ਉਪ ਮੁੱਖ ਮੰਤਰੀ OP Soni ਨੇ ਸਿਵਲ ਹਸਪਤਾਲ, ਰੂਪਨਗਰ ਵਿਖੇ ਰੇਡਿਓ ਡਾਇਗਨੋਸਟਿਕ ਲੈਬਾਰੋਟਰੀ ਦਾ ਉਦਘਾਟਨ ਕੀਤਾ
ਲੈਬ ’ਚ 2.25 ਕਰੋੜ ਰੁਪਏ ਦੀ ਲਾਗਤ ਨਾਲ ਸੀ.ਟੀ. ਸਕੈਨ ਦੀ ਮਸ਼ੀਨ ਸਥਾਪਿਤ

ਚੰਡੀਗੜ/ਰੂਪਨਗਰ: ਉਪ ਮੁੱਖ ਮੰਤਰੀ ਸ਼੍ਰੀ Om Prakash Soni ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ਼੍ਰੀ Rana KP Singh ਦੀ ਹਾਜ਼ਰੀ ਵਿਚ ਸ਼ੁੱਕਰਵਾਰ ਨੂੰ ਸਿਵਲ ਹਸਪਤਾਲ, ਰੂਪਨਗਰ ਵਿਖੇ ਰੇਡਿਓ ਡਾਇਗਨੋਸਟਿਕ ਫੈਸਿਲਟੀ ਦਾ ਉਦਘਾਟਨ ਕੀਤਾ। ਇਸ ਮੌਕੇ ਸ਼੍ਰੀ OP Soni ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਉਪਰਾਲੇ ਸਦਕਾ ਕਿ੍ਰਸਨਾ ਡਾਇਗਨੋਸਟਿਕ ਨਾਲ ਪਬਲਿਕ ਪ੍ਰਾਇਵੇਟ ਪਾਟਨਰਸ਼ਿਪ ਅਧੀਨ ਸਿਵਲ ਹਸਪਤਾਲ, ਰੂਪਨਗਰ ਵਿਖੇ 2.25 ਕਰੋੜ ਰੁਪਏ ਦੀ ਲਾਗਤ ਨਾਲ ਸੀ.ਟੀ. ਸਕੈਨ ਦੀ ਮਸ਼ੀਨ ਸਥਾਪਿਤ ਕੀਤੀ ਗਈ ਹੈ।ਜਿਸ ਨਾਲ ਮਰੀਜਾਂ ਨੂੰ ਬਜ਼ਾਰ ਨਾਲੋਂ ਕਈ ਗੁਣਾਂ ਸਸਤੇ ਰੇਟਾਂ ਤੇ ਆਪਣੇ ਹੀ ਸ਼ਹਿਰ ਵਿੱਚ ਲੋੜੀਂਦਾ ਟੈਸਟ ਸਹੂਲਤਾਂ ਮੁਹੱਈਆ ਹੋਣਗੀਆਂ।
ਸਵੇਰੇ ਹੀ ਕਾਂਗਰਸੀਆਂ ਨੇ ਪਾਏ ਪਟਾਕੇ, ਅਕਾਲੀਆਂ ਦੀ ਲਿਆਂਦੀ ਹਨੇਰੀ! ਸੁਖਬੀਰ ਦੀ ਲਾਲ ਡਾਇਰੀ ਦੇ ਪਾੜੇ ਪੰਨੇ!
