Press ReleasePunjabTop News

ਉਸਾਰੀ ਕਿਰਤੀਆਂ ਨੂੰ ਭਲਾਈ ਸਕੀਮਾਂ ਦਾ ਲਾਭ ਲੈਣ ਲਈ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਨਾਲ ਪੰਜੀਕ੍ਰਿਤ ਹੋਣਾ ਲਾਜਮੀ – ਡਿਪਟੀ ਕਮਿਸ਼ਨਰ

ਵਜ਼ੀਫ਼ਾ, ਐਕਸਗ੍ਰੇਸ਼ੀਆ, ਸ਼ਗਨ, ਦਾਹ ਸੰਸਕਾਰ, ਪ੍ਰਸੂਤਾ ਲਾਭ,ਪੈਨਸ਼ਨ ਵਰਗੀਆਂ 17 ਸਕੀਮਾਂ ਦਾ ਲਾਭ ਲੈਣ ਲਈ ਉਸਾਰੀ ਕਿਰਤੀ ਕਰਵਾਉਣ ਆਪਣੇ ਆਪ ਨੂੰ ਰਜਿਸਟਰਡ -ਸੰਯਮ ਅਗਰਵਾਲ

ਰਜਿਸਟਰਡ ਹੋਣ ਲਈ ਉਸਾਰੀ ਕਿਰਤੀ ਆਪਣੇ ਨੇੜੇ ਦੇ ਕਿਸੇ ਵੀ ਸੇਵਾ ਕੇਂਦਰ, ਜਾ ਗੂਗਲ ਪਲੇਅ ਸਟੋਰ ਤੋਂ “Punjab Kirti Sahayak’ ਐਪ ਡਾਊਨਲੋਡ ਕਰਕੇ ਆਪਣੇ ਆਪ ਨੂੰ ਰਜਿਸਟਰ ਕਰਨ

ਵਧੇਰੇ ਜਾਣਕਾਰੀ ਲਈ ਲੇਬਰ ਇਨਫੋਰਸਮੈਂਟ ਅਫਸਰ ਜਾਂ pblabour.gov.in ਜਾ ਹੈਲਪਲਾਈਨ ਨੰਬਰ 1100 ਦੇ ਸੰਪਰਕ ਕਰਨ ਉਸਾਰੀ ਕਿਰਤੀ – ਪਵਨੀਤ ਕੌਰ

ਮਾਲੇਰਕੋਟਲਾ : ਡਿਪਟੀ ਕਮਿਸ਼ਨਰ ਸ੍ਰੀ ਸੰਯਮ ਅਗਰਵਾਲ ਨੇ ਦੱਸਿਆ ਕਿ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਨਾਲ ਸਬੰਧਿਤ ਬੋਰਡ ਦੀਆਂ ਵੱਖ-ਵੱਖ ਭਲਾਈ ਸਕੀਮਾਂ ਦਾ ਲਾਭ ਲੈਣ ਲਈ ਉਸਾਰੀ ਕਿਰਤੀਆਂ ਨੂੰ ਬੋਰਡ ਅਧੀਨ ਲਾਭਪਾਤਰੀ ਵਜੋਂ ਰਜਿਸਟਰਡ (ਪੰਜੀਕ੍ਰਿਤ) ਹੋਣਾ ਬਹੁਤ ਹੀ ਜਰੂਰੀ ਹੈ ਅਤੇ ਰਜਿਸਟਰਡ ਉਸਾਰੀ ਕਿਰਤੀ ਹੀ ਵਿਭਾਗ ਵਲੋਂ ਚਲਾਈਆ ਜਾ ਰਹੀਆਂ 17 ਤਰ੍ਹਾਂ ਦੀ ਲੋਕ ਭਲਾਈ ਸਕੀਮਾਂ ਦਾ ਲਾਭ ਲੈ ਸਕਦੇ ਹਨ । ਡਿਪਟੀ ਕਮਿਸ਼ਨਰ ਨੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਉਸਾਰੀ ਕਿਰਤੀਆਂ ਨਾਲ ਸਬੰਧਤ ਵੱਖ-ਵੱਖ ਭਲਾਈ ਸਕੀਮਾਂ ਦਾ ਲਾਭ ਹੇਠਲੇ ਪੱਧਰ ਤੇ ਪਹੁਚਾਉਂਣ ਨੂੰ ਯਕੀਨੀ ਬਣਾਉਣ ਤਾਂ ਜੋ ਕੋਈ ਵੀ ਕਿਰਤੀ ਲਾਭ ਲੈਣ ਤੋਂ ਵਾਝਾ ਨਾ ਰਹਿ ਸਕੇ ।

ਵੇਖੋ! ਕਿਹੜੇ ਲੀਡਰ ਨੇ CM ਮਾਨ ਨੂੰ ਦਿੱਤਾ ਧੋਖਾ? ਜਲੰਧਰ ਚ ਕਾਂਗਰਸੀ ਲੀਡਰ ਜਿਤਾਊ AAP ਨੂੰ ?ਦਲ-ਬਦਲੂ ਕਰ ਗਿਆ ਗੱਦਾਰ!

