NewsBreaking NewsD5 specialIndiaPoliticsPunjab

ਕੈਪਟਨ ਤੇ ਪ੍ਰਨੀਤ ਕੌਰ ਦੇ ਵੱਖਰੇ ਰਾਹ!, ਵੀਡੀਓ ਆਈ ਸਾਹਮਣੇ, ਦੇਖ ਕੇ ਹੋ ਜਾਓਗੇ ਹੈਰਾਨ

ਚੰਡੀਗੜ੍ਹ : ਕਹਿੰਦੇ ਨੇ ਰਾਜਨੀਤੀ ਅਜਿਹੀ ਚੀਜ਼ ਹੈ ਜੋ ਸਕੇ ਭਰਾਵਾਂ ਨੂੰ ਵੀ ਵੱਖੋ ਵੱਖ ਦਰਸਾ ਜਾਂਦੀ ਹੈ। ਬੇਸ਼ੱਕ ਪਰਿਵਾਰ ਵਿਚ ਕਈ ਜੀਅ ਰਾਜਨੀਤੀ ਨਾਲ ਜੁੜੇ ਹੋਣ ਪਰ ਜ਼ੁਰੂਰੀ ਨਹੀਂ ਹੁੰਦਾ ਕਿ ਉਨ੍ਹਾਂ ਦੇ ਵਿਚਾਰ ਵੀ ਇਕ ਦੂਜੇ ਨਾਲ ਜੁੜੇ ਹੋਣ। ਚਾਹੇ ਉਹ ਪਤੀ ਪਤਨੀ ਹੀ ਕਿਉਂ ਨਾ ਹੋਣ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਧਰਮ ਪਤਨੀ ਪ੍ਰਨੀਤ ਕੌਰ ਦੀ। ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਧਰਮ ਪਤਨੀ ਮਹਾਰਾਣੀ ਪ੍ਰਨੀਤ ਕੌਰ ਨੇ ਵਾਕਆਉਟ ਨੂੰ ਲੈ ਕੇ ਦੋਵੇਂ ਪਤੀ ਪਤਨੀ ਦੀ ਜੋੜੀ ਦੇ ਵਿਚਾਰ ਵੱਖ ਵੱਖ ਦਿਖਾਈ ਦੇ ਰਹੇ ਹਨ।

ਕੈਪਟਨ ਤੇ ਪ੍ਰਨੀਤ ਕੌਰ ਦੇ ਵੱਖਰੇ ਰਾਹ!, ਵੀਡੀਓ ਆਈ ਸਾਹਮਣੇ, ਦੇਖ ਕੇ ਹੋ ਜਾਓਗੇ ਹੈਰਾਨ

ਦਰਅਸਲ ਕੱਲ੍ਹ ਵਿਧਾਨ ਸਭਾ ਸੈਸ਼ਨ ਦਾ ਪਹਿਲਾ ਦਿਨ ਸੀ ਅਤੇ ਵਿਰੋਧੀ ਧਿਰ ਆਮ ਆਦਮੀ ਪਾਰਟੀ ਸਮੇਤ ਅਕਾਲੀ ਦਲ ਪੰਜਾਬ ਸਰਕਾਰ ਨੂੰ ਬਿਜਲੀ ਦੇ ਮੁੱਦੇ ਘੇਰਦੇ ਹੋਏ ਵਾਕਆਊਟ ਕਰ ਗਏ। ਇਸੇ ਵਾਕਆਊਟ ‘ਤੇ ਬੋਲਦੇ ਕੈਪਟਨ ਨੇ ਕਿਹਾ ਕਿ ਵਾਕਆਊਟ ਕਰਨਾ ਹੁਣ ਕੋਈ ਖਾਸ ਗੱਲ ਨਹੀਂ ਅਕਸਰ ਵਿਰੋਧੀ ਧਿਰਾਂ ਇੱਦਾ ਹੀ ਕਰਦੀਆਂ ਹਨ।ਮੈਂ ਵੀ ਜਦੋਂ ਵਿਰੋਧੀ ਧਿਰ ‘ਚ ਸੀ ਤਾਂ ਵਾਕਆਊਟ ਕਰਦਾ ਹੀ ਹੁੰਦਾ ਸੀ ਪਰ ਉਥੇ ਹੀ ਉਨ੍ਹਾਂ ਦੀ ਧਰਮਪਤਨੀ ਪ੍ਰਨੀਤ ਕੌਰ ਦੇ ਇਸ ਤੇ ਵੱਖਰੇ ਵਿਚਾਰ ਨੇ ਉਹਨਾਂ ਵਿਰੋਧੀ ਧਿਰਾਂ ਨੂੰ ਸਲਾਹ ਦਿੱਤੀ ਹੈ ਕਿ ਸਿਰਫ ਵਾਕਆਊਟ ਨਾਲ ਕੰਮ ਨਹੀਂ ਚੱਲੇਗਾ।

ਤਾਂ ਦੇਖਿਆ ਤੁਸੀਂ ਕੈਪਟਨ ਅਤੇ ਉਹਨਾਂ ਦੀ ਪਤਨੀ ਦੇ ਵਾਕਆਊਟ ਨੂੰ ਲੈ ਕੇ ਵਿਚਾਰ ਕਿਸ ਤਰ੍ਹਾਂ ਦੇ ਹਨ। ਇਹ ਗੱਲ ਸਿਰਫ ਇਸ ਜੋੜੀ ਦੀ ਨਹੀਂ ਹੈ। ਪੰਜਾਬ ਦੀ ਰਾਜਨੀਤੀ ‘ਚ ਹੋਰ ਵੀ ਬਹੁਤ ਜੋੜੀਆਂ ਨੇ ਜਿਨ੍ਹਾਂ ਦੇ ਵਿਚਾਰ ਰਾਜਨੀਤੀ ਨੂੰ ਲੈ ਕੇ ਵੱਖੋ ਵੱਖਰੇ ਦੇਖੇ ਗਏ ਹਨ। ਚਾਹੇ ਉਹ ਢੀਂਡਸਾ ਪਿਓ ਪੁੱਤ ਦੀ ਜੋੜੀ ਹੋਵੇ ਜਾਂ ਫਿਰ ਬਾਦਲ ਪਿਓ ਪੁੱਤ ਦੀ ਜੋੜੀ। ਕਈ ਦਫ਼ਾ ਵਿਚਾਰ ਸਭ ਦੇ ਵੱਖੋ ਵੱਖਰੇ ਦੇਖੇ ਗਏ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button