ਇੱਕ ਮਹੀਨਾ ਕੋਮਾ, 3 ਮਹੀਨੇ ਵੈਂਟੀਲੇਟਰ ‘ਤੇ ਰਹੇ ਮਰੀਜ਼ ਨੇ ਦਿੱਤੀ ਕੋਰੋਨਾ ਨੂੰ ਮਾਤ
ਵਾਸ਼ਿੰਗਟਨ : ਚਾਰ ਹਫਤੇ ਕੋਮਾ ਅਤੇ 85 ਦਿਨ ਤੱਕ ਵੈਂਟੀਲੇਟਰ ‘ਤੇ ਰਹਿਣ ਤੋਂ ਬਾਅਦ ਕੋਰੋਨਾ ਵਾਇਰਸ ਦੇ ਇੱਕ ਮਰੀਜ਼ ਦੀ ਜਾਨ ਬਚ ਗਈ ਹੈ। 57 ਸਾਲ ਦਾ ਵਿਅਕਤੀ ਹੁਣ ਹੌਲੀ – ਹੌਲੀ ਰੀਕਵਰ ਕਰ ਰਿਹਾ ਹੈ। ਕਾਫ਼ੀ ਜਿਆਦਾ ਬੁਖਾਰ ਹੋਣ ਤੋਂ ਬਾਅਦ ਕਰੀਬ 4 ਮਹੀਨੇ ਪਹਿਲਾਂ ਉਸਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਇੱਕ ਮੀਡੀਆ ਰਿਪੋਰਟ ਮੁਤਾਬਕ ਅਮਰੀਕਾ ਦੇ ਲੁਸਿਆਣਾ ਦੇ ਰਹਿਣ ਵਾਲੇ ਕੋਰੋਨਾ ਮਰੀਜ਼ ਦਾ ਨਾਮ ਰੌਬਰਟ ਲਾਰਾ ਹੈ।
🔴 Live 🔴 ਖਾਲਿਸਤਾਨੀਆਂ ‘ਤੇ ਸਰਕਾਰ ਦੀ ਵੱਡੀ ਕਾਰਵਾਈ,ਪਾਕਿਸਤਾਨ ਨੇ ਦਿੱਤੀ ਭਾਰਤ ਨੂੰ ਵੱਡੀ ਧਮਕੀ
ਰੌਬਰਟ ਦੀ ਪਤਨੀ ਬਰਡੀ ਲਾਰਾ ਸਾਹ ਦਾ ਇਲਾਜ (Respiratory Therapist)ਕਰਨ ਵਾਲੀ ਡਾਕਟਰ ਹੈ।ਰੌਬਰਟ ਦੇ ਬੀਮਾਰ ਪੈਣ ਤੋਂ ਪਹਿਲਾਂ ਉਨ੍ਹਾਂ ਦੀ ਪਤਨੀ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਇਲਾਜ ਕਰ ਰਹੀ ਸੀ। ਪਤਨੀ ਬਰਡੀ ਲਾਰਾ ਕਹਿੰਦੀ ਹੈ,”ਉਹ ਰੋਜ਼ਾਨਾ ਕਾਫੀ ਮੁਸ਼ਕਲਾਂ ਨਾਲ ਲੜ ਰਿਹਾ ਹੈ। ਉਸ ਦੇ ਸੱਜੇ ਪਾਸੇ ਵਾਲਾ ਫੇਫੜਾ ਖਰਾਬ ਹੋ ਗਿਆ ਹੈ। ਉਹਨਾਂ ਨੂੰ ਫੇਫੜੇ ਦੇ ਟਰਾਂਸਪਲਾਂਟ ਦੀ ਲੋੜ ਹੋਵੇਗੀ।”
ਕੈਪਟਨ ਦੇ ਮੰਤਰੀ ਦਾ ਜਵਾਈ ਆਇਆ ਮੀਡੀਆ ਸਾਹਮਣੇ,ਦੱਸਿਆ ਸਕਾਲਰਸ਼ਿਪ ਘਪਲੇ ਦਾ ਸਾਰਾ ਸੱਚ!
ਇੱਥੇ ਦੱਸ ਦਈਏ ਕਿ ਰੌਬਰਟ ਲਾਰਾ ਕੋਰੋਨਾ ਹੋਣ ਤੋਂ ਪਹਿਲਾਂ ਸਿਹਤਮੰਦ ਸਨ ਭਾਵੇਂਕਿ ਹਾਈ ਬੀ.ਪੀ. ਕੰਟਰੋਲ ਕਰਨ ਲਈ ਦਵਾਈਆਂ ਲੈ ਰਹੇ ਸਨ। ਰੌਬਰਟ ਲਾਰਾ ਕੋਮਾ ਤੋਂ ਬਾਹਰ ਆ ਚੁੱਕੇ ਹਨ ਅਤੇ ਹੁਣ ਤੁਰਨਾ, ਖਾਣਾ ਅਤੇ ਆਪਣੇ ਹੱਥਾਂ ਦੀ ਵਰਤੋਂ ਕਰਨੀ ਸਿੱਖ ਰਹੇ ਹਨ। ਜਲਦੀ ਹੀ ਉਹਨਾਂ ਨੂੰ ਘਰ ਭੇਜ ਦਿੱਤਾ ਜਾਵੇਗਾ।
ਲਓ ਜੀ! ਬਾਜਵਾ ਨੇ ਖੋਲ੍ਹ ‘ਤੇ ਸੁਮੇਧ ਸੈਣੀ ਦੇ ਅੰਦਰਲੇ ਭੇਦ,ਦੱਸਿਆ ਸੈਣੀ ਨੇ ਕਿਵੇਂ ਢਾਹੇ ‘ਚ ਤਸ਼ੱਦਦ!
ਭਾਵੇਂਕਿ ਲੰਬੇ ਸਮੇਂ ਤੱਕ ਵੈਂਟੀਲੇਟਰ ‘ਤੇ ਰਹਿਣ ਵਾਲੇ ਮਰੀਜ਼ਾਂ ਨੂੰ ਠੀਕ ਹੋਣ ਵਿਚ ਕਈ ਵਾਰ ਲੰਬਾ ਸਮਾਂ ਲੱਗ ਜਾਂਦਾ ਹੈ। ਰੌਬਰਟ ਲਾਰਾ ਕਹਿੰਦੇ ਹਨ,”ਕੋਰੋਨਾਵਾਇਰਸ ਮੇਰੀ ਜਾਨ ਲੈਣੀ ਚਾਹੁੰਦਾ ਸੀ ਪਰ ਹੁਣ ਮੈਂ ਠੀਕ ਹੋਣ ਜਾ ਰਿਹਾ ਹਾਂ ਕਿਉਂਕਿ ਮੈਂ ਹਾਰਨ ਵਾਲਾ ਨਹੀਂ ਹਾਂ।” ਉਹਨਾਂ ਨੇ ਇਹ ਵੀ ਕਿਹਾ ਕਿ ਕੋਰੋਨਾ ਨੂੰ ਹਲਕੇ ਵਿਚ ਨਹੀਂ ਲੈਣਾ ਚਾਹੀਦਾ। ਇਹ ਕਈ ਤਰ੍ਹਾਂ ਨਾਲ ਤੁਹਾਨੂੰ ਨੁਕਸਾਨ ਪਹੁੰਚਾ ਸਕਦਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.