ਉਨ੍ਹਾਂ ਦੱਸਿਆ ਕਿ ਉਸਾਰੀ ਦੇ ਕੰਮ ਨਾਲ ਸਬੰਧਿਤ ਕਿਰਤੀ ਜਿਵੇਂ ਰਾਜ ਮਿਸਤਰੀ, ਇੱਟਾਂ/ਸੀਮਿੰਟ ਪਕੜਾਉਣ ਵਾਲੇ ਮਜ਼ਦੂਰ, ਪਲੰਬਰ, ਤਰਖਾਣ, ਵੈਲਡਰ, ਇਲੈਕਟ੍ਰੀਸ਼ੀਅਨ, ਤਕਨੀਕੀ/ਕਲੈਰੀਕਲ ਕੰਮ ਕਰਨ ਵਾਲੇ, ਕਿਸੇ ਸਰਕਾਰੀ, ਅਰਧ ਸਰਕਾਰੀ ਜਾਂ ਪ੍ਰਾਈਵੇਟ ਅਦਾਰੇ ਵਿੱਚ ਇਮਾਰਤਾਂ, ਸੜਕ, ਨਹਿਰਾਂ, ਬਿਜਲੀ ਦੇ ਉਤਪਾਦਨ ਜਾਂ ਵੰਡ, ਟੈਲੀਫ਼ੋਨ, ਤਾਰ, ਰੇਡੀਓ, ਰੇਲ, ਹਵਾਈ ਅੱਡੇ ਆਦਿ ਤੇ ਉਸਾਰੀ, ਮੁਰੰਮਤ ਦਾ ਕੰਮ ਕਰਨ ਵਾਲੇ ਉਸਾਰੀ ਕਿਰਤੀ ਸ਼ਾਮਲ ਹਨ।

CBI ਦੇ ਦਫ਼ਤਰ ਦੇ ਬਾਹਰ ਵੱਡਾ ਇਕੱਠ, ਪਾਰਲੀਮੈਂਟ ਵਾਂਗ CM ਮਾਨ ਨੇ ਘੇਰੀ ਮੋਦੀ ਸਰਕਾਰ || D5 Channel Punjabi

ਉਨ੍ਹਾਂ ਦੱਸਿਆ ਕਿ ਰਜਿਸਟਰਡ ਲਾਭਪਾਤਰੀ ਬਣਨ ਲਈ ਉਸਾਰੀ ਕਿਰਤੀ ਦੀ ਉਮਰ 18 ਸਾਲ ਤੋਂ 60 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਉਸ ਨੇ ਪਿਛਲੇ 12 ਮਹੀਨਿਆਂ ਦੌਰਾਨ ਘੱਟੋ-ਘੱਟ 90 ਦਿਨ ਉਸਾਰੀ ਕਿਰਤੀ ਵਜੋਂ ਕੰਮ ਕੀਤਾ ਹੋਣਾ ਚਾਹੀਦਾ ਹੈ। । ਰਜਿਸਟਰਡ ਹੋਣ ਲਈ ਉਸਾਰੀ ਕਿਰਤੀ ਆਪਣੇ ਨੇੜੇ ਦੇ ਕਿਸੇ ਵੀ ਸੇਵਾ ਕੇਂਦਰ ਜਾ ਗੂਗਲ ਪਲੇਅ ਸਟੋਰ ਤੋਂ “Punjab Kirti Sahayak’ ਐਪ ਡਾਊਨਲੋਡ ਕਰਕੇ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹਨ । ਰਜਿਸਟਰਡ ਹੋਣ ਲਈ ਉਸ ਪਾਸ ਆਧਾਰ ਕਾਰਡ, ਬੈਂਕ ਅਕਾਊਂਟ ਹੋਣਾ ਜ਼ਰੂਰੀ ਹੈ। ਉਸਾਰੀ ਕਿਰਤੀ ਬੋਰਡ ਅਧੀਨ ਲਾਭਪਾਤਰੀ ਬਣਨ ਉਪਰੰਤ ਵਿਭਾਗ ਦੀਆਂ ਭਿੰਨ-ਭਿੰਨ ਭਲਾਈ ਸਕੀਮਾਂ ਦਾ ਲਾਭ ਲੈਣ ਦਾ ਹੱਕਦਾਰ ਬਣ ਜਾਂਦਾ ਹੈ।

