Breaking NewsD5 specialNewsPress ReleasePunjabTop News

‘ਆਪ’ ‘ਚ ਸ਼ਾਮਲ ਹੋਏ ਕਈ ਸਮਾਜਸੇਵੀ ਅਤੇ ਸਿਆਸਤਦਾਨ

ਮਾਫ਼ੀਆ ਰਾਜ ਨੂੰ ਉਖਾੜ ਸੁੱਟਣ ਦਾ ਸਬੂਤ ਹੈ 'ਆਪ' ਜਾ ਦਿਨੋਂ-ਦਿਨ ਵਧ ਰਿਹਾ ਕਾਫ਼ਲਾ- Cheema

ਚੰਡੀਗੜ: ਆਮ ਆਦਮੀ ਪਾਰਟੀ (ਆਪ) ਪੰਜਾਬ ਨੂੰ ਸ਼ਨੀਵਾਰ ਉਦੋਂ ਹੋਰ ਮਜ਼ਬੂਤੀ ਮਿਲੀ ਜਦੋਂ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਦੇ ਆਗੂਆਂ ਸਮੇਤ ਕਈ ਸਮਾਜਸੇਵੀ ਸ਼ਖ਼ਸੀਅਤਾਂ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਗਈਆਂ। ਪਾਰਟੀ ਵੱਲੋਂ ਜਾਰੀ ਬਿਆਨ ਅਨੁਸਾਰ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ Harpal Singh Cheema ਨੇ ਰੋਪੜ ਜ਼ਿਲੇ ਦੇ ਉੱਘੇ ਸਮਾਜ ਸੇਵੀ ਅਤੇ ਕਾਰੋਬਾਰੀ Rajinder Singh, ਰੋਪੜ ਜ਼ਿਲੇ ਤੋਂ ਹੀ ਭਾਜਪਾ ਦੇ ਯੂਥ ਨੇਤਾ ਅਤੇ ਸਮਾਜ ਸੇਵੀ Jaskaran Singh, ਪਟਿਆਲਾ ਨਾਲ ਸੰਬੰਧਿਤ ਸਮਾਜ ਸੇਵੀ ਅਤੇ ਪੀ.ਐਸ.ਪੀ.ਸੀ.ਐਲ. ਦੇ ਸਾਬਕਾ ਅਧਿਕਾਰੀ Mohinder Mohan Singh ਅਤੇ ਜ਼ੀਰਕਪੁਰ ਤੋਂ ਸੀ.ਆਈ.ਐਸ.ਐਫ. ਦੇ ਸਾਬਕਾ ਕਮਾਡੈਂਟ, ਸਮਾਜ ਸੇਵੀ ਅਤੇ ਅਧਿਆਪਿਕ Gagandeep Singh Purba ਨੇ ਦਰਜਨਾਂ ਸਾਥੀਆਂ ਅਤੇ ਸਮਰਥਕਾਂ ਨੂੰ ਆਮ ਆਦਮੀ ਪਾਰਟੀ ‘ਚ ਰਸਮੀ ਸ਼ਮੂਲੀਅਤ ਕਰਵਾਈ।

ਜਥੇਬੰਦੀਆਂ ਨੇ ਕਰਤੀਆਂ ਸੜਕਾਂ ਜਾਮ! ਕਿਸਾਨਾਂ ਨੇ ਮਾਰੇ ਲਲਕਾਰੇ! ਬਾਰਡਰ ਤੋ ਸਿੱਧੀਆਂ LIVE ਤਸਵੀਰਾਂ ||

ਇਸ ਮੌਕੇ ਪਾਰਟੀ ਦੇ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਇੰਚਾਰਜ Dr. Sunny Ahluwalia, Gobinder Mittal, Tejinder Mehta, Dr. Jasveer Gandhi ਅਤੇ ਪਾਰਟੀ ਆਗੂ ਮੌਜੂਦ ਸਨ। ਜਿੰਨਾ ਨੇ ਸ਼ਾਮਲ ਹੋਈਆਂ ਸ਼ਖ਼ਸੀਅਤਾਂ ਦਾ ਪਾਰਟੀ ‘ਚ ਨਿੱਘਾ ਸਵਾਗਤ ਕੀਤਾ। ਇਸ ਮੌਕੇ Harpal Singh Cheema ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਅਤੇ ਦਿੱਲੀ ‘ਚ Arvind Kejriwal ਸਰਕਾਰ ਦੇ ਲੋਕ ਪੱਖੀ ਕੰਨਾਂ ਤੋਂ ਪ੍ਰਭਾਵਿਤ ਹੋ ਕੇ ਵੱਖ-ਵੱਖ ਸਿਆਸੀ ਪਾਰਟੀਆਂ ਅਤੇ ਸਮਾਜ ਸੇਵਕ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਰਹੇ ਹਨ, ਉਸ ਤੋਂ ਇੱਕ ਗੱਲ ਸਾਫ਼ ਹੈ ਕਿ ਲੋਕ ਮਾਫ਼ੀਆ ਰਾਜ ਦੀਆਂ ਪ੍ਰਤੀਕ ਬਣੀਆਂ ਰਿਵਾਇਤੀ ਸਿਆਸੀ ਪਾਰਟੀਆਂ ਨੂੰ ਜੜੋਂ ਉਖਾੜ ਕੇ ਇੱਕ ਮੌਕਾ ਆਮ ਆਦਮੀ ਪਾਰਟੀ ਨੂੰ ਦੇਣਾ ਚਾਹੁੰਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button