ਕਾਂਗਰਸ ਨੂੰ ਧੋਖਾ ਦੇਣ ਵਾਲੇ ਆਪਣੇ ਫੈਸਲੇ ‘ਤੇ ਪਛਤਾਉਣਗੇ: ਵੜਿੰਗ
ਹੁਸ਼ਿਆਰਪੁਰ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਾਂਗਰਸ ਛੱਡ ਕੇ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਸਾਰੇ ਆਗੂਆਂ ‘ਤੇ ਵਰ੍ਹਦਿਆਂ ਕਿਹਾ ਹੈ ਕਿ ਧੋਖਾਧੜੀ ਕਰਨ ਵਾਲਿਆਂ ਨੂੰ ਕੋਈ ਮੁਆਫ਼ੀ ਨਹੀਂ ਦਿੱਤੀ ਜਾ ਸਕਦੀ ਅਤੇ ਪਾਰਟੀ ਨਾਲ ਧੋਖਾ ਕਰਨ ਵਾਲੇ ਜਲਦੀ ਹੀ ਆਪਣੇ ਫੈਸਲੇ ‘ਤੇ ਪਛਤਾਵਾ ਕਰਨਗੇ।
ਅੰਮ੍ਰਿਤਸਰ ’ਚ ਭਖਿਆ ਮਾਹੌਲ, ਫੇਰ ਜਥੇਦਾਰ ਨੇ ਸਿੱਖਾਂ ਨੂੰ ਦਿੱਤਾ ਵੱਡਾ ਸੁਨੇਹਾ | D5 Channel Punjabi
ਸ਼ਨੀਵਾਰ ਨੂੰ ਸਥਾਨਕ ਆਗੂ ਸੁੰਦਰ ਸ਼ਾਮ ਅਰੋੜਾ ਦੇ ਭਾਜਪਾ ‘ਚ ਸ਼ਾਮਲ ਹੋਣ ਤੋਂ ਬਾਅਦ, ਇੱਥੇ ਇਕ ਵਿਸ਼ਾਲ ਪਬਲਿਕ ਮੀਟਿੰਗ ਨੂੰ ਸੰਬੋਧਨ ਕਰਦਿਆਂ, ਵੜਿੰਗ ਨੇ ਕਿਹਾ ਕਿ ਉਨ੍ਹਾਂ (ਅਰੋੜਾ) ਨੇ ਨਾ ਸਿਰਫ ਕਾਂਗਰਸ ਪਾਰਟੀ ਨਾਲ ਧੋਖਾ ਕੀਤਾ ਹੈ, ਸਗੋਂ ਉਨ੍ਹਾਂ ਹਜ਼ਾਰਾਂ ਵਰਕਰਾਂ ਨਾਲ ਵੀ ਧੋਖਾ ਕੀਤਾ ਹੈ, ਜਿਨ੍ਹਾਂ ਨੇ ਇਨ੍ਹਾਂ ਸਾਲਾਂ ਦੌਰਾਨ ਉਨ੍ਹਾਂ ਦਾ ਦਿਲੋਂ ਸਮਰਥਨ ਕੀਤਾ।
ਸਿੱਧੂ ਨੂੰ ਆਪਣੇ ਕ+ਤਲ ਦਾ ਪਹਿਲਾਂ ਹੀ ਲੱਗ ਗਿਆ ਸੀ ਪਤਾ!, ਅਮਰੀਕਾ ਤੋਂ ਮੰਗੀ ਸੀ ਆਹ ਚੀਜ਼
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ, ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਸਪੱਸ਼ਟ ਹੈ ਕਿ ਇਹ ਆਗੂ ਪਿਛਲੇ ਸਮੇਂ ਵਿੱਚ ਕੀਤੇ ਆਪਣੇ ਗੁਨਾਹਾਂ ਤੋਂ ਬਚਣ ਲਈ ਭਾਜਪਾ ਵਿੱਚ ਸ਼ਾਮਲ ਹੋਏ ਹਨ, ਜੋ ਹੁਣ ਇਨ੍ਹਾਂ ਨੂੰ ਤੰਗ ਕਰ ਰਹੇ ਸਨ। ਉਨ੍ਹਾਂ ਮੰਨਿਆ ਕਿ ਪਾਰਟੀ ਨੂੰ ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਅਜਿਹੇ ਲੋਕਾਂ ਖਿਲਾਫ ਕਾਰਵਾਈ ਕਰਨੀ ਚਾਹੀਦੀ ਸੀ।
