Breaking NewsD5 specialNewsPoliticsPress ReleasePunjab

 ਐਮਸੀ ਚੋਣਾਂ ਲਈ ‘ਆਪ’ ਨੇ 20 ਥਾਵਾਂ ‘ਤੇ 121 ਉਮੀਦਵਾਰਾਂ ਦਾ ਕੀਤਾ ਐਲਾਨ

ਲੋਕਾਂ ਨੂੰ ਲੋਕਾਂ ਲਈ ਕੰਮ ਕਰਨ ਵਾਲੇ ਕੌਂਸਲਰ ਚੁਣਨ ਦੀ ਅਪੀਲ : ਜਰਨੈਲ  ਸਿੰਘ

ਚੰਡੀਗੜ੍ਹ: ‘ਆਪ’ ਵੱਲੋਂ ਸੂਬੇ ‘ਚ ਹੋਣ ਵਾਲੀਆਂ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਲਈ ਉਮੀਦਵਾਰਾਂ ਦੀ ਇਕ ਹੋਰ ਸੂਚੀ ਜਾਰੀ ਕੀਤੀ ਗਈ। ਪਾਰਟੀ ਹੈੱਡਕੁਆਟਰ ਤੋਂ ਜਾਰੀ ਸਾਂਝੇ ਬਿਆਨ ਰਾਹੀਂ ‘ਆਪ’ ਦੇ ਪੰਜਾਬ ਇੰਚਾਰਜ ਜਰਨੈਲ ਸਿੰਘ ਅਤੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਪਾਰਟੀ ਵਲੋਂ ਸਥਾਨਕ ਸਰਕਾਰ ਚੋਣਾਂ ਲਈ 20 ਥਾਵਾਂ ਤੋਂ 121 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ।
ਸੋਮਵਾਰ ਨੂੰ ਜਾਰੀ ਹੋਈ ਸੂਚੀ ਵਿੱਚ ਰਈਆ, ਸੁਲਤਾਨਪੁਰ ਲੌਧੀ, ਕੋਟਕਪੂਰਾ, ਮੋਗਾ, ਪਾਤੜਾਂ, ਮਲੇਰਕੋਟਲਾ, ਡੇਰਾਬੱਸੀ, ਮੰਡੀ ਗੋਬਿੰਦਗੜ੍ਹ, ਜੈਤੋ, ਫਰੀਦਕੋਟ, ਅਮਰਗੜ੍ਹ, ਅਹਿਮਦਗੜ੍ਹ, ਜ਼ੀਰਕਪੁਰ, ਸ੍ਰੀ ਹਰਗੋਬਿੰਦਪੁਰ, ਗੁਰੂ ਹਰਸਹਾਏ, ਜੀਰਾ, ਮੌੜ, ਮੁਕਤਸਰ, ਭਿਖੀਵਿੰਡ ਅਤੇ ਜੰਡਿਆਲਾ ਗੁਰੂ ਥਾਵਾਂ ਸ਼ਾਮਲ ਹਨ।

ਅੱਜ ਤਾਂ ਸਟੇਜ ‘ਤੇੇ ਚੜ੍ਹਨ ਸਾਰ ਬੱਬੂ ਮਾਨ ਹੋ ਗਿਆ ਗਰਮ,26 ਜਨਵਰੀ ਨੂੰ ਲੈ ਕਰਤਾ ਵੱਡਾ ਐਲਾਨ,ਲੋਕਾਂ ਨੇ ਭਰਤੀ ਹਾਮੀ?
ਆਗੂਆਂ ਨੇ ਕਿਹਾ ਕਿ ਇਸ ਵਾਰ ਲੋਕਾਂ ਕੋਲ ਯੋਗ ਤੇ ਇਮਾਨਦਾਰ ਕੌਂਸਲਰ ਚੁਣਕੇ ਆਪਣੇ ਸ਼ਹਿਰ ਵਿੱਚ ਬਦਲਾਅ ਲਿਆਉਣ ਦਾ ਸੁਨਹਿਰੀ ਮੌਕਾ ਹੈ। ਉਨ੍ਹਾਂ ਕਿਹਾ ਕਿ ਅੱਜ ਸਥਾਨਕ ਸਰਕਾਰਾਂ ਵਿੱਚ ਕਰੋੜਾਂ ਰੁਪਏ ਦੇ ਘੁਟਾਲੇ ਹੋ ਰਹੇ ਹਨ। ਇਸ ਤਰ੍ਹਾਂ ਦੇ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਇਹ ਜ਼ਰੂਰੀ ਹੈ ਕਿ ਪੜ੍ਹੇ ਲਿਖੇ, ਸਮਰਥ ਅਤੇ ਇਮਾਨਦਾਰ ਵਿਅਕਤੀ ਨੂੰ ਕੌਂਸਲਰ ਵਜੋਂ ਚੁਣਿਆ ਜਾਵੇ। ‘ਆਪ’ ਆਗੂ ਨੇ ਕਿਹਾ ਕਿ ਪਾਰਟੀ ਵੱਲੋਂ ਆਪਣੇ ਚੋਣ ਚਿੰਨ੍ਹ ‘ਝਾੜੂ’ ਉੱਤੇ ਉਮੀਦਵਾਰਾਂ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button