ਉਨਾਂ ਕਿਹਾ ਕਿ ਮਰੀਜ਼ਾਂ ਨੂੰ ਤਕਰੀਬਨ 60 ਤੋਂ 70 ਫੀਸਦ ਤੱਕ ਸਸਤੇ ਰੇਟਾਂ ਉਤੇ ਮਰੀਜਾਂ ਨੂੰ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ ਜਦਕਿ ਹਸਪਤਾਲ ਵਿਚ ਪਹਿਲਾਂ ਤੋਂ ਚੱਲ ਰਹੀ ਸਰਕਾਰੀ ਲੈਬ ਵਿਚ ਵੀ ਟੈਸਟਿੰਗ ਸਹੂਲਤਾਂ ਚਲਦੀਆਂ ਰਹਿਣਗੀਆਂ।ਉਨਾਂ ਕਿਹਾ ਕਿ ਐਸ.ਏ.ਐਸ.ਨਗਰ ਮੋਹਾਲੀ ਵਿਖੇ ਸਟੇਟ ਰੈਫਰੈਂਸ ਲੈਬੋੋਰਟਰੀ ਵੀ ਸਥਾਪਿਤ ਕੀਤੀ ਗਈ ਹੈ। ਉਪ ਮੁੱਖ ਮੰਤਰੀ ਨੇ ਰੇਡਿਓ ਡਾਇਗਨੋਸਟਿਕ ਫੈਸਿਲਟੀ ਸਬੰਧੀ ਹੋਰ ਵੇਰਵੇ ਦਿੰਦਿਆਂ ਦੱਸਿਆ ਕਿ ਪੰਜਾਬ ਰੇਡਿਓ ਡਾਇਗਨੋਸਟਿਕ ਪ੍ਰੋਜੈਕਟ ਅਧੀਨ ਤਕਰੀਬਨ 100 ਕਰੋੜ ਰੁਪਏ ਦੀ ਲਾਗਤ ਨਾਲ ਪੰਜਾਬ ਵਿੱਚ ਸ਼ੁਰੂ ਕੀਤਾ ਜਾ ਰਿਹਾ ਹੈ।ਜਿਸ ਦੇ ਅਧੀਨ ਪੰਜਾਬ ਦੇ 25 ਸ਼ਹਿਰਾਂ ਵਿੱਚ 06 ਐਮ ਆਰ ਆਈ ਮਸ਼ੀਨਾਂ ਅਤੇ 25 ਸੀ ਟੀ ਸਕੈਨ ਲਗਾਈਆਂ ਜਾ ਰਹੀਆਂ ਹਨ।
ਅੱਜ ਰਾਜਪੁਰਾ, ਸ਼੍ਰੀ ਫਤਿਹਗੜ ਸਾਹਿਬ, ਰੋਪੜ ਵਿਖੇ ਇਸ ਰੇਡਿਓ ਡਾਇਗਨੋਸਟਿਕ ਪ੍ਰੋਜੈਕਟ ਦਾ ਉਦਘਾਟਨ ਕੀਤਾ ਜਾ ਰਿਹਾ ਹੈ। ਸ਼੍ਰੀ ਓ. ਪੀ. Soni ਨੇ ਦੱਸਿਆ ਕਿ ਇਸ ਤੋੋਂ ਇਲਾਵਾ ਪੰਜਾਬ ਦੇ 30 ਸ਼ਹਿਰਾਂ ਵਿੱਚ 25 ਕਰੋੜ ਰੁਪਏ ਦੀ ਲਾਗਤ ਨਾਲ ਇਕ ਹੋਰ ਲੈਬੋੋਰਟਰੀ ਡਾਇਗਨੋਸਟਿਕ ਪ੍ਰੋਜੈਕਟ ਵੀ ਚਾਲੂ ਕੀਤਾ ਜਾ ਰਿਹਾ ਹੈ। ਇਹ ਪ੍ਰੋਜੈਕਟ ਬਟਾਲਾ, ਰਾਜਪੁਰਾ ਅਤੇ ਮੋਹਾਲੀ ਵਿਖੇ ਸ਼ੁਰੂ ਕੀਤੇ ਜਾ ਚੁੱਕੇ ਹਨ। 