਆਇੰਟ ਸੀਪੀ ਐਸਐਸ ਯਾਦਵ ਅਤੇ ਦਿੱਲੀ ਪੁਲਿਸ ਦੇ ਦੋ ਐਡੀਸ਼ਨਲ ਡੀਸੀਪੀ ਤੋਂ ਇਲਾਵਾ ਯੂਪੀ ਅਤੇ ਹਰਿਆਣਾ ਪੁਲਿਸ ਦੇ ਸੀਨੀਅਰ ਅਧਿਕਾਰੀ ਮੌਜੂਦ ਰਹੇ। ਉਥੇ ਹੀ ਕਿਸਾਨ ਜਥੇਬੰਦੀਆਂ ਵੱਲੋਂ ਦਰਸ਼ਨ ਪਾਲ,ਯੋਗੇਂਦਰ ਯਾਦਵ, ਯੁੱਧਵੀਰ ਸਿੰਘ ਅਤੇ ਹੋਰ ਕਿਸਾਨ ਆਗੂ ਇਸ ਬੈਠਕ ‘ਚ ਸ਼ਾਮਿਲ ਰਹੇ।

BIG NEWS ਹੁਣੇ-ਹੁਣੇ ਆਈ ਮੰਦਭਾਗੀ ਖ਼ਬਰ, ਇੱਕ ਹੋਰ ਕਿਸਾਨ ਨਾਲ ਵਾਪਰਿਆ ਭਾਣਾ

ਕਿਸਾਨ ਆਗੂ ਯੋਗੇਂਦਰ ਯਾਦਵ ਨੇ ਦੱਸਿਆ ਕਿਸਾਨ ਰਿੰਗ ਰੋਡ ‘ਤੇ ਪਰੇਡ ਕਰਨ ਲਈ ਅੜੇ ਹਨ, ਉਥੇ ਹੀ ਦਿੱਲੀ ਪੁਲਿਸ ਸਾਡੀਆਂ ਮੰਗਾਂ ਨੂੰ ਮੰਨਣ ਲਈ ਤਿਆਰ ਨਹੀਂ ਹੈ। ਇਹ ਰੈਲੀ ਸ਼ਾਂਤੀਪੂਰਨ ਤਰੀਕੇ ਨਾਲ ਹੋਵੇਗੀ। ਦੇਸ਼ ਭਰ ਤੋਂ ਲੱਖਾਂ ਦੀ ਗਿਣਤੀ ‘ਚ ਕਿਸਾਨ ਇਸ ਪਰੇਡ ਲਈ ਰਵਾਨਾ ਹੋ ਗਏ ਹਨ, ਅਸੀ ਉਨ੍ਹਾਂ ਨੂੰ ਨਹੀਂ ਰੋਕ ਸਕਦੇ। ਬੈਠਕ ‘ਚ ਦਿੱਲੀ ਪੁਲਿਸ ਨੇ ਕਿਸਾਨਾਂ ਨੂੰ ਦਿੱਲੀ ਦੇ ਬਾਹਰ ਕੇਐਮਪੀ (ਕੁੰਡਲੀ – ਮਾਨੇਸਰ – ਪਲਵਨ)  ਅਤੇ ਕੇਜੀਪੀ  ( ਕੁੰਡਲੀ – ਗਾਜਿਆਬਾਦ – ਪਲਵਨ)  ਰਾਜ ਮਾਰਗ ‘ਤੇ ਟਰੈਕਟਰ ਪਰੇਡ ਕੱਢਣੇ ਦਾ ਸੁਝਾਅ ਦਿੱਤਾ ਸੀ ਜਿਸਨੂੰ ਕਿਸਾਨਾਂ ਨੇ ਖਾਰਿਜ ਕਰ ਦਿੱਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button