ਕਿਸਾਨ ਵਿਰੋਧੀ ਖੇਤੀ ਕਾਨੂੰਨ ਰੱਦ ਕਰਾ ਕੇ ਹੀ ਦਮ ਲਵੇਗਾ -ਉਗਰਾਹਾਂ
ਹਰਭਜਨ ਮਾਨ ਤੇ ਕੰਵਰ ਗਰੇਵਾਲ ਸਮੇਤ ਪੁੱਜੇ ਕਈ ਕਲਾਕਾਰ
ਨਵੀਂ ਦਿੱਲੀ : ਕਾਲੇ ਖੇਤੀ ਕਾਨੂੰਨਾਂ ਦੀ ਵਾਪਸੀ ਤੋਂ ਇਲਾਵਾ ਬਿਜਲੀ ਸੋਧ ਬਿੱਲ 2020 ਤੇ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਇੱਕ ਕਰੋੜ ਰੁਪਏ ਦਾ ਜੁਰਮਾਨਾ ਕਰਨ ਵਾਲਾ ਆਰਡੀਨੈਂਸ ਰੱਦ ਕਰਾਉਣ ਤੱਕ ਸੰਘਰਸ਼ ਜ਼ਾਰੀ ਰਖਿਆ ਜਾਵੇਗਾ। ਇਹ ਐਲਾਨ ਅੱਜ ਬੀਕੇਯੂ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਨੇ ਕੇਂਦਰੀ ਮੰਤਰੀਆਂ ਨਾਲ ਮੀਟਿੰਗ ਤੋਂ ਪਹਿਲਾਂ ਟਿਕਰੀ ਬਾਰਡਰ ਉੱਤੇ ਲੱਗੇ ਮੋਰਚੇ ‘ਚ ਜੁੜੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਆਖਿਆ ਕਿ ਉਹ ਪੰਜਾਬ ਲਈ ਇਕੱਲੀ ਐਮ ਐਸ ਪੀ ਲੈਣ ਨਹੀਂ ਆਏ ਸਗੋਂ ਕਿਸਾਨ ਵਿਰੋਧੀ ਕਾਨੂੰਨਾਂ ਤੇ ਨੀਤੀਆਂ ਨੂੰ ਰੱਦ ਕਰਾਉਣ ਦੇ ਨਾਲ-ਨਾਲ ਸਾਰੇ ਸੂਬਿਆਂ ਵਿੱਚ ਸਾਰੀਆਂ ਫਸਲਾਂ ਲਈ ਘੱਟੋ ਘੱਟ ਖਰੀਦ ਮੁੱਲ ਨੂੰ ਸੰਵਿਧਾਨਕ ਦਰਜਾ ਦਿਵਾਉਣ ਅਤੇ ਸਰਵਜਨਕ ਜਨਤਕ ਵੰਡ ਪ੍ਰਣਾਲੀ ਨੂੰ ਕਾਨੂੰਨੀ ਦਰਜ਼ਾ ਦਰਜ਼ਾ ਦਿਵਾਉਣ ਲਈ ਮੈਦਾਨ ‘ਚ ਨਿੱਤਰੇ ਹਨ।
🔴LIVE || ਬੀਜੇਪੀ ਦੀ ਟੁੱਟੇਗੀ ਸਰਕਾਰ? ਮੋਦੀ ਨੂੰ ਝਟਕਾ, ਪ੍ਰਧਾਨ ਮੰਤਰੀ ਕਰਵਾਊ ਕਾਨੂੰਨ ਰੱਦ, ਕਿਸਾਨਾਂ ਦੀ ਵੱਡੀ ਜਿੱਤ
ਉਨ੍ਹਾਂ ਆਖਿਆ ਕਿ ਉਹ ਵਿਸ਼ਾਲ ਤਾਕਤ ਦੇ ਜ਼ੋਰ ਲੰਮਾਂ ਦਮ ਰੱਖਕੇ ਲੜਨ ਦੀ ਤਿਆਰੀ ਨਾਲ ਦਿੱਲੀ ਦੇ ਬਾਰਡਰ ‘ਤੇ ਪੁੱਜੇ ਹਨ। ਉਨ੍ਹਾਂ ਆਖਿਆ ਕਿ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੀ ਦਲਾਲ ਅਤੇ ਕਿਸਾਨਾਂ ਦੀ ਦੁਸ਼ਮਣ ਬਣੀ ਹੋਈ ਹੈ। ਉਨ੍ਹਾਂ ਆਖਿਆ ਕਿ ਮੋਦੀ ਸਰਕਾਰ ਨੇ ਇੱਕ ਪਾਸੇ ਕਿਸਾਨਾਂ ਤੋਂ ਜ਼ਮੀਨਾਂ ਖੋਹਣ ਦਾ ਹੱਲਾ ਬੋਲ ਰੱਖਿਆ ਹੈ ਦੂਜੇ ਪਾਸੇ ਉਨ੍ਹਾਂ ਦੇ ਸੰਘਰਸ਼ ਕਰਨ ਦੇ ਜਮਹੂਰੀ ਹੱਕਾਂ ਦਾ ਘਾਣ ਕਰ ਰਹੀ ਹੈ। ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਆਖਿਆ ਕਿ ਦਿੱਲੀ ‘ਚ ਲੱਗੇ ਮੋਰਚੇ ਵਿੱਚ ਹਰਿਆਣਾ ਦੇ ਕਿਸਾਨਾਂ ਤੇ ਲੋਕਾਂ ਵੱਲੋਂ ਦਿਲ ਖੋਲ੍ਹ ਕੇ ਲੰਗਰ ਲਾਏ ਜਾ ਰਹੇ ਅਤੇ ਉਹ ਮੋਰਚੇ ‘ਚ ਲਗਾਤਾਰ ਸ਼ਮੂਲੀਅਤ ਕਰ ਰਹੇ ਹਨ। ਮਹਿਲਾ ਆਗੂ ਹਰਿੰਦਰ ਕੌਰ ਬਿੰਦੂ ਨੇ ਆਖਿਆ ਕਿ ਦਿੱਲੀ ਮੋਰਚੇ ‘ਚ ਪੰਜਾਬ ‘ਚੋਂ ਲਗਾਤਾਰ ਕਾਫਲੇ ਆ ਰਹੇ ਹਨ ਅਤੇ ਪੰਜਾਬ ‘ਚ ਭਾਜਪਾ ਆਗੂਆਂ , ਟੋਲ ਪਲਾਜਿਆ ਤੇ ਸਾਪਿੰਗ ਮਾਲਜ ਅੱਗੇ ਲੱਗੇ ਮੋਰਚਿਆਂ ਵਿੱਚ ਗਿਣਤੀ ਵਧ ਰਹੀ ਹੈ।
ਦਿੱਲੀ ਨੂੰ ਪਿਛਲੇ ਪਾਸੇ ਦੀ ਵੀ ਪਾਇਆ ਕਿਸਾਨਾਂ ਨੇ ਘੇਰਾ,ਸੜਕਾਂ ਕਰਤੀਆਂ ਪੂਰੀਆਂ ਜਾਮ?
ਅੱਜ ਦੀ ਸਟੇਜ ਤੋਂ ਉਘੇ ਕਲਾਕਾਰ ਹਰਭਜਨ ਮਾਨ,ਕੰਵਰ ਗਰੇਵਾਲ, ਹਰਫ਼ ਚੀਮਾਂ , ਮਲਕੀਤ ਸਿੰਘ ਰੌਣੀ, ਕਰਮਜੀਤ ਅਨਮੋਲ ਤੋਂ ਇਲਾਵਾ ਇਕੱਤਰ ਸਿੰਘ ਦੀ ਨਿਰਦੇਸ਼ਨਾ ਵਾਲੀ ਨਾਟਕ ਟੀਮ ਵੱਲੋਂ ਆਪੋ-ਆਪਣੇ ਵਿਚਾਰ ,ਗੀਤ ਅਤੇ ਨਾਟਕ ਪੇਸ਼ ਕੀਤੇ ਗਏ।
ਇਸ ਮੌਕੇ ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ, ਰਾਜਸਥਾਨ ਦੇ ਕਿਸਾਨ ਆਗੂ ਰਕੇਸ਼ ਬਿਸ਼ਨੋਈ ਤੇ ਗੁਲਾਬ ਸਿੰਘ, ਹਰਿਆਣਾ ਦੇ ਆਗੂ ਫ਼ਲ ਸਿੰਘ, ਜਨਵਾਦੀ ਇਸਤਰੀ ਸਭਾ ਦੀ ਆਗੂ ਰਾਜ ਕੁਮਾਰੀ ਤੋਂ ਇਲਾਵਾ ਬੀਕੇਯੂ ਏਕਤਾ ਉਗਰਾਹਾਂ ਦੇ ਆਗੂ ਜਗਤਾਰ ਸਿੰਘ ਕਾਲਾਝਾੜ, ਪਰਮਜੀਤ ਕੌਰ ਪਿੱਥੋ, ਰਾਮ ਸਿੰਘ ਭੈਣੀ ਬਾਘਾ, ਅਮਰੀਕ ਸਿੰਘ ਗੰਢੂਆਂ, ਰਾਜਵਿੰਦਰ ਸਿੰਘ ਰਾਮਨਗਰ ਤੇ ਜਨਕ ਸਿੰਘ ਭੁਟਾਲ ਨੇ ਵੀ ਸੰਬੋਧਨ ਕੀਤਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.