ਕਿਮ ਦੇ ਕਾਨਯੇ ਦੇਣਗੇ ਟਰੰਪ ਨੂੰ ਟੱਕਰ
ਵਾਸ਼ਿੰਗਟਨ : ਅਮਰੀਕੀ ਰੈਪਰ ਕਾਨਯੇ ਵੈਸਟ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਕਿ ਉਹ ਇਸ ਸਾਲ ਦੇ ਆਖਿਰ ‘ਚ ਹੋਣ ਜਾ ਰਹੀਆਂ ਅਮਰੀਕੀ ਰਾਸ਼ਟਰਪਤੀ ਦੀਆਂ ਚੋਣਾਂ ਲੜਨਗੇ। ਕਾਨਯੇ ਵੈਸਟ ਦੇ ਇਸ ਐਲਾਨ ਨਾਲ ਅਮਰੀਕੀ ਰਾਸ਼ਟਰਪਤੀ ਚੋਣਾਂ ਬੇਹੱਦ ਦਿਲਚਸਪ ਹੋਣ ਦੇ ਲੱਛਣ ਵੱਧ ਗਏ ਹਨ। ਜੇਕਰ ਕਾਨਯੇ ਵੈਸਟ ਰਾਸ਼ਟਰਪਤੀ ਚੋਣ ਲੜਦੇ ਹਨ ਤਾਂ ਉਨ੍ਹਾਂ ਦਾ ਮੁਕਾਬਲਾ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਡੈਮੋਕਰੈਟਿਕ ਪਾਰਟੀ ਦੇ ਉਂਮੀਦਵਾਰ ਜੋ ਬਾਇਡਨ ਨਾਲ ਹੋਵੇਗਾ।
ਨਿਊਜ਼ੀਲੈਂਡ | ਅੰਮ੍ਰਿਤਧਾਰੀ ਗੋਰਾ | ਹੈਰਾਨ ਰਹਿ ਜਾਓਗੇ ਆਹ ਸੁਣਕੇ Louis Singh Khalsa
ਕਾਨਯੇ ਵੈਸਟ ਕਿਮ ਕਾਰਦਸ਼ੀਅਨ ਦੇ ਪਤੀ ਹਨ। ਹੁਣ ਤੱਕ ਡੋਨਾਲਡ ਟਰੰਪ ਦੇ ਕੱਟੜ ਸਮਰਥਕ ਰਹੇ ਕਾਨਯੇ ਨੇ ਟਵਿਟਰ ‘ਤੇ ਲਿਖਿਆ, ਸਾਨੂੰ ਈਸ਼ਵਰ ‘ਤੇ ਭਰੋਸਾ ਰੱਖਦੇ ਹੋਏ ਅਮਰੀਕਾ ਦੇ ਵਾਅਦੇ ਨੂੰ ਸਮਝਣਾ ਪਵੇਗਾ। ਆਪਣੇ ਸੁਪਨਿਆਂ ਨੂੰ ਏਕਰੁਪਤਾ ਦੇਣੀ ਹੋਵੇਗੀ ਅਤੇ ਆਪਣੇ ਭਵਿੱਖ ਨੂੰ ਬਣਾਉਣਾ ਹੋਵੇਗਾ। ਮੈਂ ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਚੋਣ ਲੜਨ ਜਾ ਰਿਹਾ ਹਾਂ। ਉਨ੍ਹਾਂ ਨੇ ਆਪਣੇ ਟਵੀਟ ‘ਚ ਅਮਰੀਕੀ ਝੰਡੇ ਦਾ ਇਮੋਜੀ ਬਣਾਇਆ ਅਤੇ ਹੈਸ਼ਟੈਗ “ # 2020VISION” ਲਿਖਿਆ।
We must now realize the promise of America by trusting God, unifying our vision and building our future. I am running for president of the United States 🇺🇸! #2020VISION
— ye (@kanyewest) July 5, 2020
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.