ਕਿਸਾਨਾਂ ਅਤੇ ਸਰਕਾਰ ਦੇ ਵਿੱਚ ਅੱਜ ਵਿਗਿਆਨ ਭਵਨ ‘ਚ 12 ਵਜੇ ਹੋਵੇਗੀ ਬੈਠਕ
ਨਵੀਂ ਦਿੱਲੀ : ਕਿਸਾਨ ਅੰਦੋਲਨ ਦਾ ਅੱਜ (ਸ਼ੁੱਕਰਵਾਰ) 51ਵਾਂ ਦਿਨ ਹੈ। ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਅਤੇ ਘੱਟੋ ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ‘ਤੇ ਫਸਲਾਂ ਦੀ ਖਰੀਦ ਲਈ ਕਾਨੂੰਨੀ ਗਾਰੰਟੀ ਦੀ ਮੰਗ ਨੂੰ ਲੈ ਕੇ ਅੰਦੋਲਨ ਕਰ ਰਹੇ ਕਿਸਾਨਾਂ ਦੇ ਪ੍ਰਤਿਨਿੱਧੀ ਅੱਜ ਫਿਰ ਕੇਂਦਰੀ ਮੰਤਰੀਆਂ ਦੇ ਨਾਲ ਗੱਲ ਬਾਤ ਲਈ ਵਿਗਿਆਨ ਭਵਨ ਜਾ ਰਹੇ ਹਨ, ਗੱਲ ਬਾਤ ਦੁਪਹਿਰ 12 ਵਜੇ ਸ਼ੁਰੂ ਹੋਵੇਗੀ।
ਪੰਜਾਬ ਦੇ ਬੱਚਿਆਂ ਨੇ ਘੇਰਿਆ ਮੋਦੀ ! ਕਹਿ ਅਜਿਹੀ ਗੱਲ ਸੁਣਕੇ ਆਸੇ-ਪਾਸੇ ਖੜ੍ਹੇ ਲੋਕ ਵੀ ਹੋਏ ਹੈਰਾਨ
ਦੇਸ਼ ਦੀ ਰਾਜਧਾਨੀ ਦਿੱਲੀ ਦੇ ਬਾਰਡਰਾਂ ‘ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀ ਅਗਵਾਈ ਕਰ ਰਹੇ ਯੂਨੀਅਨਾਂ ਦੇ ਆਗੂਆਂ ਦੇ ਨਾਲ ਸਰਕਾਰ ਦੀ ਇਹ 9ਵੇਂ ਦੌਰ ਦੀ ਗੱਲ ਬਾਤ ਹੈ। ਹਾਲਾਂਕਿ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦੀਆਂ ਸਮਸਿਆਵਾਂ ਦਾ ਹੱਲ ਕਰਨ ਲਈ ਸੁਪਰੀਮ ਕੋਰਟ ਵਲੋਂ ਇੱਕ ਕਮੇਟੀ ਦਾ ਗਠਨ ਕੀਤੇ ਜਾਣ ਤੋਂ ਬਾਅਦ ਕਿਸਾਨ ਆਗੂ ਪਹਿਲੀ ਵਾਰ ਕੇਂਦਰੀ ਮੰਤਰੀਆਂ ਨਾਲ ਮਿਲਣਗੇ। ਗੱਲ ਬਾਤ ਤੋਂ 1 ਦਿਨ ਪਹਿਲਾਂ ਵੀਰਵਾਰ ਨੂੰ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਸਰਕਾਰ ਯੂਨੀਅਨ ਦੇ ਆਗੂਆਂ ਦੇ ਨਾਲ ਖੁੱਲੇ ਮਨ ਨਾਲ ਗੱਲਬਾਤ ਲਈ ਤਿਆਰ ਹਨ ਅਤੇ ਉਨ੍ਹਾਂ ਨੂੰ ਅਗਲੇ ਦੌਰ ਦੀ ਗੱਲ ਬਾਤ ਸਕਾਰਾਤਮਕ ਹੋਣ ਦੀ ਉਮੀਦ ਹੈ।
