NewsBreaking NewsD5 specialIndia

ਅੱਜ ਭਾਰਤ ਬੰਦ,ਬੈਂਕਾਂ ‘ਚ ਵੀ ਕੰਮ ਰਹੇਗਾ ਠੱਪ

ਨਵੀਂ ਦਿੱਲੀ : ਟ੍ਰੇਡ ਯੂਨੀਅਨਾਂ ਦੀ ਬੁੱਧਵਾਰ ਯਾਨੀ ਅੱਜ ਹੜਤਾਲ ਦੇ ਦੌਰਾਨ ਬੈਂਕ ਸੇਵਾਵਾਂ ਵੀ ਪ੍ਰਭਾਵਿਤ ਹੋ ਸਕਦੀਆਂ ਹਨ। ਦੇਸ਼ ਦੀਆਂ ਦਸ ਕੇਂਦਰੀ ਮਜ਼ਦੂਰ ਯੂਨੀਅਨਾਂ ਨੇ ਅੱਜ ਹੜਤਾਲ ਦਾ ਐਲਾਨ ਕੀਤਾ ਹੈ। ਜਿਆਦਾਤਰ ਬੈਂਕਾਂ ਨੇ ਇਸ ਹੜਤਾਲ ਅਤੇ ਇਸ ਨਾਲ ਉਨ੍ਹਾਂ ਦੀ ਸੇਵਾਵਾਂ ‘ਤੇ ਪੈਣ ਵਾਲੇ ਪ੍ਰਭਾਵ ਦੇ ਬਾਰੇ ਵਿੱਚ ਸ਼ੇਅਰ ਬਾਜ਼ਾਰਾਂ ਨੂੰ ਸੂਚਿਤ ਕਰ ਦਿੱਤਾ ਹੈ। ਬੈਂਕ ਕਰਮਚਾਰੀਆਂ ਦੀਆਂ ਜਿਆਦਾਤਰ ਯੂਨੀਅਨਾਂ ਨੇ ਵੀ ਹੜਤਾਲ ਵਿੱਚ ਭਾਗ ਲੈਣ ਅਤੇ ਉਸਦਾ ਸਮਰਥਨ ਕਰਨ ਦੀ ਆਪਣੀ ਇੱਛਾ ਸਾਫ਼ ਕਰ ਦਿੱਤੀ ਹੈ। ਵੱਖਰੇ ਸੰਗਠਨਾਂ ਮੁਤਾਬਕ ਸਰਕਾਰ ਦੀਆਂ ‘‘ਜਨ- ਵਿਰੋਧੀ’’ ਨੀਤੀਆਂ ਦੇ ਖਿਲਾਫ ਕੀਤੀ ਜਾ ਰਹੀ ਇਸ ਹੜਤਾਲ ‘ਚ ਦੇਸ਼ਭਰ ਵਿੱਚ 25 ਕਰੋੜ ਲੋਕਾਂ ਦੇ ਭਾਗ ਲੈਣ ਦੀ ਉਂਮੀਦ ਹੈ।

ਕਿਸਾਨਾਂ ਨੇ ਕਰਤਾ ਵੱਡਾ ਐਲਾਨ, ਸਰਕਾਰ ਨੂੰ ਪੈ ਗਈ Tension, ਆਮ ਲੋਕਾਂ ਨੂੰ ਵੀ ਹੋਵੇਗੀ ਪਰੇਸ਼ਾਨੀ

