NewsBreaking NewsD5 specialIndiaPoliticsPunjab

ਕੀ ਭਾਜਪਾ ਨੇ ਮੰਨ ਲਈ ਹਾਰ ?

ਨਵੀ ਦਿੱਲੀ : ਦਿੱਲੀ ਵਿਧਾਨ ਸਭਾ ਚੋਣ ਨਤੀਜੇ ਦੇ ਸ਼ੁਰੂਆਤੀ ਰੁਝੇਵੇਂ ਆਉਣੇ ਸ਼ੁਰੂ ਹੋ ਗਏ ਹਨ। ਰੁਝਾਨਾਂ ‘ਚ ਲੱਗਭੱਗ ਹਰ ਸੀਟ ‘ਤੇ ਆਮ ਆਦਮੀ ਪਾਰਟੀ ਅੱਗੇ ਚੱਲਦੀ ਦਿੱਖ ਰਹੀ ਹੈ। ਉਥੇ ਹੀ ਦਿੱਲੀ ਭਾਜਪਾ ਦਫ਼ਤਰ ਸੁੰਨਾ ਪਿਆ ਹੋਇਆ ਹੈ ਅਤੇ ਉੱਥੇ ਲੱਗਿਆ ਇੱਕ ਪੋਸਟਰ ਇਸ ਚੋਣ ਨਤੀਜੇ ਨੂੰ ਲੈ ਕੇ ਬਹੁਤ ਕੁਝ ਬਿਆਨ ਕਰ ਰਿਹਾ ਹੈ। ਭਾਜਪਾ ਦੇ ਇਸ ਪੋਸਟਰ ‘ਚ ਲਿਖਿਆ ਹੈ ‘ਜਿੱਤ ਤੋਂ ਅਸੀਂ ਹੰਕਾਰੀ ਨਹੀਂ ਹੁੰਦੇ ਅਤੇ ਹਾਰ ਦੇ ਨਾਲ ਅਸੀਂ ਨਿਰਾਸ਼ ਨਹੀਂ ਹੁੰਦੇ’। ਇਸ ਪੋਸਟਰ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਫੋਟੋ ਲੱਗੀ ਹੋਈ ਹੈ।

🔴[ LIVE 🔴 DELHI ASSEMBLY ELECTION RESULT | ਦਿੱਲੀ ਵਿਧਾਨ ਸਭਾ ਚੋਣ ਨਤੀਜੇ

ਇਸ ਪੋਸਟਰ ਤੋਂ ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਕੀ ਚੋਣ ਨਤੀਜੇ ਦੇ ਸ਼ੁਰੂਆਤੀ ਰੁਝੇਵੇਂ ਆਉਂਦੇ ਹੀ ਭਾਰਤੀ ਜਨਤਾ ਪਾਰਟੀ ਨੇ ਹਾਰ ਮੰਨ ਲਈ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਵਿਧਾਨ ਸਭਾ ਚੋਣਾਂ ‘ਚ ਸਾਰੇ ਐਗਜਿਟ ਪੋਲਾਂ ‘ਚ ਆਮ ਆਦਮੀ ਪਾਰਟੀ ਨੂੰ ਸਪੱਸ਼ਟ ਬਹੁਮਤ ਦਿਖਾਇਆ ਗਿਆ ਸੀ। ਸਾਲ 2015 ਦੀਆਂ ਵਿਧਾਨ ਸਭਾ ਚੋਣਾਂ ‘ਚ ਵੀ ਆਮ ਆਦਮੀ ਪਾਰਟੀ ਨੇ ਹੀ ਦਿੱਲੀ ਵਿੱਚ ਸਰਕਾਰ ਬਣਾਈ ਸੀ ਅਤੇ 70 ਸੀਟਾਂ ਵਿੱਚੋਂ 67 ਸੀਟਾਂ ‘ਤੇ ਜਿੱਤ ਹਾਸਿਲ ਕੀਤੀ ਸੀ। ਉਥੇ ਹੀ ਭਾਜਪਾ ਦੇ ਖਾਤੇ ਸਿਰਫ ਤਿੰਨ ਸੀਟਾਂ ਆਈਆਂ ਸਨ।

ਆਹ ਚੱਕੋ Kejriwal ਨੇ ਲਾਈ ਸਕੀਮ, ਸਾਰੀ ਰਾਤ ਨਹੀਂ ਸੁੱਤੇ Modi ਤੇShah, ਦਿੱਲੀ ‘ਚ ਆਮ ਬੰਦਾਂ ਏਦਾਂ ਧੱਕ ਪਾਉਂਦਾ

ਸਾਲ 2020 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਸਵੇਰੇ ਅੱਠ ਵਜੇ ਤੋਂ ਜਿਵੇਂ ਹੀ ਰੁਝੇਵੇਂ ਆਉਣੇ ਸ਼ੁਰੂ ਹੋਏ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ‘ਚ ਲੱਗੇ ਇਸ ਪੋਸਟਰ ਨੇ ਲੋਕਾਂ ਦਾ ਧਿਆਨ ਆਪਣੀ ਵੱਲ ਖਿੱਚਿਆ। ਹਾਲਾਂਕਿ ਇਸ ਵਿੱਚ ਭਾਜਪਾ ਦੇ ਦਿੱਲੀ ਪ੍ਰਧਾਨ ਮਨੋਜ ਤਿਵਾਰੀ ਉਤਸ਼ਾਹਿਤ ਬਣੇ ਹੋਏ ਹਨ। ਉਨ੍ਹਾਂ ਨੇ ਸਵੇਰੇ ਬਿਆਨ ਦਿੰਦੇ ਹੋਏ ਕਿਹਾ ਕਿ ਦਿੱਲੀ ਵਿੱਚ ਭਾਜਪਾ ਆਪਣੀ ਸਰਕਾਰ ਬਣਾਉਣ ਜਾ ਰਹੀ ਹੈ। ਉਥੇ ਹੀ ਆਮ ਆਦਮੀ ਪਾਰਟੀ ਦੇ ਕਰਮਚਾਰੀਆਂ ‘ਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਆਪ ਦਫ਼ਤਰ ‘ਚ ਜਿੱਤ ਦਾ ਜਸ਼ਨ ਹੁਣ ਤੋਂ ਦਿੱਖਣ ਲੱਗਾ ਹੈ। ਆਪ ਦਫ਼ਤਰ ‘ਚ ਕਰਮਚਾਰੀ ਜੋਰਾਂ – ਸ਼ੋਰਾਂ ਨਾਲ ਨਾਹਰੇ ਲਗਾ ਰਹੇ ਹਨ ਅਤੇ ਖੁਸ਼ੀ ਮਨਾਈ ਜਾ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button