NewsBreaking NewsD5 specialPunjab

ਇਨ੍ਹਾਂ ਜ਼ਿਲ੍ਹਿਆਂ ‘ਚ ਹੋਈ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ

ਜਲੰਧਰ : ਜ਼ਿਲ੍ਹਾ ਜਲੰਧਰ ‘ਚ ਵੀਰਵਾਰ ਸਵੇਰੇ 4 ਨਵੇਂ ਕੋਰੋਨਾ ਮਰੀਜਾਂ ਦੀ ਪੁਸ਼ਟੀ ਹੋਈ ਹੈ। ਸਿਹਤ ਵਿਭਾਗ ਅਨੁਸਾਰ ਨਵੇਂ ਮਾਮਲਿਆਂ ਵਿੱਚ ਇੱਕ ਮਹਿਲਾ ਰੋਜ ਗਾਰਡਨ (65), ਲੰਬਾ ਪਿੰਡ ਤੋਂ ਗਰਭਵਤੀ ਮਹਿਲਾ (28), ਪ੍ਰੀਤ ਨਗਰ ਲਾਡੋਵਾਲੀ ਰੋਡ ਤੋਂ 29 ਸਾਲ ਦਾ ਜਵਾਨ ਅਤੇ 55 ਸਾਲ ਦਾ ਵਿਅਕਤੀ ਟੈਗੋਰ ਨਗਰ ਦੀ ਰਿਪੋਰਟ ਕੋਰੋਨਾ ਪੌਜ਼ੀਟਿਵ ਆਈ ਹੈ। ਜਿਸ ਤੋਂ ਬਾਅਦ ਹੁਣ ਜਿਲ੍ਹੇ ਵਿੱਚ ਮਰੀਜਾਂ ਦੀ ਗਿਣਤੀ 270 ‘ਤੇ ਪਹੁੰਚ ਗਈ ਹੈ।

School Fees ਮਾਫ਼ ਕਰਾਉਣ ਲਈ ਸੜਕ ‘ਤੇ ਉਤਰੇ ਬੱਚੇ | ਆਹ ਸੁਣੋ ਹਾਈ ਕੋਰਟ ਨੇ ਕੀ ਹੁਕਮ ਦਿੱਤੇ

ਉੱਥੇ ਹੀ 29 ਮਈ ਨੂੰ ਕੋਰੋਨਾ ਮੁਕਤ ਘੋਸ਼ਿਤ ਹੋਏ ਸ਼੍ਰੀ ਮੁਕਤਸਰ ਸਾਹਿਬ ‘ਚ ਹੁਣ ਕੋਰੋਨਾ ਦੇ 3 ਪੌਜ਼ੀਟਿਵ ਮਾਮਲੇ ਹੋ ਗਏ ਹਨ। ਜਾਣਕਾਰੀ ਮੁਤਾਬਕ ਗੁੜਗਾਓ ਤੋਂ ਵਾਪਸ ਆਏ ਮਲੋਟ ਨਿਵਾਸੀ ਇੱਕ ਵਿਅਕਤੀ ਅਤੇ ਪਿੰਡ ਤਰਮਾਲਾ ਤੋਂ ਸਬੰਧਿਤ ਇੱਕ ਮਹਿਲਾ ਦੇ ਕੋਰੋਨਾ ਪੌਜ਼ੀਟਿਵ ਆਉਣ ਤੋਂ ਬਾਅਦ ਹੁਣ ਇੱਕ ਗਰਭਵਤੀ ਮਹਿਲਾ ਦਾ ਟੈਸਟ ਵੀ ਕੋਰੋਨਾ ਪੌਜ਼ੀਟਿਵ ਆਇਆ ਹੈ, ਇਹ ਮਹਿਲਾ ਵੀ ਮਲੋਟ ਨਾਲ ਸਬੰਧਤ ਹੈ। ਇਸ ਨਾਲ ਜਿਲ੍ਹੇ ‘ਚ ਕੋਰੋਨਾ ਦੇ 70 ਮਾਮਲੇ ਹੋ ਗਏ ਹਨ ਜਿਨ੍ਹਾਂ ਵਿਚੋਂ 67 ਨੂੰ ਠੀਕ ਹੋਣ ਤੋਂ ਬਾਅਦ ਘਰ ਭੇਜ ਦਿੱਤਾ ਗਿਆ ਜਦੋਂ ਕਿ 3 ਇਲਾਜ਼ਅਧੀਨ ਹਨ। ਜਿਲ੍ਹੇ ‘ਚ ਹੁਣ ਸਰਗਰਮ 3 ਕੋਰੋਨਾ ਮਾਮਲਿਆਂ ਸਬੰਧੀ ਪੁਸ਼ਟੀ ਸਿਵਲ ਸਰਜਨ ਦਫਤਰ ਦੁਆਰਾ ਕੀਤੀ ਗਈ।

