InternationalBreaking NewsD5 specialNewsTop News

ਅਮਰੀਕਾ ਨੇ ਭਾਰਤ ਨੂੰ ਦਿੱਤੀ ਖੁੱਲ੍ਹੀ ਧਮਕੀ, ਰੂਸ ਨਾਲ ਕੀਤਾ ਗੱਠਜੋੜ ਤਾਂ ਚੁਕਾਉਣੀ ਪਵੇਗੀ ਭਾਰੀ ਕੀਮਤ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੇ ਸਿਖਰ ਆਰਥਿਕ ਸਲਾਹਕਾਰ ਬ੍ਰਾਇਨ ਡੀਜ਼ ਨੇ ਭਾਰਤ ਨੂੰ ਰੂਸ ਨਾਲ ਗਠਜੋੜ ਕਰਨ ਦੇ ਖ਼ਿਲਾਫ਼ ਚਿਤਾਵਨੀ ਦਿੱਤੀ ਹੈ। ਡੀਜ਼ ਨੇ ਕਿਹਾ ਕਿ ਯੂਕ੍ਰੇਨ ’ਤੇ ਰੂਸ ਦੇ ਹਮਲੇ ਨੂੰ ਲੈ ਕੇ ਭਾਰਤ ਦੀ ਪ੍ਰਤੀਕਿਰਿਆ ਨੇ ਅਮਰੀਕਾ ਨੂੰ ਨਿਰਾਸ਼ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਭਾਰਤ ਰੂਸ ਨਾਲ ਗਠਜੋੜ ਕਰਦਾ ਹੈ ਤਾਂ ਉਸ ਨੂੰ ਭਾਰੀ ਕੀਮਤ ਚੁਕਾਉਣੀ ਪਵੇਗੀ। ਵ੍ਹਾਈਟ ਹਾਊਸ ਨੈਸ਼ਨਲ ਇਕਾਨਮਿਕ ਕੌਂਸਲ ਦੇ ਨਿਰਦੇਸ਼ਕ ਬ੍ਰਾਇਨ ਡੀਜ਼ ਨੇ ਕਿਹਾ ਕਿ ਯੂਕ੍ਰੇਨ ਦੇ ਸੰਦਰਭ ’ਚ ਅਸੀਂ ਪੂਰੀ ਤਰ੍ਹਾਂ ਭਾਰਤ ਦੇ ਨਾਲ-ਨਾਲ ਚੀਨ ਦੇ ਫ਼ੈਸਲਿਆਂ ਤੋਂ ਨਾਖ਼ੁਸ਼ ਹਾਂ।

SYL : BJP ਚਾਲੂ ਕਰਵਾਏਗੀ SYL? ਹੋ ਰਹੀ ਅੰਦਰੂਨੀ ਮੀਟਿੰਗ? Punjab ਸਰਕਾਰ ਫਸੀ ਕਸੂਤੀ! || D5 Channel Punjabi

ਡੀਜ਼ ਨੇ ਕਿਹਾ ਕਿ ਯੂਕ੍ਰੇਨ ’ਤੇ ਹਮਲੇ ਤੋਂ ਬਾਅਦ ਇਕ ਪਾਸੇ ਅਮਰੀਕਾ, ਯੂਰਪ, ਆਸਟ੍ਰੇਲੀਆ ਅਤੇ ਜਾਪਾਨ ਨੇ ਰੂਸ ’ਤੇ ਆਰਥਿਕ ਪਾਬੰਦੀਆਂ ਲਾਈਆਂ, ਜਦੋਂ ਕਿ ਭਾਰਤ ਨੇ ਨਾ ਸਿਰਫ਼ ਪਾਬੰਦੀਆਂ ਤੋਂ ਇਨਕਾਰ ਕੀਤਾ, ਸਗੋਂ ਰੂਸੀ ਤੇਲ ਦੀ ਦਰਾਮਦ ਜਾਰੀ ਰੱਖੀ। ਉਨ੍ਹਾਂ ਕਿਹਾ ਕਿ ਰੂਸੀ ਹਮਲੇ ’ਤੇ ਨਵੀਂ ਦਿੱਲੀ ਦੇ ਰੁਖ਼ ਨੇ ਵਾਸ਼ਿੰਗਟਨ ਨਾਲ ਉਸ ਦੇ ਸਬੰਧਾਂ ਨੂੰ ਮੁਸ਼ਕਿਲ ਬਣਾ ਦਿੱਤਾ ਹੈ, ਜਦੋਂ ਕਿ ਏਸ਼ੀਆ ’ਚ ਚੀਨੀ ਪ੍ਰਭਾਵ ਦਾ ਮੁਕਾਬਲਾ ਕਰਨ ਲਈ ਭਾਰਤ ਨੂੰ ਇਕ ਮਹੱਤਵਪੂਰਣ ਭਾਈਵਾਲ ਦੇ ਰੂਪ ’ਚ ਵੇਖਿਆ ਜਾਂਦਾ ਹੈ।