30 ਸ਼ਹਿਰਾਂ ਵਿੱਚ 95 ਕੁਲੈਕਸ਼ਨ ਸੈਂਟਰ ਬਣਾਏ ਜਾਣਗੇ। ਉਨਾਂ ਕਿਹਾ ਕਿ ਲੈਬ ਟੈਸਟ ਬੜੀਆਂ ਕਿਫ਼ਾਇਤੀ ਦਰਾਂ ’ਤੇ ਮੁਹੱਈਆ ਕੀਤੇ ਜਾਣਗੇ ਅਤੇ ਕੁਲ ਮਰੀਜ਼ਾਂ ਵਿਚੋਂ 5 ਫੀਸਦੀ ਗਰੀਬ ਤੇ ਲੋੜਵੰਦ ਮਰੀਜ਼ਾਂ ਨੂੰ ਇਹ ਸਹੂਲਤ ਬਿਲਕੁਲ ਮੁਫ਼ਤ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਸਿਹਤ ਵਿਭਾਗ ਦੇ ਇਸ ਪ੍ਰੋਗਰਾਮ ਜ਼ਰੀਏ 750 ਨੌਜਵਾਨਾਂ ਲਈ ਨੌਕਰੀ ਦੇ ਰਾਹ ਖੁੱਲੇ ਹਨ, ਜਿਨਾਂ ਨੂੰ ਤਕਨੀਸ਼ੀਅਨ ਦੇ ਤੌਰ ’ਤੇ ਟਰੇਂਡ ਕੀਤਾ ਜਾਵੇਗਾ।
ਚੋਣਾਂ ਤੋਂ ਪਹਿਲਾਂ BJP ਦਾ ਵੱਡਾ ਧਮਾਕਾ, ਵਿਰੋਧੀਆਂ ਦੇ ਛੁਡਾਏ ਪਸੀਨੇ || D5 Channel Punjabi
ਇਸ ਮੌਕੇ ਸਪੀਕਰ, ਪੰਜਾਬ ਵਿਧਾਨ ਸਭਾ ਸ਼੍ਰੀ Rana KP Singh ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਉਪਰਾਲੇ ਸਦਕਾ ਜ਼ਿਲਾ ਰੂਪਨਗਰ ਵਾਸੀਆਂ ਨੂੰ ਵਧੀਆ ਅਤੇ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੀ ਵਚਨਬੱਧਤਾ ਨੂੰ ਪੂਰਾ ਕਰਦੇ ਹੋਏ ਅੱਜ ਰੇਡਿਓ ਡਾਇਗਨੋਸਟਿਕ ਲੈਬਾਰੋਟਰੀ ਸੇਵਾ ਆਮ ਲੋਕਾਂ ਨੂੰ ਸਮਰਪਿਤ ਕੀਤੀ ਗਈ ਹੈ ਅਤੇ ਜਲਦ ਹੀ ਇਥੇ ਹੋਰ ਅਤਿ ਜ਼ਰੂਰੀ ਟੈਸਟ ਵੀ ਸ਼ੁਰੂ ਕੀਤੇ ਜਾਣਗੇ। ਉਨਾਂ ਕਿਹਾ ਕਿ ਆਧੁਨਿਕ ਸਿਟੀ ਸਕੈਨ ਮਸ਼ੀਨ ਦੁਆਰਾ ਲੋਕਾਂ ਨੂੰ ਸਿਵਲ ਹਸਪਤਾਲ ਵਿਚ ਹੀ ਸਹੂਲਤਾਂ ਮਿਲਣ ਨਾਲ ਵੱਡੀ ਰਾਹਤ ਮਿਲੀ ਹੈ। ਇਸ ਮੌਕੇ ਐਮ.ਡੀ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਸ. ਭੁਪਿੰਦਰ ਸਿੰਘ, ਡਿਪਟੀ ਕਮਿਸ਼ਨਰ ਸ਼੍ਰੀਮਤੀ ਸੋਨਾਲੀ ਗਿਰਿ, ਐਸ.ਐਸ. ਪੀ. ਵਿਵੇਕ ਐਸ ਸੋਨੀ, ਸਿਵਲ ਸਰਜਨ ਡਾ. ਪਰਮਿੰਦਰ ਸਿੰਘ, ਡਾਇਰੈਕਟਰ ਪ੍ਰੋਜੈਕਟ ਸ੍ਰੀ ਆਰ ਐਸ ਬਲ ਅਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.