ਕੁੰਭ ਮੇਲੇ ਤੋਂ ਪਹਿਲਾਂ 32 ਸ਼ਰਧਾਲੂ ਕੋਰੋਨਾ ਪੌਜ਼ੀਟਿਵ, ਉਤਰਾਖੰਡ ਸਰਕਾਰ ਨੇ ਜਾਰੀ ਕੀਤੇ ਇਹ ਨਿਰਦੇਸ਼
ਨਵੀਂ ਦਿੱਲੀ : ਉਤਰਾਖੰਡ ਦੇ ਹਰਿਦੁਆਰ ਜ਼ਿਲ੍ਹੇ ‘ਚ ਇੱਕ ਆਸ਼ਰਮ ਵਿੱਚੋਂ 32 ਸ਼ਰਧਾਲੂ ਕੋਰੋਨਾ ਸੰਕਰਮਿਤ ਪਾਏ ਗਏ ਹਨ। ਇਕੋਂ ਸਮੇਂ ਇਨ੍ਹੇ ਕੋਰੋਨਾ ਦੇ ਮਰੀਜ਼ ਮਿਲਣ ਤੋਂ ਬਾਅਦ ਸਿਹਤ ਵਿਭਾਗ ‘ਚ ਹੜਕੰਪ ਮੱਚ ਗਿਆ ਇਸਨੂੰ ਲੈ ਕੇ ਆਈਜੀ ਕੁੰਭ ਮੇਲਾ ਸੰਜੈ ਗੁੰਜਿਆਲ ਨੇ ਦੱਸਿਆ ਕਿ ਦੋ ਦਿਨ ਬਾਅਦ ਯਾਨੀ ਇੱਕ ਅਪ੍ਰੈਲ ਤੋਂ ਧਰਮਨਗਰੀ ਹਰਿਦੁਆਰ ‘ਚ ਕੁੰਭ ਮੇਲੇ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਅਜਿਹੇ ‘ਚ ਕੋਰੋਨਾ ਦੇ ਮਾਮਲੇ ਮਿਲਣ ਕਾਰਨ ਸਿਹਤ ਵਿਭਾਗ ਦੀ ਟੀਮ ਨੇ ਆਸ਼ਰਮ ਨੂੰ ਸੀਲ ਕਰ ਦਿੱਤਾ ਹੈ।
🔴LIVE|ਸੁਪਰੀਮ ਕੋਰਟ ‘ਚ ਪਹੁੰਚਿਆ ਖੇਤੀ ਕਾਨੂੰਨਾਂ ਦਾ ਮਸਲਾ!ਨਿਕਲੂ ਹੱਲ!ਹੁਣ ਦਿੱਲੀ ‘ਚ ਭਾਜਪਾ ਆਗੂ ਨਾਲ ਵਾਪਰਿਆ ਭਾਣਾ!
ਸੰਜੈ ਗੁੰਜਿਆਲ ਨੇ ਆਸ਼ਰਮਾਂ ਦੇ ਪ੍ਰਬੰਧਕਾਂ ਨੂੰ ਕਿਹਾ ਕਿ ਸਾਰੇ ਸ਼ਰਧਾਲੂਆਂ ਦੀ ਥਰਮਲ ਸਕਰੀਨਿੰਗ ਕਰਵਾਈ ਜਾਵੇ। ਜੇਕਰ ਕਿਸੇ ਸ਼ਰਧਾਲੂ ਨੂੰ ਸਰਦੀ, ਬੁਖਾਰ ਜਿਹੇ ਲੱਛਣ ਹਨ ਤਾਂ ਉਹ ਤੁਰੰਤ ਸਿਹਤ ਵਿਭਾਗ ਨੂੰ ਸੂਚਿਤ ਕਰਨ। ਇਸ ਮਾਮਲੇ ਤੋਂ ਬਾਅਦ ਮੱਠਾਂ ਅਤੇ ਆਸ਼ਰਮ ਆਉਣ ਵਾਲੇ ਸ਼ਰਧਾਲੂਆਂ ਦੀ ਥਰਮਲ ਸਕਰੀਨਿੰਗ ਕਰਵਾਈ ਜਾ ਰਹੀ ਹੈ। ਨਾਲ ਹੀ ਉਨ੍ਹਾਂ ਨੂੰ ਨਿਰਦੇਸ਼ਿਤ ਵੀ ਕੀਤਾ ਜਾ ਰਿਹਾ ਹੈ ਕਿ ਜੇਕਰ ਕਿਸੇ ‘ਚ ਕੋਰੋਨਾ ਦੇ ਲੱਛਣ ਹਨ ਤਾਂ ਤੁੰਰਤ ਸਿਹਤ ਵਿਭਾਗ ਨੂੰ ਇਸਦੀ ਜਾਣਕਾਰੀ ਦਿੱਤੀ ਜਾਵੇ।
ਨਵਰੀਤ ਦੇ ਦਾਦੇ ਦੀ ਕਿਸਾਨਾਂ ਨੂੰ ਵੱਡੀ ਅਪੀਲ,ਦਿੱਲੀ ਪਹੁੰਚਣ ਦੀ ਕੀਤੀ ਅਪੀਲ!ਕੀ ਸਰਕਾਰ ਕਾਨੂੰਨ ਵਾਪਿਸ ਲੈਣ ਨੂੰ ਤਿਆਰ?
ਉਤਰਾਖੰਡ ਸਰਕਾਰ ਦੇ ਨਿਰਦੇਸ਼
ਉਤਰਾਖੰਡ ਸਰਕਾਰ ਨੇ ਕਿਹਾ ਕਿ ਇੱਕ ਅਪ੍ਰੈਲ ਤੋਂ, ਮਹਾਰਾਸ਼ਟਰ, ਕੇਰਲ, ਪੰਜਾਬ, ਕਰਨਾਟਕ, ਛੱਤੀਸਗੜ੍ਹ, ਮੱਧ ਪ੍ਰਦੇਸ਼, ਤਮਿਲਨਾਡੂ, ਗੁਜਰਾਤ, ਹਰਿਆਣਾ, ਉੱਤਰ ਪ੍ਰਦੇਸ਼, ਦਿੱਲੀ ਅਤੇ ਰਾਜਸਥਾਨ ਤੋਂ ਆਉਣ ਵਾਲੇ ਯਾਤਰੀਆਂ ਨੂੰ ਕੋਰੋਨਾ ਦਾ ਨੈਗੇਟਿਵ ਰਿਰਪੋਟ ਦਿਖਾਉਣੀ ਹੋਵੇਗੀ। 72 ਘੰਟੇ ਤੋਂ ਜਿਆਦਾ ਦੀ ਜਾਂਚ ਰਿਪੋਰਟ ਯੋਗ ਨਹੀਂ ਹੋਵੇਗੀ ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.