ਪੁਣੇ : ਟੀਕਾ ਬਣਾਉਣ ਵਾਲੀ ਕੰਪਨੀ ਸੀਰਮ ਇੰਸਟੀਚਿਊਟ ਆਫ ਇੰਡੀਆ ਤੋਂ ਇਕ ਕਰੋੜ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਣੇ ਪੁਲਿਸ ਨੇ ਸ਼ਨੀਵਾਰ ਨੂੰ ਕਿਹਾ ਕਿ ਧੋਖਾਧੜੀ ਕਰਨ ਵਾਲਿਆਂ ਨੇ ਸ਼ੀੀ ਦੇ ਸੀਈਓ ਅਦਾਰ ਪੂਨਾਵਾਲਾ ਦੇ ਨਾਮ ‘ਤੇ ਸੰਦੇਸ਼ ਭੇਜੇ ਸਨ ਅਤੇ ਪੈਸੇ ਟ੍ਰਾਂਸਫਰ ਕਰਨ ਦੀ ਮੰਗ ਕੀਤੀ ਸੀ। ਸਥਾਨਕ ਪੁਲਿਸ ਸਟੇਸ਼ਨ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਧੋਖਾਧੜੀ ਬੁੱਧਵਾਰ ਅਤੇ ਵੀਰਵਾਰ ਦਰਮਿਆਨ ਹੋਈ। ਮਾਮਲੇ ਵਿੱਚ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਐਫਆਈਆਰ ਦਰਜ ਕਰ ਲਈ ਗਈ ਹੈ।
ਵਿਧਵਾ ਔਰਤ ਨਾਲ ਹੋ ਰਿਹਾ ਧੱਕਾ! MLA ਦੇ ਪੁੱਤ ’ਤੇ ਲਾਏ ਇਲਜ਼ਾਮ, ਹਾਈਕੋਰਟ ਤੱਕ ਪਹੁੰਚੀ ਗੱਲ | D5 Channel Punjabi
ਐਫਆਈਆਰ ਦੇ ਅਨੁਸਾਰ ਐਸਆਈਆਈ ਦੇ ਇੱਕ ਡਾਇਰੈਕਟਰ, ਸਤੀਸ਼ ਦੇਸ਼ਪਾਂਡੇ ਨੂੰ ਇੱਕ ਵਿਅਕਤੀ ਨੇ ਵਟਸਐਪ ‘ਤੇ ਸੁਨੇਹਾ ਭੇਜਿਆ ਸੀ। ਮੈਸੇਜ ‘ਚ ਉਸ ਨੇ ਖੁਦ ਨੂੰ ਅਦਾਰ ਪੂਨਾਵਾਲਾ ਦੱਸਿਆ ਹੈ। ਉਸ ਨੇ ਦੇਸ਼ਪਾਂਡੇ ਨੂੰ ਪੈਸੇ ਤੁਰੰਤ ਕੁਝ ਬੈਂਕ ਖਾਤਿਆਂ ਵਿੱਚ ਟਰਾਂਸਫਰ ਕਰਨ ਲਈ ਕਿਹਾ। ਕੰਪਨੀ ਦੇ ਅਧਿਕਾਰੀਆਂ ਨੇ 1,01,01,554 ਰੁਪਏ ਆਨਲਾਈਨ ਟ੍ਰਾਂਸਫਰ ਕੀਤੇ, ਪਰ ਬਾਅਦ ਵਿੱਚ ਪਤਾ ਲੱਗਾ ਕਿ ਪੂਨਾਵਾਲਾ ਨੇ ਕੋਈ ਵਟਸਐਪ ਸੰਦੇਸ਼ ਨਹੀਂ ਭੇਜਿਆ ਸੀ। ਮਾਮਲੇ ਦੀ ਜਾਂਚ ਚੱਲ ਰਹੀ ਹੈ। ਦੱਸ ਦੇਈਏ ਕਿ ਸ਼ੀੀ ਕੋਰੋਨਾ ਵੈਕਸੀਨ ਕੋਵਿਸ਼ੀਲਡ ਦਾ ਨਿਰਮਾਣ ਕਰ ਰਹੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.