NewsBreaking NewsD5 specialIndia

ਕਿਸਾਨਾਂ ਨੇ ਹਰਿਆਣਾ ਦੇ ਮੁੱਖਮੰਤਰੀ ਨੂੰ ਦਿਖਾਏ ਕਾਲੇ ਝੰਡੇ

ਚੰਡੀਗੜ੍ਹ : ਪ੍ਰਦਰਸ਼ਨਕਾਰੀ ਕਿਸਾਨਾਂ ਨੇ ਮੰਗਲਵਾਰ ਨੂੰ ਹਰਿਆਣਾ ਦੇ ਮੁੱਖਮੰਤਰੀ ਮਨੋਹਰ ਲਾਲ ਖੱਟਰ ਨੂੰ ਅੰਬਾਲਾ ‘ਚ ਕਾਲੇ ਝੰਡੇ ਦਿਖਾਏ, ਜਿੱਥੇ ਉਹ ਪਾਰਟੀ ਦੇ ਮੇਅਰ ਅਤੇ ਵਾਰਡ ਦੇ ਉਮੀਦਵਾਰਾਂ ਦੇ ਪ੍ਰਚਾਰ ਲਈ ਗਏ ਸਨ। ਜਿਵੇਂ ਹੀ ਉਨ੍ਹਾਂ ਦਾ ਕਾਫਿਲਾ ਅੰਬਾਲੇ ਦੇ ਅਗਰਸੇਨ ਚੌਕ ਤੋਂ ਜਾ ਰਿਹਾ ਸੀ, ਕਿਸਾਨਾਂ ਨੇ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।

BIG BREAKING ਯੂਥ ਕਾਂਗਰਸ ਦਾ ਪਿਆ ਪੁਲਿਸ ਨਾਲ ਪੇਚਾ,ਬੱਸਾਂ-ਬੱਸਾਂ ਭਰ ਚੁੱਕੇ ਕਾਂਗਰਸੀ !

ਹਾਲਾਂਕਿ ਪੁਲਿਸ ਨੇ ਉਨ੍ਹਾਂ ਨੂੰ ਰੋਕਿਆ ਅਤੇ ਮੁੱਖਮੰਤਰੀ ਲਈ ਇੱਕ ਸੁਰੱਖਿਅਤ ਰਸਤਾ ਯਕੀਨੀ ਬਣਾਇਆ। ਇਸ ਦੌਰਾਨ ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੇ ਹੱਥਾਂ ‘ਚ ਕਾਲੇ ਝੰਡੇ ਲਏ ਹੋਏ ਸਨ। ਦੱਸ ਦਈਏ ਕਿ ਮਨੋਹਰ ਲਾਲ ਖੱਟਰ ਨਗਰ ਨਿਗਮ ਚੋਣਾਂ ਲਈ ਭਾਜਪਾ ਦੇ ਮੇਅਰ ਅਤੇ ਵਾਰਡ ਉਮੀਦਵਾਰਾਂ ਦੇ ਸਮਰਥਨ ‘ਚ ਇੱਕ ਜਨਸਭਾ ਨੂੰ ਸੰਬੋਧਿਤ ਕਰਨ ਲਈ ਅੰਬਾਲਾ ਗਏ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button