ਕੈਨੇਡਾ ‘ਚ ਪੰਜਾਬੀ ਨੌਜਵਾਨ ‘ਤੇ ਲੱਗਾ ਕਤਲ ਦਾ ਦੋਸ਼, ਮਾਮੂਲੀ ਝਗੜੇ ਨੇ ਧਾਰਿਆਂ ਮੌਤ ਦਾ ਰੂਪ
ਕੈਨੇਡਾ : ਕੈਨੇਡਾ ਵਿਚ ਪੰਜਾਬੀ ਵੱਡੀ ਗਿਣਤੀ ਵਿਚ ਰਹਿੰਦੇ ਹਨ। ਅਕਸਰ ਕੈਨੇਡਾ ਤੋਂ ਪੰਜਾਬੀਆਂ ਦੀਆਂ ਖ਼ਬਰਾਂ ਸਾਹਮਣੇ ਆਉਦੀਆਂ ਰਹਿੰਦੀਆਂ ਹਨ। ਇਕ ਖ਼ਬਰ ਕੈਨੇਡਾ ਦੇ ਸ਼ਹਿਰ ਵੈਨਕੂਵਰ ਵਿਚ ਗ੍ਰੈਨਵਿਲ ਅਤੇ ਪੇਂਡਰ ਸਟ੍ਰੀਟ ‘ਤੇ ਸਟਾਰਬਕਸ ਦੇ ਬਾਹਰ ਤੋਂ ਸਾਹਮਣੇ ਆ ਰਹੀਂ ਹੈ। ਜਿਥੇ ਕਿ ਇਕ ਵਿਅਕਤੀ ਦੇ ਕਤਲ ਦੇ ਮਾਮਲੇ ਵਿਚ 32 ਸਾਲਾ ਪੰਜਾਬੀ ਨੌਜਵਾਨ ਇੰਦਰਦੀਪ ਸਿੰਘ ਗੋਸਲ ‘ਤੇ ਦੂਜੇ ਦਰਜੇ ਦੇ ਕਤਲ ਦਾ ਦੋਸ਼ ਲਗਾਇਆ ਗਿਆ ਹੈ। ਕੈਨੇਡਾ ਪੁਲਿਸ ਦਾ ਕਹਿਣਾ ਹੈ ਕਿ ਐਤਵਾਰ ਸ਼ਾਮ ਨੂੰ ਸ਼ਹਿਰ ਦੇ ਡਾਊਨਟਾਊਨ ਕੋਰ ਵਿਚ ਕਾਫੀ ਸ਼ਾਪ ਦੇ ਬਾਹਰ 2 ਵਿਅਕਤੀਆਂ ਵਿਚਾਲੇ ਹੋਏ ਮਾਮੂਲੀ ਝਗੜੇ ਦੇ ਬਾਅਦ ਛੂਰੇਬਾਜ਼ੀ ਦੀ ਘਟਨਾ ਵਾਪਰੀ।
ਆਹ ਸ਼ਹਿਰ ਬਣਿਆ ਛਾਉਣੀ,ਬਜ਼ਾਰਾਂ ‘ਚ ਪੁਲਿਸ ਹੀ ਪੁਲਿਸ, ਬਾਹਰੋਂ ਆਈ ਵਿਸ਼ੇਸ਼ ਫੋਰਸ | D5 Channel Punjabi
ਇਸ ਘਟਨਾ ‘ਤੇ ਪੁਲਿਸ ਨੇ ਦੱਸਿਆ ਕਿ ਇਕ ਕਾਂਸਟੇਬਲ ਇਲਾਕੇ ਵਿਚ ਗਸ਼ਤ ਕਰ ਰਿਹਾ ਅਤੇ ਉਹ ਚਾਕੂ ਮਾਰਨ ਦੇ ਕੁੱਝ ਪਲਾਂ ਬਾਅਦ ਮੌਕੇ ਪਹੁੰਚਿਆ ਅਤੇ ਸ਼ੱਕੀ ਨੂੰ ਮੌਕੇ ‘ਤੇ ਹੀ ਗ੍ਰਿਫ਼ਤਾਰ ਕਰ ਲਿਆ। ਹੋਰ ਅਧਿਕਾਰੀਆਂ ਨੇ ਪੀੜਤ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਦੀ ਪਛਾਣ 37 ਸਾਲਾ ਪਾਲ ਸਟੈਨਲੀ ਸਮਿੱਟ ਵਜੋਂ ਹੋਈ ਹੈ, ਪਰ ਹਸਪਤਾਲ ਲਿਜਾਣ ਤੋਂ ਬਾਅਦ ਉਸਦੀ ਮੌਤ ਹੋ ਗਈ।
Inderdeep Singh Gosal, charged with second-degree murder after fatal Starbucks stabbing yesterday on Granville and Pender street. The man murdered was Paul Stanley Schmidt, whose wife and young daughter were reportedly at the scene. #CanadaNewsToday #Canada #Punjab pic.twitter.com/AF4yx0cC5Q
— D5 Channel Punjabi (@D5Punjabi) March 28, 2023
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.