ਜੇਕਰ ਸਾਡੀ ਪਾਰਟੀ ਨੇ ਸਮੇਂ ਸਿਰ ਕਾਰਵਾਈ ਕੀਤੀ ਹੁੰਦੀ, ਤਾਂ ਅੱਜ ਇਹ ਦਿਨ ਨਾ ਦੇਖਣਾ ਪੈਂਦਾ। ਇਸ ਤੋਂ ਪਹਿਲਾਂ ਵਰਕਰਾਂ ਨੂੰ ਸੰਬੋਧਨ ਕਰਦਿਆਂ, ਵੜਿੰਗ ਨੇ ਕਿਹਾ ਕਿ ਹਰ ਬਦਲਾਅ ਇੱਕ ਚੁਣੌਤੀ ਲੈ ਕੇ ਆਉਂਦਾ ਹੈ। ਅਰੋੜਾ ਵਰਗੇ ਲੋਕ ਮੌਕਾਪ੍ਰਸਤ ਬਣ ਸਕਦੇ ਹਨ, ਪਰ ਇਹ ਸਮਰੱਥ ਲੋਕਾਂ ਲਈ ਨਵੇਂ ਰਾਹ ਖੋਲ੍ਹਦਾ ਹੈ, ਜਿਨ੍ਹਾਂ ਦਾ ਵਿਕਾਸ ਪਹਿਲਾਂ ਰੁਕ ਗਿਆ ਸੀ।
ਮੂਸੇਵਾਲਾ ਤੋਂ ਬਾਅਦ ਬਿਸ਼ਨੋਈ ਦੀ ਇਕ ਹੋਰ ਧਮਕੀ! ਫੇਰ ਲੱਗੂ ਨੰਬਰ | D5 Channel Punjabi
ਉਨ੍ਹਾਂ ਕਿਹਾ ਕਿ ਪਾਰਟੀ ਛੱਡਣ ਵਾਲੇ ਲੋਕ ਜਲਦੀ ਹੀ ਆਪਣੇ ਫੈਸਲੇ ‘ਤੇ ਪਛਤਾਉਣਗੇ, ਕਿਉਂਕਿ ਲੋਕ ਇਨ੍ਹਾਂ ਦੀ ਧੋਖਾਧੜੀ ਲਈ ਇਨ੍ਹਾਂ ਨੂੰ ਕਦੇ ਮੁਆਫ ਨਹੀਂ ਕਰਨਗੇ। ਇਸ ਦੌਰਾਨ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ, ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪਾਰਟੀ ਹਮੇਸ਼ਾ ਤੁਹਾਡੇ ਨਾਲ ਹੈ ਅਤੇ ਤੁਹਾਡੀ ਅਗਵਾਈ ਕਰਨ ਲਈ ਨਵੇਂ ਆਗੂ ਜ਼ਮੀਨੀ ਪੱਧਰ ਤੋਂ ਹੀ ਹੋਣਗੇ।
ਆਹ ਸੁਣ ਲਓ 1984 ਅਟੈਕ ਦਾ ਅੱਖਾਂ ਦੇਖਿਆ ਹਾਲ, ਫੌਜ ਦੀ ਵੱਡੀ ਪਲਾਨਿੰਗ ਹੋ ਗਈ ਸੀ ਫੇਲ | D5 Channel Punjabi
ਉਨ੍ਹਾਂ ਕਿਹਾ ਕਿ ਤੁਸੀਂ ਆਪਣਾ ਆਗੂ ਖੁਦ ਚੁਣੋਗੇ, ਨਾ ਕਿ ਉਹ ਚੰਡੀਗੜ੍ਹ ਚ ਬੈਠਾ ਕੋਈ ਵਿਅਕਤੀ ਹੋਵੇਗਾ। ਇਸ ਮੌਕੇ ਵੜਿੰਗ ਦੇ ਨਾਲ ਏ.ਆਈ.ਸੀ.ਸੀ ਸਕੱਤਰ ਹਰੀਸ਼ ਚੌਧਰੀ, ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ, ਡਾ. ਰਾਜ ਕੁਮਾਰ ਚੱਬੇਵਾਲ, ਬਰਿੰਦਰ ਢਿੱਲੋਂ, ਸੰਗਤ ਸਿੰਘ ਗਿਲਜੀਆਂ, ਅਰੁਣ ਡੋਗਰਾ, ਇੰਦੂ ਬਾਲਾ, ਅਮਰਪ੍ਰੀਤ ਸਿੰਘ ਲਾਲੀ ਅਤੇ ਹੋਰ ਆਗੂ ਵੀ ਹਾਜ਼ਰ ਸਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.