ਦਿੱਲੀ ਬਾਰਡਰ ਤੇ ਬਣਿਆ ਤਣਾਅਪੂਰਨ ਮਾਹੌਲ, ਪੁਲਿਸ ਨੇ ਰੋਕ ਲਏ CM ਮਾਨ ਦੇ ਮੰਤਰੀ ਤੇ ਵਿਧਾਇਕ || D5 Channel Punjabi

ਲੇਬਰ ਇੰਸਪੈਕਟਰ ਸ੍ਰੀਮਤੀ ਪਵਨੀਤ ਕੌਰ ਨੇ ਦੱਸਿਆ ਕਿ ਇਨ੍ਹਾਂ ਭਲਾਈ ਸਕੀਮਾਂ ਅਧੀਨ ਪੜ੍ਹ ਰਹੇ ਬੱਚਿਆਂ ਲਈ ਵਜ਼ੀਫ਼ਾ ਸਕੀਮਾਂ, ਐਕਸਗ੍ਰੇਸ਼ੀਆ ਸਕੀਮ, ਬੇਟੀ ਦੀ ਸ਼ਾਦੀ ਲਈ ਸ਼ਗਨ ਸਕੀਮ, ਪ੍ਰਸੂਤਾ ਲਾਭ ਸਕੀਮ , ਦਾਹ ਸੰਸਕਾਰ ਲਈ ਰਾਸ਼ੀ, ਯਾਤਰਾ ਭੱਤਾ ( ਐਲ.ਟੀ.ਸੀ), ਬਾਲੜੀ ਤੋਹਫ਼ਾ ਸਕੀਮ, ਜਨਰਲ ਸਰਜਰੀ, ਪੈਨਸ਼ਨ ਸਕੀਮ, ਬਿਮਾਰੀਆਂ ਦੇ ਇਲਾਜ ਲਈ ਵਿੱਤੀ ਸਹਾਇਤਾ ਸ਼ਾਮਲ ਹਨ। ਇਸ ਤੋਂ ਇਲਾਵਾ ਲਾਭਪਾਤਰੀ 60 ਸਾਲ ਦੀ ਉਮਰ ਤੋਂ ਬਾਅਦ ਬੋਰਡ ਵੱਲੋਂ ਪੈਨਸ਼ਨ ਲੈਣ ਦਾ ਹੱਕਦਾਰ ਬਣ ਜਾਂਦਾ ਹੈ।

ਬੀਜੇਪੀ ਨੇ ਚੱਕ ਲਿਆ ਕੇਜਰੀਵਾਲ! LIVE ਹੋਕੇ ਭਾਵੁਕ ਹੁੰਦਿਆ ਕੀਤਾ ਵੱਡਾ ਦਾਅਵਾ ! D5 Channel Punjabi

ਉਨ੍ਹਾਂ ਹੋਰ ਦੱਸਿਆ ਕਿ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਕੋਲ ਪੰਜੀਕ੍ਰਿਤ ਹੋਣ ਲਈ ਕਿਰਤੀ ਕੋਲ ਆਪਣੇ ਅਤੇ ਆਪਣੇ ਪਰਿਵਾਰ ਦਾ ਅਧਾਰ ਕਾਰਡ ਦੀ ਫ਼ੋਟੋ ਕਾਪੀ,ਬੈਂਕ ਖਾਤੇ ਦੀ ਫ਼ੋਟੋ ਕਾਪੀ, ਪਰਿਵਾਰ ਦੀ ਗਰੁੱਪ ਫ਼ੋਟੋ, ਜਨਮ ਮਿਤੀ ਦਾ ਸਬੂਤ (ਪੈਨ ਕਾਰਡ,ਡਰਾਈਵਿੰਗ ਲਾਇਸੈਂਸ/ਸਕੂਲ ਸਰਟੀਫਿਕੇਟ ਆਦਿ) ਤੋਂ ਇਲਾਵਾ ਫਾਰਮ ਨੰ.27 ਅਤੇ 29 ਹੋਣੇ ਚਾਹੀਦੇ ਹਨ ।ਵਧੇਰੇ ਜਾਣਕਾਰੀ ਲਈ ਉਸਾਰੀ ਕਿਰਤੀ ਆਪਣੇ ਨੇੜਲੇ ਸੇਵਾ ਕੇਂਦਰ/ਸਹਾਇਕ ਕਿਰਤ ਕਮਿਸ਼ਨਰ ਜਾਂ ਕਿਰਤ ਇੰਸਪੈਕਟਰਾਂ/ਲੇਬਰ ਇਨਫੋਰਸਮੈਂਟ ਅਫਸਰ ਜਾਂ pblabour.gov.in ਜਾ ਹੈਲਪਲਾਈਨ ਨੰਬਰ 1100 ਤੇ ਸੰਪਰਕ ਕਰ ਸਕਦੇ ਹਨ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button