ਆਖਿਰ ਕਿਉਂ ਭੂਮੱਧ ਸਾਗਰ ਲਗਾਤਾਰ ਗੈਰ-ਕਾਨੂੰਨੀ ਪ੍ਰਵਾਸੀ ਲਈ ਬਣ ਦਾ ਜਾ ਰਿਹਾ ਕਬਰਿਸਤਾਨ
ਪਿਛਲੇ 10 ਸਾਲਾਂ ਵਿੱਚ 26 ਹਜ਼ਾਰ ਲੋਕਾਂ ਲਈ ਕਾਲ ਬਣਿਆ ਭੂਮੱਧ ਸਾਗਰ
ਮਿਲਾਨ (ਦਲਜੀਤ ਮੱਕੜ) : ਏਸ਼ੀਅਨ ਤੇ ਅਫਰੀਕਨ ਲੋਕ ਭੁੱਖਮਰੀ ਤੋਂ ਖਹਿੜਾ ਛੁਡਾਉਣ ਲਈ ਹਰ ਰੋਜ਼ ਜਾਇਜ਼ ਤੇ ਨਜਾਇਜ਼ ਢੰਗ ਨਾਲ ਯੂਰਪ ਵਿੱਚ ਦਾਖਲ ਹੋਣ ਲਈ ਤਰਲੋ-ਮੱਛੀ ਹੋ ਰਹੇ ਹਨ ਜਿਸ ਲਈ ਇਹ ਲੋਕ ਬਿਨ੍ਹਾਂ ਜਾਨ ਦੀ ਪ੍ਰਵਾਹ ਕੀਤੇ ਬੱਚਿਆਂ ਸਮੇਤ ਭੂਮੱਧ ਸਮੁੰਦਰ ਦੇ ਵਿੱਚੋ ਲੰਘਦੇ ਉਸ ਮੌਤ ਦੇ ਸਫ਼ਰ ਨੂੰ ਕਰਨ ਤੋਂ ਵੀ ਨਹੀਂ ਡਰਦੇ ਜਿਸ ਨੂੰ ਪਾਰ ਕਰਨਾ ਸਿਰਫ਼ ਕਿਸਮਤ ਵਾਲੇ ਲੋਕਾਂ ਦੇ ਨਸੀਬ ਵਿੱਚ ਹੁੰਦਾ ਹੈ ।ਭਾਰਤੀ ਪੰਜਾਬੀ ਲੋਕ ਅੱਜ ਵੀ ਮਾਲਟਾ ਕਾਂਡ ਨਹੀਂ ਭੁੱਲੇ ਜੋ 25 ਦਸੰਬਰ 1996 ਨੂੰ ਭੂਮੱਧ ਸਾਗਰ ਵਿੱਚ ਹੀ ਵਾਪਰਿਆ ਸੀ ਤੇ 52 ਪੰਜਾਬੀ ਭਾਰਤੀ ਇਸ ਘਟਨਾ ਵਿੱਚ ਆਪਣੀ ਜਾਨ ਗੁਆ ਬੈਠੈ ਸਨ ਜਦੋਂ ਵੱਖ-ਵੱਖ ਦੇਸ਼ਾਂ ਦੇ 300 ਤੋ ਵੱਧ ਲੋਕਾਂ ਦੀ ਇਸ ਘਟਨਾ ਵਿੱਚ ਜਾਨ ਗਈ ਸੀ।ਇਸ ਤਰ੍ਹਾਂ ਹੀ 3 ਅਕਤੂਬਰ 2013 ਨੂੰ ਲੰਪੇਡੂਸਾ ਤੋਂ 368 ਗੈਰ-ਕਾਨੂੰਨੀ ਪ੍ਰਵਾਸੀਆਂ ਨਾਲ ਨੱਕੋ-ਨੱਕ ਭਰੀ ਕਿਸ਼ਤੀ ਭੂਮੱਧ ਸਾਗਰ ਦੀਆਂ ਲਹਿਰਾ ਵਿੱਚ ਡੁੱਬਕੇ 368 ਲੋਕਾਂ ਦਾ ਕਾਲ ਬਣ ਗਈ ਹਾਲਾਂਕਿ ਇਸ ਕਿਸ਼ਤੀ ਵਿੱਚੋਂ ਸਿਰਫ਼ ਇੱਕੋ-ਇੱਕ ਵਿਅਕਤੀ ਬਚਿਆ ਸੀ ਜਿਸ ਦਾ ਨਾਮ ਤਾਦੇਸੇ ਹੈ ਜੋ ਕਿ ਇਟਲੀ ਵਿੱਚ ਜਿੰਦਗੀ ਬਤੀਤ ਕਰ ਰਿਹਾ ਹੈ।
Ik Meri vi Suno : Bhai Amritpal Singh ’ਤੇ ਵੱਡੇ ਇਲਜ਼ਾਮ! Mercedes Car ਦੀ ਸੱਚਾਈ | D5 Channel Punjabi
