InternationalTop News

ਉਦਮ: ਵਧੇ-ਫੁੱਲੇ ਫੀਜ਼ੀ ਵਿਚ ਸਿੱਖੀ ਦਾ ਬੂਟਾ

ਗੁਰਦੁਆਰਾ ਸਾਹਿਬ ਸਾਮਾਬੁੱਲਾ ਫੀਜ਼ੀ ਵਿਖੇ ਯੂਥ ਕੈਂਪ ਨਾਲ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਦਾ ਉਦਮ

ਬਹੁਤ ਸਾਰੇ ਬੱਚੇ ਗੁਰਦੁਆਰਾ ਸਾਹਿਬ 2 ਰਾਤਾਂ ਠਹਿਰੇ ਅਤੇ ਸਿੱਖ ਧਰਮ ਦੇ ਮੁਢਲੇ ਅਸੂਲ ਸਿੱਖ ਗੁਰੂ ਸਾਹਿਬ ਦੀ ਕਿ੍ਰਪਾ ਦੇ ਪਾਤਰ ਬਣੇ

ਔਕਲੈਂਡ (ਹਰਜਿੰਦਰ ਸਿੰਘ ਬਸਿਆਲਾ): ਜਿਸ ਬਾਗ ਦਾ ਮਾਲੀ ਬਿਹਤਰੀਨ ਹੋਵੇ ਉਸ ਬਗੀਚੇ ਦੇ ਫੁੱਲਾਂ ਦਾ ਖਿੜਨਾ ਕਦੇ ਵੀ ਬੰਦ ਨਹੀਂ ਹੋ ਸਕਦਾ। ਸਿਖਰ ਦੁਪਹਿਰ ਵੇਲੇ ਭਾਵੇਂ ਕੁਝ ਬੂਟੇ ਮੁਰਝਾ ਜਾਣ ਪਰ ਪਾਣੀ ਦਾ ਫੁਆਰਾ ਪੈਂਦਿਆਂ ਦੁਬਾਰਾ ਹਰਿਆ ਭਰਿਆ ਹੋ ਜਾਂਦੇ ਹਨ। ਸਿੱਖ ਧਰਮ ਜਾਂ ਕਹਿ ਲਈਏ ਸਿੱਖੀ ਇਕ ਅਜਿਹਾ ਬੂਟਾ ਹੈ ਜੋ ਅੱਜ ਵਿਸ਼ਵ ਦੇ ਲਗਪਗ ਹਰ ਕੋਨੇ ਵਿਚ ਵਧ ਫੁੱਲ ਰਿਹਾ ਹੈ। ਦੱਖਣੀ ਪ੍ਰਸ਼ਾਂਤ ਮਹਾਂਸਾਗਰ ਦੇ ਵਿਚ ਵਸੇ ਟਾਪੂ ਫੀਜ਼ੀ ਦੇ ਵਿਚ ਪੰਜ ਗੁਰਦੁਆਰਾ ਸਾਹਿਬ ਹਨ ਅਤੇ ਸਭ ਤੋਂ ਪਹਿਲਾ ਗੁਰਦੁਆਰਾ ਸਾਹਿਬ ਸਾਮਾਬੁੱਲਾ (ਸੁਵਾ ਸਟੇਟ) ਇਸ ਸਾਲ ਨੰਵਬਰ-2023 ਦੇ ਵਿਚ ਆਪਣਾ ਸੌ ਸਾਲਾ ਸਥਾਪਨਾ ਦਿਵਸ ਮਨਾ ਰਿਹਾ ਹੈ। ਇਸ ਸਬੰਧੀ ਸਮਾਗਮਾਂ ਨੂੰ ਜਿੱਥੇ ਅੰਤਿਮ ਰੂਪ-ਰੇਖਾ ਦਿੱਤੀ ਜਾ ਰਹੀ ਹੈ, ਉਥੇ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਭਾਈ ਸੰਦੀਪ ਸਿੰਘ ਸਥਾਨਿਕ ਅਤੇ ਇਲਾਕੇ ਦੀਆਂ ਸੰਗਤਾਂ ਨੂੰ ਗੁਰੂ ਸਾਹਿਬਾਂ ਦੇ ਇਤਿਹਾਸ ਅਤੇ ਗੁਰਬਾਣੀ ਨਾਲ ਜੋੜਨ ਦੇ ਬਹੁਤ ਵਧੀਆ ਉਪਰਾਲੇ ਕਰ ਰਹੇ ਹਨ।

