ਕੈਨੇਡਾ ‘ਚ ਮੁੜ ਪ੍ਰਦਰਸ਼ਨ ਸ਼ੁਰੂ, ਟਰੱਕ ਐਸੋਸੀਏਸ਼ਨ ਨੇ ਖੋਲ੍ਹਿਆ ਮੋਰਚਾ
ਨਿਊਯਾਰਕ : ਬੀਤੇ ਦਿਨ ਕੈਨੇਡਾ ਦੇ ਓਂਟਾਰੀਓ ਡੰਪ ਟਰੱਕ ਐਸੋਸੀਏਸ਼ਨ (ਓਡੀਟੀਏ) ਨੇ ਮਿਸੀਸਾਗਾ ਵਿਖੇ ਖਾਲਸਾ ਦਰਬਾਰ ਡਿਕਸੀ ਗੁਰਦੁਆਰਾ ਦੇ ਬਾਹਰ ਆਪਣੀਆਂ ਮੰਗਾਂ ਨੂੰ ਲੈ ਕੇ ਇੱਕ ਰੋਸ ਮੁਜ਼ਾਹਰਾ ਕੀਤਾ ਅਤੇ ਗੁਰਦੁਆਰਾ ਸਾਹਿਬ ਦੀ ਪਾਰਕਿੰਗ ‘ਚ ਟਰੱਕਾਂ ਨੂੰ ਲਾਈਨਾਂ ਵਿਚ ਲਾ ਕੇ ਉਨ੍ਹਾਂ ਨੇ ਕੰਪਨੀਆਂ ਨੂੰ ਸੁਨੇਹਾ ਭੇਜਣ ਦੀ ਕੋਸ਼ਿਸ਼ ਕੀਤੀ।
BIG News : Bhagwant Mann ਦਾ ਵੱਡਾ ਤੋਹਫ਼ਾ, 35 ਹਜ਼ਾਰ ਕੱਚੇ ਮੁਲਾਜ਼ਮ ਕਰਤੇ ਪੱਕੇ, | D5 Channel Punjabi
ਇਸ ਮੌਕੇ ਮੁਜ਼ਾਹਰਾਕਾਰੀਆਂ ਨੇ ਕਿਹਾ ਕਿ ਡੀਜ਼ਲ ਅਤੇ ਰੀਪੇਅਰ ਦੀਆਂ ਕੀਮਤਾਂ ਪਿਛਲੇ ਸਮੇਂ ਦੌਰਾਨ ਕਈ ਗੁਣਾ ਵੱਧ ਗਈਆਂ ਹਨ ਪਰ ਉਨ੍ਹਾਂ ਨੂੰ ਮਿਲਣ ਵਾਲੇ ਰੇਟ ਨਹੀ ਵੱਧ ਰਹੇ ਹਨ। ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਰੈਗੂਲੇਸ਼ਨ ਹਨ, ਜਿਸ ਕਰਕੇ ਉਹਨਾਂ ਨੂੰ ਮੁਸ਼ਕਲਾਂ ਆ ਰਹੀਆਂ ਹਨ। ਉਨ੍ਹਾਂ ਕਿਹਾ ਹੈ ਕਿ ਓਡੀਟੀਏ ਦੇ 1500 ਤੋਂ ਵੱਧ ਮੈਂਬਰ ਹਨ ਜਿਨ੍ਹਾਂ ਦੇ ਟਰੱਕ ਉਦੋਂ ਤੱਕ ਖੜ੍ਹੇ ਰਹਿਣਗੇ ਜਦੋਂ ਤੱਕ ਕੋਈ ਹੱਲ ਨਹੀਂ ਨਿਕਲਦਾ। ਉਨ੍ਹਾਂ ਵੱਲੋਂ ਇਸ ਬਾਬਤ ਕੰਪਨੀਆਂ ਤੋਂ ਲਿਖਤ ਵਿੱਚ ਪੱਕੀਆਂ ਗਾਰੰਟੀਆਂ ਦੇਣ ਦੀ ਮੰਗ ਕੀਤੀ ਗਈ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.