ਇਨ੍ਹਾਂ ਸੇਵਾਵਾਂ ‘ਤੇ ਪੈ ਸਕਦਾ ਹੈ ਅਸਰ
ਬੈਂਕਾਂ ‘ਚ ਰਾਸ਼ੀ ਜਮਾਂ ਕਰਨ, ਕਢਵਾਉਣ ਕਰਨ, ਚੈਕ ਕਲੀਅਰਿੰਗ ਆਦਿ ਦੇ ਕੰਮ ਹੜਤਾਲ ਦੀ ਵਜ੍ਹਾ ਨਾਲ ਪ੍ਰਭਾਵਿਤ ਹੋ ਸਕਦਾ ਹੈ। ਹਾਲਾਂਕਿ ਨਿੱਜੀ ਖੇਤਰ ਦੇ ਬੈਂਕਾਂ ‘ਚ ਸੇਵਾਵਾਂ ‘ਤੇ ਕੋਈ ਅਸਰ ਪੈਣ ਦੀ ਸੰਭਾਵਨਾ ਨਹੀਂ ਹੈ।10 ਕੇਂਦਰੀ ਟਰੇਡ ਯੂਨੀਅਨਾਂ ਇੰਟਕ, ਏਟਕ, ਐਚਐਮਐਸ, ਸੀਟੂ, ਏਆਈਯੂਟੀਯੂਸੀ, ਟੀਯੂਸੀਸੀ, ਸੇਵਾ, ਏਆਈਸੀਟੀਯੂ, ਐਲਪੀਐਫ ਅਤੇ ਯੂਟੀਯੂਸੀ ਨੇ ਸੋਮਵਾਰ ਨੂੰ ਇੱਕ ਸਾਂਂਝੇ ਬਿਆਨ ਵਿਚ ਕਿਹਾ ਹੈ ਕਿ ਦੇਸ਼ ਵਿਆਪੀ ਹੜਤਾਲ ‘ਚ ਘੱਟੋ ਘੱਟ 25 ਕਰੋੜ ਲੋਕਾਂ ਦੇ ਹਿੱਸਾ ਲੈਣ ਦੀ ਉਮੀਦ ਹੈ।

ਪਟਿਆਲਾ ‘ਚ ਦੇਖੋ ਅਨੋਖਾ ਰੈਣ-ਬਸੇਰਾ, ਚਮਤਕਾਰ ਨਾਲ ਚੱਲ ਰਹੀ ਹੈ ਲਾਈਟ, ਕੈਮਰਿਆਂ ਦੀ ਅਸਲੀਅਤ ਜਾਣ ਹੋਜੋਗੇ ਹੈਰਾਨ

ਸਰਕਾਰ ਕੋਲ ਮਜ਼ਦੂਰ ਵਿਰੋਧੀ, ਲੋਕ ਵਿਰੋਧੀ ਅਤੇ ਦੇਸ਼ ਵਿਰੋਧੀ ਨੀਤੀਆਂ ਨੂੰ ਵਾਪਸ ਲੈਣ ਦੀ ਮੰਗ ਕਰੇਗੀ।  ਬਿਆਨ ਵਿਚ ਕਿਹਾ ਗਿਆ ਹੈ ਕਿ ਕਿਰਤ ਮੰਤਰਾਲੇ ਨੇ 2 ਜਨਵਰੀ 2020 ਨੂੰ ਮੀਟਿੰਗ ਬੁਲਾਈ ਸੀ ਪਰ ਵਿਭਾਗ ਹੁਣ ਤੱਕ ਮਜ਼ਦੂਰਾਂ ਦੀ ਕਿਸੇ ਮੰਗ ‘ਤੇ ਕੋਈ ਭਰੋਸਾ ਦੇਣ ‘ਚ ਅਸਫਲ ਰਿਹਾ ਹੈ।ਇਸ ਤੋਂ ਇਲਾਵਾ ਵਧੀ ਫੀਸ ਅਤੇ ਸਿੱਖਿਆ ਦੇ ਵਪਾਰੀਕਰਨ ਵਿਰੁੱਧ 60 ਵਿਦਿਆਰਥੀ ਸੰਗਠਨ ਅਤੇ ਕੁਝ ਯੂਨੀਵਰਸਿਟੀ ਅਧਿਕਾਰੀ ਵੀ ਹੜਤਾਲ ਵਿਚ ਸ਼ਾਮਲ ਹੋ ਸਕਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button