Haryana ‘ਚ SIkh ਨੌਜਵਾਨ ਨਾਲ ਬਦਸਲੂਕੀ, ਛਿੜਿਆ ਵਿਵਾਦ || D5 Channel Punjabi

ਇਸ ਸਬੰਧ ਵਿਚ ਉਨ੍ਹਾਂ ਬੀਤੇ ਦਿਨੀਂ ਤਿੰਨ ਦਿਨਾਂ ਗੁਰਮਤਿ ਯੂਥ ਕੈਂਪ ਲਗਾਇਆ। ਜਿਸ ਦੇ ਵਿਚ ਪਹਿਲੀ ਵਾਰ ਬਹੁਤ ਸਾਰੇ ਬੱਚਿਆਂ ਨੇ ਵੱਡਾ ਉਤਸ਼ਾਹ ਵਿਖਾਇਆ ਅਤੇ ਦੋ ਰਾਤਾਂ ਗੁਰਦੁਆਰਾ ਸਾਹਿਬ ਰਹਿ ਕੇ ਸਿੱਖ ਧਰਮ ਬਾਰੇ ਮੁੱਢਲੀ ਜਾਣਕਾਰੀ ਹਾਸਿਲ ਕੀਤੀ, ਗੁਰਮਰਿਯਾਦਾ ਬਾਰੇ ਜਾਣਿਆ ਅਤੇ ਗੁਰਦੁਆਰਾ ਸਾਹਿਬ ਕਿਵੇਂ ਆਈਏ? ਬਾਰੇ ਸੁਚੇਤ ਹੋਏ। ਗੁਰਦੁਆਰਾ ਸਾਹਿਬ ਦੇ ਸਹਾਇਕ ਗ੍ਰੰਥੀ ਸਿੰਘ ਭਾਈ ਰਣਜੀਤ ਸਿੰਘ ਅਤੇ ਭਾਈ ਗੋਬਿੰਦ ਸਿੰਘ ਨੇ ਗੁਰਦੁਆਰਾ ਸਾਹਿਬ ਮੈਨੇਜਮੈਂਟ ਦੇ ਨਾਲ ਰਲ ਕੇ ਬਹੁਤ ਸੋਹਣੇ ਪ੍ਰਬੰਧ ਕੀਤੇ। ਸਲਾਈਡ ਸ਼ੋਅ ਹੋਏ। ਬੱਚਿਆਂ ਨੇ ਲੰਗਰ ਬਨਾਉਣ ਦੀ ਵਿਧੀ ਸਿੱਖੀ ਅਤੇ ਸਹਿਯੋਗ ਵੀ ਕੀਤਾ। ਕਮੇਟੀ ਮੈਂਬਰ ਸ. ਦਲਵਾਰਾ ਸਿੰਘ ਨੇ ਬੱਚਿਆਂ ਨੂੰ ਇਨਾਮ ਵੀ ਵੰਡੇ। ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ. ਬਲਬੀਰ ਸਿੰਘ ਖਾਨਪੁਰ ਅਤੇ ਉਪ ਪ੍ਰਧਾਨ ਸ੍ਰੀ ਆਜੇਸ਼ ਸਿੰਘ ਸੁੱਜੋਂ ਵੀ ਇਨ੍ਹਾਂ ਸਮਾਗਮਾਂ ਵਿਚ ਵੱਡਾ ਸਹਿਯੋਗ ਕਰਦੇ ਰਹੇ।

Khattar ਤੇ CM Mannਆਹਮੋ-ਸਾਹਮਣੇ, Governor ਬਾਰੇ ਬਿਆਨ ‘ਤੇ ਘਮਾਸਾਣ D5 Channel Punjabi

ਫੀਜ਼ੀ ਵਿਖੇ ਸਿੱਖੀ ਦੇ ਬੂਟੇ ਨੂੰ ਪ੍ਰਫੁੱਲਤ ਹੁੰਦਿਆ ਵੇਖ ਕੇ  ਪ੍ਰੋ. ਮੋਹਨ ਸਿੰਘ ਦੀਆਂ ਕੁਝ ਕਾਵਿ ਸਤਰਾਂ ਯਾਦ ਆ ਰਹੀਆਂ ਹਨ:-
‘‘ਉਹ ਕਿਹੜਾ ਬੂਟਾ ਏ? ਹਰ ਥਾਂ ਜੋ ਪਲਦਾ ਏ,
ਆਰੇ ਦੇ ਦੰਦਿਆਂ ਤੇ, ਰੰਬੀ ਦੀਆਂ ਧਾਰਾਂ ਤੇ,
ਖੈਬਰ ਦੇ ਦਰਿਆ ਵਿਚ, ਸਰਸਾ ਦੀਆਂ ਲਹਿਰਾਂ ਤੇ,
ਸਤਲੁਜ ਦੇ ਕੰਢੇ ’ਤੇ, ਲੱਖੀ ਦੇ ਜੰਗਲ ਵਿਚ,
ਰੋੜਾਂ ਵਿਚ, ਰਕੜਾਂ ਵਿਚ, ਬੰਜਰਾਂ ਵਿਚ ਝੱਖੜਾਂ ਵਿਚ,
ਗੜਿਆਂ ਵਿਚ, ਮੀਹਾਂ ਵਿਚ, ਸਰਹੰਦ ਦੀਆਂ ਨੀਹਾਂ ਵਿਚ,
ਜਿੱਥੇ ਵੀ ਲਾ ਦਈਏ, ਓਥੇ ਹੀ ਪਲਦਾ ਏ,
ਜਿਤਨਾ ਇਹ ਛਾਂਗ ਦਈਏ, ਉਤਨਾ ਇਹ ਫਲਦਾ ਏ।’’

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button