ਪ੍ਰੇਮਿਕਾ ਨੂੰ ਮਾਰ ਕੇ LIVE ਖ਼ੁਦਕੁਸ਼ੀ | ਫੇਰ ਪ੍ਰੇਮੀ ਨੇ ਮਰਨ ਤੋਂ ਪਹਿਲਾਂ LIVE ਕੀਤੇ ਖ਼ੁਲਾਸੇ

ਜੇਕਰ ਗੱਲ ਕਰੀਏ ਲੁਧਿਆਣਾ ਦੀ ਤਾਂ ਲੁਧਿਆਣਾ ਵਿੱਚ ਵੀਰਵਾਰ ਸਵੇਰੇ ਉਸ ਸਮੇਂ ਕੋਰੋਨਾ ਬਲਾਸਟ ਹੋਇਆ, ਜਦੋਂ ਇਕੱਠੇ 6 ਮਰੀਜ਼ਾਂ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਪਾਈ ਗਈ। ਇਨ੍ਹਾਂ ਨਵੇਂ ਮਾਮਲਿਆਂ ਵਿੱਚ 2 ਬੱਚੇ ਵੀ ਸ਼ਾਮਿਲ ਹਨ, ਜਿਨ੍ਹਾਂ ਵਿਚੋਂ ਇੱਕ 2 ਸਾਲ ਦਾ ਬੱਚੀ ਨਿੱਜੀ ਹਸਪਤਾਲ ‘ਚ ਦਾਖ਼ਿਲ ਹੈ ਅਤੇ ਉਸਦੇ ਮਾਤਾ – ਪਿਤਾ ਦੋਵੇਂ ਡਾਕਟਰ ਹਨ। ਦੋਵਾਂ ਦੀ ਰਿਪੋਰਟ 31 ਮਈ ਨੂੰ ਪੌਜ਼ੀਟਿਵ ਆਈ ਸੀ ਅਤੇ ਖੰਨੇ ਦੇ ਰਹਿਣ ਵਾਲੇ ਹਨ। ਇਸ ਤੋਂ ਇਲਾਵਾ 4 ਮਰੀਜ਼ ਭਾਊਪੁਰ ਦੇ ਹਨ, ਜੋ ਕਿ 1ਜੂਨ ਨੂੰ ਮਾਨੇਸਰ ਤੋਂ ਪਰਤੇ 20 ਸਾਲ ਦੇ ਨੌਜਵਾਨ ਦੇ ਸੰਪਰਕ ਵਿੱਚ ਆਏ ਸਨ। ਇਹਨਾਂ ‘ਚ ਇੱਕ 5 ਸਾਲ ਦਾ ਬੱਚਾ, ਦੂਜਾ14 ਸਾਲ ਦਾ, 24 ਸਾਲ ਦਾ ਨੌਜਵਾਨ, 57 ਸਾਲ ਦੀ ਮਹਿਲਾ ਅਤੇ 29 ਸਾਲ ਦਾ ਨੌਜਵਾਨ ਸ਼ਾਮਿਲ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button