ਕਿਸਾਨਾਂ ਲਈ ਦਿੱਲੀ ਵਾਲਿਆਂ ਨੇ ਖੋਲ੍ਹੇ ਦਿਲ, ਲੈਕੇ ਪਹੁੰਚੇ ਅਜਿਹੀ ਚੀਜ਼, ਦੇਖ ਕਿਸਾਨ ਹੋਏ ਖੁਸ਼
ਗੱਲ ਬਾਤ ਲਈ ਸਿੰਘੂ ਬਾਰਡਰ ਤੋਂ ਰਵਾਨਾ ਹੋਣ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਕਿਸਾਨ ਆਗੂ ਵੀ ਸਕਾਰਾਤਮਕ ਗੱਲ ਬਾਤ ਦੀ ਉਮੀਦ ਕਰਦੇ ਹਨ। ਉਹ ਸਰਕਾਰ ਤੋਂ ਪਹਿਲਾਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ‘ਤੇ ਗੱਲ ਬਾਤ ਕਰਨਾ ਚਾਹੁਣਗੇ, ਇਸ ਤੋਂ ਬਾਅਦ ਐਮਐਸਪੀ ਦੇ ਮਸਲੇ ‘ਤੇ ਵੀ ਚਰਚਾ ਹੋਵੇਗੀ। ਦੱਸ ਦਈਏ ਕਿ, ਇਸ ਤੋਂ ਪਹਿਲਾਂ ਸਰਕਾਰ ਦੇ ਨਾਲ ਕਿਸਾਨ ਆਗੂਆਂ ਦੇ ਵਿੱਚ ਇਸ ਮਸਲੇ ਨੂੰ ਲੈ ਕੇ 8 ਦੌਰ ਦੀਆਂ ਮੀਟਿੰਗਾਂ ਬੇਨਤੀਜਾ ਰਹੀਆਂ ਹਨ।
ਹੁਣ ਹੁਨਰਮੰਦਾਂ ਨੂੰ ਅਮਰੀਕਾ ’ਚ ਮਿਲੇਗੀ ਪਹਿਲ, H1B ਭ ਵੀਜ਼ਾ ‘ਚ ਹੋਈ ਸੋਧ
ਇਸ ‘ਚ ਸੁਪਰੀਮ ਕੋਰਟ ਨੇ ਨਵੇਂ ਖੇਤੀਬਾੜੀ ਕਾਨੂੰਨਾਂ ਅਤੇ ਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ ਦਰਜ ਵੱਖ ਵੱਖ ਪਟੀਸ਼ਨਾਂ ’ਤੇ ਸੁਣਵਾਈ ਤੋਂ ਬਾਅਦ ਮੰਗਲਵਾਰ ਨੂੰ ਇਸ ਕਾਨੂੰਨਾਂ ਦੇ ਲਾਗੂ ‘ਤੇ ਰੋਕ ਲਗਾ ਦਿੱਤੀ ਅਤੇ ਸੁਪਰੀਮ ਕੋਰਟ ਨੇ ਇਸ ਮਸਲੇ ਦੇ ਹੱਲ ਲਈ ਇੱਕ ਕਮੇਟੀ ਦਾ ਗਠਨ ਕੀਤਾ, ਜਿਸ ‘ਚ 4 ਮੈਂਬਰ ਨਾਮਜ਼ਦ ਕੀਤੇ ਗਏ ਹਨ। ਹਾਲਾਂਕਿ ਕਮੇਟੀ ਦੇ ਮੈਂਬਰ ਭਾਕਿਯੂ ਆਗੂ ਭੁਪਿੰਦਰ ਸਿੰਘ ਮਾਨ ਨੇ ਆਪਣੇ ਆਪ ਨੂੰ ਕਮੇਟੀ ਤੋਂ ਵੱਖ ਕਰਨ ਦਾ ਐਲਾਨ ਕੀਤਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.