Kheti With Waraich

ਕਿਸਾਨ ਵੀਰਾਂ ਵੱਡੀ ਖ਼ਬਰ, ਕੰਮ ਕਰਦੇ ਸਮੇਂ ਲੱਗੀ ਸੱਟ ਦੇ ਮਿਲਣਗੇ ਪੈਸੇ!

ਦਿਨੋਂ-ਦਿਨ ਵੱਧ ਰਹੀ ਮਸ਼ੀਨਰੀ ਨੇ ਜਿੱਥੇ ਸਾਡਾ ਕੰਮ ਆਸਾਨ ਕੀਤਾ ਹੈ, ਉੱਥੇ ਹੀ ਇਸ ਨਾਲ ਕੁੱਝ ਬੁਰੀਆਂ ਗੱਲਾਂ ਵੀ ਜੁੜੀਆਂ ਨੇ, ਕਿਉਂਕਿ ਮਸ਼ੀਨਰੀ ਨਾਲ ਕਿਸੇ ਵੀ ਤਰਾਂ ਦੀ ਲਾਪਰਵਾਹੀ ਦੇ ਬਹੁਤ ਭਿਆਨਕ ਨਤੀਜੇ ਨਿਕਲ ਸਕਦੇ ਨੇ, ਇਹ ਗੱਲਾਂ ਕਿਸਾਨਾਂ ਉੱਤੇ ਵੀ ਲਾਗੂ ਹੁੰਦੀਆਂ ਨੇ, ਕਿਉਂਕਿ ਕਿਸਾਨ ਹਮੇਸ਼ਾ ਭਾਰੀ ਮਸ਼ੀਨਰੀ ’ਚ ਘਿਿਰਆ ਰਹਿੰਦਾ ਹੈ, ਅਜਿਹਾ ਕਈ ਵਾਰ ਦੇਖਣ ਨੂੰ ਮਿਿਲਆ ਹੈ, ਜਿਸ ’ਚ ਕਿਸਾਨ ਦੀ ਖੇਤਾਂ ’ਚ ਕਿਸੇ ਹਾਦਸੇ ’ਚ ਮੌਤ ਹੋ ਗਈ ਹੋਵੇ ਤੇ ਕਈ ਵਾਰ ਕਿਸਾਨ ਅੰਗਹੀਣ ਜਾਂ ਫਿਰ ਕੁੱਝ ਇਸ ਤਰ੍ਹਾਂ ਜਖ਼ਮੀ ਹੁੰਦਾ ਹੈ ਕਿ ਉਸਦਾ ਸਰੀਰ ਖੇਤੀ ਕਰਨ ਯੋਗ ਨਹੀਂ ਰਹਿੰਦਾ, ਇਹ ਹਾਦਸੇ ਮਸ਼ੀਨਰੀ ਜਾਂ ਫਿਰ ਕਈ ਵਾਰ ਖ਼ਤਰਨਾਕ ਸਪਰੇਹਾਂ ਨਾਲ ਵੀ ਹੁੰਦੇ ਰਹਿੰਦੇ ਨੇ, ਅਜਿਹੇ ਮਾਮਲਿਆਂ ਲਈ ਪੰਜਾਬ ਸਰਕਾਰ ਵੱਲੋਂ ਪੰਜਾਬ ਮੰਡੀ ਬੋਰਡ ਰਾਹੀਂ ਕਿਸਾਨਾਂ ਦੀ ਮਦਦ ਲਈ ਮਾਲੀ ਸਹਾਇਤਾਂ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ, ਪਰ ਇਹ ਸਹਾਇਤਾ ਲੈਣ ਲਈ ਤੁਹਾਨੂੰ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈੈ, ਹਾਦਸੇ ਦੇ 30 ਦਿਨ ਦੇ ਅੰਦਰ ਹੀ ਇਸਦਾ ਫਾਰਮ ਭਰਨਾ ਜ਼ਰੂਰੀ ਹੈ ਜੋ ਕਿ ਤੁਹਾਨੂੰ ਆੱਨਲਾਈਨ, ਮੰਡੀ ਬੋਰਡ ਦੇ ਦਫ਼ਤਰ ਜਾਂ ਫਿਰ ਮਾਰਕਿਟ ਕਮੇਟੀ ਅਤੇ ਸਰਪੰਚ ਤੇ ਖੇਤੀਬਾੜੀ ਵਿਭਾਗ ਵੱਲੋਂ ਮਿਲ ਸਕਦਾ ਹੈ। ਹਾਦਸੇ ’ਚ ਹੋਏ ਨੁਕਸਾਨ ਅਨੁਸਾਰ ਮੁਆਵਜ਼ਾ ਮਿਲੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button