Breaking NewsD5 specialNewsPunjabTop News

ਕੋਟਕਪੁਰਾ ਗੋਲੀਕਾਂਡ : ਕੋਰਟ ‘ਚ ਪੇਸ਼ ਹੋਏ ਪਰਮਰਾਜ ਉਮਰਾਨੰਗਲ, ਨਾਰਕੋ ਟੈਸਟ ਲਈ ਦਿੱਤਾ ਲਿਖਤੀ ਬਿਆਨ

ਫਰੀਦਕੋਟ : ਕੋਟਕਪੁਰਾ ਗੋਲੀਕਾਂਡ ਮਾਮਲੇ ‘ਚ ਮੁਅੱਤਲ ਆਈਜੀ ਪਰਮਰਾਜ ਉਮਰਾਨੰਗਲ ਅੱਜ ਕੋਰਟ ‘ਚ ਪੇਸ਼ ਹੋਏ ਅਤੇ ਉਨ੍ਹਾਂ ਨੇ ਆਪਣਾ ਬਿਆਨ ਦਰਜ ਕਰਵਾਇਆ। ਨਾਰਕੋ ਟੈਸਟ ਲਈ ਉਨ੍ਹਾਂ ਨੇ ਲਿਖਤੀ ਬਿਆਨ ਦਿੱਤਾ ਹੈ। ਅੱਜ ਟੈਸਟ ਲਈ ਆਰਡਰ ਆ ਸਕਦੇ ਹਨ।

🔴LIVE| ਕਾਂਗਰਸ ‘ਚ ਫਿਰ ਪਿਆ ਘਮਸਾਣ,ਬਾਗੀ ਹੋਇਆ ਇੱਕ ਹੋਰ ਮੰਤਰੀ ! ਪ੍ਰਦਰਸ਼ਨ ਦਾ ਅਸਰ, ਗੱਲਬਾਤ ਲਈ ਤਿਆਰ ਕੇਂਦਰ !

ਕੀ ਹੈ ਪੂਰਾ ਮਾਮਲਾ 
ਫਰੀਦਕੋਟ ‘ਚ ਸਾਲ 2015 ਦੇ ਅਕਤੂਬਰ ਮਹੀਨੇ ‘ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਕੋਟਕਪੁਰਾ ‘ਚ ਸਿੱਖਾਂ ਨੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਸੀ। ਇਸ ਦੌਰਾਨ 14 ਅਕਤੂਬਰ, 2015 ਨੂੰ ਪੁਲਿਸ ਨੇ ਭੀੜ ਨੂੰ ਤਿੱਤਰ – ਬਿੱਤਰ ਕਰਨ ਲਈ ਗੋਲੀਆਂ ਚਲਾਈਆਂ ਸਨ, ਜਿਸਦੇ ਨਾਲ 2 ਪ੍ਰਦਰਸ਼ਨਕਾਰੀ ਸਿੱਖਾਂ ਦੀ ਮੌਤ ਹੋ ਗਈ ਸੀ ਅਤੇ ਕਈ ਹੋਰ ਜਖ਼ਮੀ ਹੋਏ ਸਨ। ਉਦੋਂ ਤੋਂ ਹੀ ਲਗਾਤਾਰ ਸਿੱਖ ਜਥੇਬੰਦੀਆਂ ਧਰਨੇ ਪ੍ਰਦਰਸ਼ਨ ਕਰਕੇ ਉਸ ਸਮੇਂ ਦੀ ਬਾਦਲ ਸਰਕਾਰ ‘ਚ ਸ਼ਾਮਿਲ ਉਨ੍ਹਾਂ ਅਧਿਕਾਰੀਆਂ ‘ਤੇ ਕਾਰਵਾਰਈ ਕਰਨ ਦੀ ਮੰਗ ਕਰ ਰਹੀ ਹਨ, ਜਿਨ੍ਹਾਂ ਨੇ ਨਿਹੱਥੇ ਸਿੱਖ ਪ੍ਰਦਰਸ਼ਨਕਾਰੀਆਂ ‘ਤੇ ਗੋਲੀ ਚਲਾਉਣ ਦੇ ਆਦੇਸ਼ ਦਿੱਤੇ ਸਨ।

ਖੇਤੀ ਮੰਤਰੀ ਦੇ ਬਿਆਨ ‘ਤੇ ਭੜਕੇ ਕਿਸਾਨ! ਕੀਤਾ ਵੱਡਾ ਐਲਾਨ! ਹੁਣ ਨਹੀਂ ਹੱਟਦੇ ਪਿੱਛੇ!

ਇਸ ਮਾਮਲੇ ‘ਚ ਹੁਣ ਤੱਕ ਤਿੰਨ ਜਾਂਚ ਕਮੇਟੀਆਂ ਬਣਾਈਆਂ ਜਾ ਚੁੱਕੀਆਂ ਹ , ਜਿਨ੍ਹਾਂ ‘ਚੋਂ ਦੋ ਆਪਣੀ ਰਿਪੋਰਟ ਮਾਣਯੋਗ ਅਦਾਲਤ ‘ਚ ਜਮ੍ਹਾ ਕਰਵਾ ਚੁੱਕੀਆਂ ਹਨ ਪਰ ਹੁਣ ਤੀਜੀ ਕਮੇਟੀ ਮਾਮਲੇ ਦੀ ਜਾਂਚ ਫਿਰ ਤੋਂ ਕਰ ਰਹੀ ਹੈ। ਜਿਸ ‘ਚ ਉਕਤ ਤਿੰਨੋਂ ਅਧਿਕਾਰੀਆਂ ਵੱਲੋਂ ਸੱਚਾਈ ਖੰਗਾਲਣ ਲਈ ਐਸਆਈਟੀ ਨੇ ਨਾਰਕੋ ਟੈਸਟ ਕਰਵਾਉਣ ਦੀ ਅਰਜੀ ਦਿੱਤੀ ਸੀ। ਅਦਾਲਤ ‘ਚ ਸੁਣਵਾਈ ਤੋਂ ਬਾਅਦ ਉਮਰਾਨੰਗਲ ਨਾਰਕੋ ਟੈਸਟ ਲਈ ਰਾਜੀ ਹੋ ਗਏ ਹਨ, ਜਦੋਂ ਕਿ ਸੁਮੇਧ ਸੈਣੀ ਅਤੇ ਚਰਣਜੀਤ ਸ਼ਰਮਾ ਨੇ ਟੈਸਟ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਹੈ। ਹੁਣ ਇਸ ਮਾਮਲੇ ‘ਚ 9 ਜੁਲਾਈ ਨੂੰ ਅਦਾਲਤ ‘ਚ ਦੋਵੇਂ ਪੱਖਾਂ ਦੇ ਵਕੀਲ ਦਲੀਲਾਂ ਦੇ ਜ਼ਰੀਏ ਸਾਬਤ ਕਰਨ ਦੀ ਕੋਸ਼ਿਸ਼ ਕਰਨਗੇ ਕਿ ਉਨ੍ਹਾਂ ਦੇ ਕਲਾਈਟ ਟੈਸਟ ਕਰਵਾਏ ਜਾਣਗੇ ਜਾਂ ਨਹੀਂ ? ਆਖਰੀ ਫੈਸਲਾ ਅਦਾਲਤ ਦਾ ਹੀ ਹੋਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button