PunjabTop News

ਅੰਮ੍ਰਿਤਸਰ ਤੜਕੇ ਸਵੇਰੇ ਵਾਪਰਿਆ ਭਿਆਨਕ ਹਾਦਸਾ, ਇਮਾਰਤ ਨੂੰ ਲੱਗੀ ਅੱਗ, ਇਕ ਦੀ ਮੌਤ

ਅੰਮ੍ਰਿਤਸਰ : ਅੰਮ੍ਰਿਤਸਰ ਅੱਜ ਤੜਕੇ ਸਵੇਰੇ ਚੌਕ ਬਾਬਾ ਸਾਹਿਬ ਵਿਚ ਭਿਆਨਕ ਹਾਦਸਾ ਵਾਪਰਿਆ। ਚੌਕ ਬਾਬਾ ਸਾਹਿਬ ਵਿਚ ਸਥਿਤ ਇਕ ਇਮਾਰਤ ਨੂੰ ਅਚਾਨਕ ਅੱਗ ਲੱਗ ਗਈ। ਜਿਸ ਇਮਾਰਤ ਨੂੰ ਅੱਗ ਲੱਗੀ ਸੀ ਉਸੀ ਦੇ ਉਪਰ ਘਰ ਬਣੇ ਹੋਏ ਸੀ ਜੋ ਉਹ ਵੀ ਉਸ ਅੱਗ ਦੀ ਲਪੇਟ ‘ਚ ਆ ਗਏ। ਇਕ ਵਿਅਕਤੀ ਦੀ ਮੌਤ ਦੀ ਵੀ ਪੁਸ਼ਟੀ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਵਿਅਕਤੀ ਦੀ ਮੌਤ ਹੋਈ ਉਸ ਦਾ ਨਾਂ ਪਰਮਜੀਤ ਸਿੰਘ ਦੱਸਿਆ ਜਾ ਰਿਹਾ।

ਸਰਕਾਰ ਦੇ ਨੱਕ ਹੇਠ ਵੱਡਾ ਘਪਲਾ, ਲੋਕਾਂ ਦੀ ਅੰਨ੍ਹੀ ਲੁੱਟ, ਫਾਈਲਾਂ ਲੀਕ ਤੁਸੀਂ ਤਾਂ ਨਹੀਂ ਹੋਏ ਸ਼ਿਕਾਰ ?

ਪਰਮਜੀਤ ਸਿੰਘ ਦਾ ਸਰੀਰਕ ਭਾਰ 150 ਕਿਲੋ ਹੋਣ ਕਾਰਨ ਉਹ ਭੱਜ ਨਹੀਂ ਸਕੇ ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਅੱਗ ਇਨ੍ਹੀ ਭਿਆਨਕ ਸੀ ਕਿ ਨਾਲ ਲੱਗਦੇ ਇਮਾਰਤਾਂ ਨੂੰ ਵੀ ਆਪਣੇ ਲਪੇਟ ‘ਚ ਲੈ ਲਿਆ ਸੀ। ਤੜਕੇ ਸਵੇਰੇ 3 ਵਜੇ ਫਾਇਰ ਬ੍ਰਿਗੇਡ ਨੂੰ ਘੱਟਨਾ ਵਾਲੀ ਜੱਗ੍ਹਾ ‘ਤੇ ਸੱਦਿਆ ਗਿਆ ‘ਤੇ ਬਹੁਤ ਮੁਸ਼ਕਲ ਨਾਲ ਅੱਗ ‘ਤੇ ਕਾਬੂ ਪਾਇਆ ਗਿਆ। ਅੱਗ ਲੱਗਣ ਨਾਲ ਲੱਖਾਂ ਰੂਪਏ ਮਾਲੀ ਨੂਕਸਾਨ ਹੋਣ ਦਾ ਖਕਦਸ਼ਾ ਜਤਾਇਆ ਜਾ ਰਿਹਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button