ਇਟਲੀ ਵਿੱਚ 3 ਅਕਤੂਬਰ ਨੂੰ ਇਹਨਾਂ ਮਰਨ ਵਾਲੇ ਪ੍ਰਵਾਸੀਆਂ ਦੀ ਯਾਦ ਨੂੰ ਕੌਮੀ ਪੱਧਰ ਤੇ ਮਨਾਇਆ ਜਾਂਦਾ।2013 ਵਿੱਚ ਹੀ ਇੱਕ ਕਿਸ਼ਤੀ ਲੀਬੀਆਂ ਤੋਂ ਆਉਂਦਿਆਂ 80 ਲੋਕਾਂ ਲਈ ਮੌਤ ਦਾ ਸਫ਼ਰ ਬਣ ਗਈ।ਉਂਝ ਤਾਂ ਇਹ ਮੌਤ ਦਾ ਸਫ਼ਰ ਪਿਛਲੇ ਕਈ ਦਹਾਕਿਆਂ ਤੋਂ ਆਪਣੇ ਮੁਸਾਫਿਰ ਨੂੰ ਨਿਰੰਤਰ ਨਿਗਲਦਾ ਆ ਰਿਹਾ ਪਰ ਅਸੀਂ ਗੱਲ ਕਰਦੇ ਹਾਂ ਸਿਰਫ਼ ਪਿਛਲੇ ਦੱਸ ਸਾਲਾਂ ਦੀ ਸੰਨ 2012 ਤੋਂ 2022 ਤੱਕ ਭੂਮੱਧ ਸਾਗਰ 26000 ਹਜ਼ਾਰ ਲੋਕਾਂ ਲਈ ਉਹਨਾਂ ਲੋਕਾਂ ਲਈ ਕਿਆਮਤ ਬਣ ਗਿਆ ਜਿਹੜੇ ਆਪਣੇ ਭੱਵਿਖ ਨੂੰ ਬਿਹਤਰ ਬਣਾਉਣ ਦੇ ਸੁਪਨੇ ਸਜਾ ਘਰ ਦੀਆਂ ਮਜ਼ਬੂਰੀਆਂ ਤੇ ਮਾੜੀ ਆਰਥਿਕਤਾ ਦੇ ਸਤੇ ਇਸ ਰਾਹ ਦੇ ਪਾਂਧੀ ਬਣ ਗਏ ਪਰ ਅਫਸੋੋਸ ਮੁੜ ਕਦੇਂ ਘਰ ਨਾ ਪਰਤ ਸਕੇ।ਗੈਰ ਕਾਨੂੰਨੀ ਪ੍ਰਵਾਸੀਆਂ ਦੀਆਂ ਭੂਮੱਧ ਸਾਰਗ ਵਿੱਚ ਕੋਡੀਆਂ ਦੇ ਭਾਅ ਖਤਮ ਹੁੰਦੀਆਂ ਜਿੰਦਗੀਆਂ ਨੂੰ ਬਚਾਉਣ ਲਈ ਬੇਸ਼ੱਕ ਪਿਛਲੇ ਕਈ ਦਹਾਕਿਆਂ ਤੋਂ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫਾਰ ਮਾਈਗ੍ਰੇਸ਼ਨ (ਆਈ ਓ ਐਮ )ਸੇਵਾ ਵਿੱਚ ਹੈ ਪਰ ਇਸ ਦੇ ਬਾਵਜੂਦ ਭੂਮੱਧ ਸਾਗਰ ਗੈਰ-ਕਾਨੂੰਨੀਆਂ ਪ੍ਰਵਾਸੀਆਂ ਲਈ ਲਗਾਤਾਰ ਕਬਰਿਸਤਾਨ ਬਣਦਾ ਜਾ ਰਿਹਾ ਹੈ ਆਖਿਰ ਕਿਉਂ ? ਇਸ ਸਵਾਲ ਦਾ ਜਵਾਬ ਸ਼ਾਇਦ ਬਹੁਤੇ ਏਸ਼ੀਅਨ ਤੇ ਅਫਰੀਕਾ ਵਰਗੇ ਦੇਸ਼ਾਂ ਦੀਆਂ ਸਰਕਾਰਾਂ ਕੋਲ ਨਾ ਹੋਵੇ ।
Punjabi University ਕਤ +ਲ ਮਾਮਲੇ ‘ਚ ਨਵਾਂ ਮੋੜ, ਬਿਜਲੀ ਦੇ ਬਿਲ ਪਿੱਛੇ ਮਾਰ’ਤਾ ਨੌਜਵਾਨ || D5 Channel Punjabi
ਹਾਲ ਹੀ ਵਿੱਚ ਤੁਰਕੀ ਤੋਂ ਇਟਲੀ ਨੂੰ ਆ ਰਹੀ ਗੈਰ-ਕਾਨੂੰਨੀ ਪ੍ਰਵਾਸੀਆਂ ਨਾਲ ਗਲ ਤੱਕ ਭਰੀ ਕਿਸ਼ਤੀ ਦੇ ਸਮੁੰਦਰ ਵਿੱਚ ਖਰਾਬ ਮੌਸਮ ਕਾਰਨ ਹਾਦਸਾ ਗ੍ਰਸਤ ਹੋਣ ਨਾਲ ਹੋਈ 62 ਲੋਕਾਂ ਦੀ ਮੌਤ (ਜਿਸ ਵਿੱਚ ਮਾਸੂਮ ਬੱਚੇ ਵੀ ਸ਼ਾਮਲ ਸਨ )ਸਰਕਾਰੀ ਸਿਸਟਮ ਲਈ ਵੱਡਾ ਸਵਾਲ ਹੈ ਇਹ ਵੀ ਖੁਲਾਸਾ ਹੋਇਆ ਹੈ ਕਿ ਮਰਨ ਵਾਲਿਆਂ ਵਿੱਚ ਪਾਕਿਸਤਾਨੀ ਵੀ ਸ਼ਾਮਲ ਸਨ ਜਿਹੜੇ ਕਿ ਦੇਸ਼ ਵਿੱਚ ਚੱਲ ਰਹੇ ਆਰਥਿਕ ਸੰਕਟ ਤੋਂ ਜਾਨ ਛੁਡਾਉਣ ਲਈ ਜਾਨ ਹੀ ਗੁਆ ਬੈਠੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.