ਪੁਲਸੀਏ ਦਾ ਵੱਡਾ ਕਾਰਨਾਮਾ, ਮੌਕੇ ’ਤੇ ਬਣ ਗਈ ਵੀਡੀਓ, ਹੋਈ ਵਾਇਰਲ, ਪਿਆ ਰੌਲਾ| D5 Channel Punjabi

ਡੀਜ਼ ਦੀ ਇਹ ਟਿੱਪਣੀ ਉਪ ਰਾਸ਼ਟਰੀ ਸੁਰੱਖਿਆ ਸਲਾਹਕਾਰ ਦਲੀਪ ਸਿੰਘ ਦੀ ਪਿਛਲੇ ਹਫ਼ਤੇ ਅਧਿਕਾਰੀਆਂ ਨਾਲ ਬੈਠਕ ਲਈ ਭਾਰਤ ਆਉਣ ਤੋਂ ਬਾਅਦ ਆਈ ਹੈ। ਦਲੀਪ ਸਿੰਘ ਵੀ ਰੂਸ ਨਾਲ ਸੰਬੰਧ ਬਣਾਈ ਰੱਖਣ ਨੂੰ ਲੈ ਕੇ ਧਮਕੀ ਦੇ ਚੁੱਕੇ ਹਨ। ਭਾਰਤ ਦੇ ਵਿਦੇਸ਼ ਮੰਤਰੀ ਸੁਬਰਮਣੀਇਮ ਜੈਸ਼ੰਕਰ ਮਾਸਕੋ ਦੇ ਨਾਲ ਨਵੀਂ ਦਿੱਲੀ ਦੇ ਸਬੰਧਾਂ ਦੇ ਮਹੱਤਵ ਨੂੰ ਦਰਸਾ ਚੁੱਕੇ ਹਨ। ਰੂਸ ਵੱਖ-ਵੱਖ ਖੇਤਰਾਂ ’ਚ ਇਕ ਮਹੱਤਵਪੂਰਣ ਭਾਈਵਾਲ ਹੈ। ਹੋਰ ਸਾਰੇ ਦੇਸ਼ਾਂ ਵਾਂਗ ਭਾਰਤ ਵੀ ਯੂਕ੍ਰੇਨ ’ਚ ਰੂਸ ਦੇ ਹਮਲੇ ਦੇ ਨਿੱਜੀ ਸਵਾਰਥ ਦਾ ਮੁਲਾਂਕਣ ਕਰ ਰਿਹਾ ਹੈ ਅਤੇ ਇਹ ਤੈਅ ਕਰ ਰਿਹਾ ਹੈ ਕਿ ਸਾਡੇ ਰਾਸ਼ਟਰੀ ਹਿੱਤ ਲਈ ਸਭ ਤੋਂ ਚੰਗਾ ਕੀ ਹੈ। ਰੂਸੀ ਤੇਲ ਦੀ ਮੰਗ ਤੋਂ ਇਲਾਵਾ ਭਾਰਤ ਰੂਸੀ ਹਥਿਆਰਾਂ ਦਾ ਦੁਨੀਆ ਦਾ ਸਭ ਤੋਂ ਵੱਡਾ ਖ਼ਰੀਦਦਾਰ ਹੈ। ਭਾਰਤ ਨੂੰ ਪਾਕਿਸਤਾਨ ਅਤੇ ਚੀਨ ਦੋਵਾਂ ਦਾ ਮੁਕਾਬਲਾ ਕਰਨ ਲਈ ਰੂਸੀ ਹਥਿਆਰਾਂ ਦੀ ਲੋੜ ਹੈ ਅਤੇ ਬਦਲ ਬਹੁਤ ਮਹਿੰਗੇ ਹਨ।

ਭੋਗ ’ਤੇ ਜਾਂਦੇ ਬੰਦੇ ਦੀ ਖੋਹੀ ਗੱਡੀ, ਸਿਰ ’ਤੇ ਤਾਣਿਆ ਪਿਸਤੌਲ, ਪੁਲਿਸ ਨੂੰ ਪਈਆਂ ਭਾਜੜਾਂ | D5 Channel Punjabi

