ਕਿਸਾਨ ਜਥੇਬੰਦੀਆਂ ਦੀ ਕੇਂਦਰ ਸਰਕਾਰ ਨਾਲ ਬੈਠਕ ਅੱਜ
ਗਾਜ਼ੀਆਬਾਦ: ਘੱਟੋ-ਘੱਟ ਸਮਰਥਨ ਮੁੱਲ ਸਮੇਤ ਹੋਰ ਕਈ ਮੰਗਾਂ ਨੂੰ ਲੈ ਕੇ ਯੂ.ਪੀ. ਗੇਟ ‘ਤੇ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ। ਕਿਸਾਨ ਜਥੇਬੰਦੀਆਂ ਦੀ ਅੱਜ ਕੇਂਦਰ ਸਰਕਾਰ ਨਾਲ ਬੈਠਕ ਹੋਵੇਗੀ ਜਿਸ ਵਿੱਚ ਕਿਸਾਨ ਆਪਣੀਆਂ ਸਾਰੀਆਂ ਗੱਲਾਂ ਕੇਂਦਰ ਅੱਗੇ ਰੱਖਾਂਗੇ। ਬੈਠਕ ਤੋਂ ਪਹਿਲਾਂ Rakesh Tikait ਨੇ ਕਿਹਾ ਹੈ ਕਿ ਸਰਕਾਰ ਨੇ ਹਾਲੇਤੱਕ ਟਰੈਕਟਰਾਂ ’ਤੇ 10 ਸਾਲਾਂ ਦੀ ਪਾਬੰਦੀ ਹਟਾਉਣ ਦੀ ਗੱਲ ਸਪੱਸ਼ਟ ਨਹੀਂ ਕੀਤੀ।
Punjab Politics : Kejriwal ਦੇ ਆਹ ਲੀਡਰ ਨੇ ਰਗੜਿਆ Captain || D5 Channel Punjabi
ਕਿਸਾਨ ਅੰਦੋਲਨ ਛੱਡ ਕੇ ਵਾਪਸ ਨਹੀਂ ਜਾਣਗੇ ਅਤੇ ਸਰਕਾਰ ਨਾਲ ਅਸੀਂ ਸਾਰੀਆਂ ਗੱਲਾਂ ਕਰਾਂਗੇ। Rakesh Tikait ਨੇ ਇਹ ਵੀ ਕਿਹਾ ਸਰਕਾਰ ਸਿਰਫ਼ ਚਿੱਠੀਆਂ ਦਾ ਆਦਾਨ-ਪ੍ਰਦਾਨ ਕਰ ਰਹੀ ਹੈ। ਅੰਦੋਲਨ ਦੀ ਸਮਾਪਤੀ ਬਾਰੇ ਉਨ੍ਹਾਂ ਕਿਹਾ ਕਿ ਸਰਕਾਰ ਦੇ ਹਮਾਇਤੀ ਕਿਸਾਨ ਅਜਿਹਾ ਕਹਿ ਰਹੇ ਹਨ ਪਰ ਕਿਸਾਨ ਆਪਣਾ ਪੂਰਾ ਹਿਸਾਬ ਕਿਤਾਬ ਲੈ ਕੇ ਹੀ ਵਾਪਸ ਜਾਣਗੇ। ਉਨ੍ਹਾਂ ਸਰਕਾਰ ਨੂੰ ਧਮਕੀ ਵੀ ਦਿੱਤੀ ਕਿ ਜੇਕਰ ਕਿਸਾਨ ਗੁੱਸੇ ਵਿੱਚ ਆਏ ਤਾਂ ਹਾਲਾਤ ਬਦਲ ਸਕਦੇ ਹਨ। ਮੀਟਿੰਗ ਵਿੱਚ ਕਿਸਾਨਾਂ ਖ਼ਿਲਾਫ਼ ਦਰਜ ਕੇਸਾਂ ’ਤੇ ਵੀ ਚਰਚਾ ਕੀਤੀ ਜਾਵੇਗੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.