ਬੁਚਾ ਚ ਕਤਲੇਆਮ ਦੀ ਭਾਰਤ ਦੇ ਨਿੰਦਾ ਕਰਨ ਦਾ ਸਵਾਗਤ
ਰਿਪਬਲਿਕਨ ਪਾਰਟੀ ਦੇ ਪ੍ਰਭਾਵਸ਼ਾਲੀ ਸੀਨੇਟਰ ਅਤੇ ਇੰਡੀਆ ਕਾਕਸ ਦੇ ਡਿਪਟੀ ਚੇਅਰਮੈਨ ਜਾਨ ਕੋਰਨਿਨ ਨੇ ਰੂਸੀ ਫ਼ੌਜ ਦੇ ਯੂਕ੍ਰੇਨ ਦੇ ਬੁਚਾ ’ਚ ਲੋਕਾਂ ਦੇ ਕਤਲੇਆਮ ਦੀ ਭਾਰਤ ਵੱਲੋਂ ਨਿੰਦਾ ਕੀਤੇ ਜਾਣ ਦਾ ਬੁੱਧਵਾਰ ਨੂੰ ਸਵਾਗਤ ਕੀਤਾ। ਕੋਰਨਿਨ ਨੇ ਅਮਰੀਕਾ ’ਚ ਭਾਰਤ ਦੇ ਸਥਾਈ ਪ੍ਰਤਿਨਿੱਧੀ ਟੀ. ਐੱਸ. ਤਿਰੁਮੂਰਤੀ ਦੀਆਂ ਟਿੱਪਣੀਆਂ ਨੂੰ ਟੈਗ ਕਰਦੇ ਹੋਏ ਟਵੀਟ ਕੀਤਾ, ‘‘ਸਾਡੇ ਦੋਸਤਾਂ ਦੀ ਪ੍ਰਤੀਕਿਰਿਆ ਦਾ ਸਵਾਗਤ ਕਰਦਾ ਹਾਂ। ਭਾਰਤ ਦਾ ਯੂਕ੍ਰੇਨ ਦੇ ਬੁਚਾ ’ਚ ਕਤਲੇਆਮ ਦੀ ਨਿੰਦਾ ਕਰਨਾ ਉਸ ਦੇ ਸਖਤ ਹੁੰਦੇ ਰੁਖ਼ ਨੂੰ ਦਰਸਾਉਂਦਾ ਹੈ।’’ ਕੋਰਨਿਨ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ’ਚ ਵੋਟਿੰਗ ਤੋਂ ਭਾਰਤ ਦੇ ਦੂਰ ਰਹਿਣ ਦੀ ਆਲੋਚਨਾ ਕਰਦੇ ਰਹੇ ਹਨ।

EX Jathedar Ranjit Singh ਦਾ ਐਲਾਨ, SGPC Election 2022 ਲੜਨ ਦੀ ਖਿੱਚੀ ਤਿਆਰੀ | D5 Channel Punjabi

ਭਾਰਤ ਦੀ ਊਰਜਾ ਦਰਾਮਦ ਚ ਸਹਾਇਤਾ ਕਰਨ ਲਈ ਅਮਰੀਕਾ ਤਿਆਰ
ਅਮਰੀਕਾ ਆਪਣੀ ਊਰਜਾ ਦਰਾਮਦ ’ਚ ਵੰਨ-ਸੁਵੰਨਤਾ ਲਿਆਉਣ ’ਚ ਭਾਰਤ ਦੀ ਸਹਾਇਤਾ ਕਰਨ ਲਈ ਤਿਆਰ ਹੈ।ਅਮਰੀਕਾ ਨੇ ਇਹ ਕਹਿੰਦੇ ਹੋਏ ਆਪਣੀ ਇੱਛਾ ਦੋਹਰਾਈ ਕਿ ਯੂਕ੍ਰੇਨ ’ਤੇ ਹਮਲਾ ਕਰਨ ’ਤੇ ਰੂਸ ’ਤੇ ਲੱਗੀਆਂ ਅਮਰੀਕੀ ਪਾਬੰਦੀਆਂ ਵਿਚਾਲੇ ਨਵੀਂ ਦਿੱਲੀ ਹੁਣ ਮਾਸਕੋ ਤੋਂ ਤੇਲ ਨਾ ਖ਼ਰੀਦੇ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਕਿਹਾ ਕਿ ਸਾਨੂੰ ਨਹੀਂ ਲੱਗਦਾ ਕਿ ਭਾਰਤ ਨੂੰ ਰੂਸ ਤੋਂ ਊਰਜਾ ਅਤੇ ਹੋਰ ਸਾਮਾਨ ਦੀ ਦਰਾਮਦ ਵਧਾਉਣੀ ਜਾਂ ਤੇਜ਼ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਇਹ ਵੀ ਸਪੱਸ਼ਟ ਕਰ ਰਿਹਾ ਹੈ ਕਿ ਅਸੀਂ ਭਾਰਤ ਦੀ ਉਸ ਦੀ ਦਰਾਮਦ ’ਚ ਵੰਨ-ਸੁਵੰਨਤਾ ਲਿਆਉਣ ਦੀ ਕਿਸੇ ਵੀ ਕੋਸ਼ਿਸ਼ ’ਚ ਮਦਦ ਅਤੇ ਇਕ ਭਰੋਸੇਯੋਗ ਸਪਲਾਇਰ ਦੇ ਰੂਪ ’ਚ ਸੇਵਾ ਕਰਨ ਲਈ ਤਿਆਰ ਹਾਂ, ਕਿਉਂਕਿ ਉਹ ਰੂਸ ਤੋਂ ਸਿਰਫ ਇਕ ਜਾਂ ਦੋ ਫ਼ੀਸਦੀ ਤੇਲ ਹੀ ਦਰਾਮਦ ਕਰ ਰਿਹਾ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button