ਅਗਵਾਕਾਰਾਂ ਨੇ 19 ਸਾਲ ਦੀ ਲੜਕੀ ਨੂੰ ਉਤਾਰਿਆ ਮੌਤ ਦੇ ਘਾਟ
ਅਜਨਾਲਾ : ਅਨਮੋਲ ਨਾਂ ਦੀ 19 ਸਾਲਾ ਲੜਕੀ ਦਾ ਅਗਵਾਕਾਰਾਂ ਦੇ ਵੱਲੋਂ ਕਤਲ ਕਰ ਦਿੱਤਾ ਗਿਆ। 26 ਤਾਰੀਕ ਨੂੰ ਅਨਮੋਲ ਨੂੰ ਅਗਵਾ ਕਰਕੇ 20 ਲੱਖ ਦੀ ਫਿਰੌਤੀ ਪਰਿਵਾਰ ਤੋਂ ਮੰਗੀ ਗਈ ਸੀ ਪਰ ਜਦੋਂ ਪਰਿਵਾਰ ਨੇ ਫਿਰੌਤੀ ਨਾ ਦਿੱਤੀ ਤਾਂ ਅਗਵਾਕਾਰਾ ਨੇ ਅਨਮੋਲ ਦਾ ਕਤਲ ਕਰ ਦਿੱਤਾ।
POLITICAL REACTIONS ਭਗਵੰਤ ਮਾਨ ਕਹਿੰਦਾ ਬੱਸ ਸ਼ਾਇਰੀ ਜੋਗਾ ਹੀ ਹੈ ਮਨਪ੍ਰੀਤ
ਦੱਸ ਦਈਏ ਕਿ ਅੰਮ੍ਰਿਤਸਰ ਦੇ ਰਣਜੀਤ ਐਵਨਿਊ ਤੋਂ ਅਗਵਾ ਕੀਤੀ ਗਈ ਲੜਕੀ ਅਨਮੋਲ ਦਾ ਅਗਵਾਕਾਰਾਂ ਨੇ ਫਿਰੌਤੀ ਨਾ ਮਿਲਣ ਦੀ ਵਜ੍ਹਾ ਕਾਰਨ ਕਤਲ ਕਰ ਦਿੱਤਾ ਹੈ। ਅਨਮੋਲ ਨੂੰ ਉਸ ਸਮੇਂ ਅਗਵਾ ਕੀਤਾ ਗਿਆ ਜਦੋਂ ਉਹ ਪੜ੍ਹਨ ਲਈ ਜਾ ਰਹੀ ਸੀ ਅਗਵਾਕਾਰ ਉਸਨੂੰ ਗੱਡੀ ‘ਚ ਅਣਪਛਾਤੀ ਜਗ੍ਹਾ ‘ਤੇ ਲੈ ਗਏ ਅਤੇ ਪਰਿਵਾਰ ਨੂੰ ਫੋਨ ਕਰਕੇ 20 ਲੱਖ ਦੀ ਫਿਰੌਤੀ ਦੀ ਮੰਗ ਕੀਤੀ।
ਬਾਦਲਾਂ ਲਈ ਨਵਾਂ ਪੁਆੜਾ! ਭਾਈ ਰਣਜੀਤ ਸਿੰਘ ਨੇ ਕਰਤਾ ਵੱਡਾ ਐਲਾਨ | Bhai Ranjit Singh Vs Badal
ਪੁਲਿਸ ਉਦੋਂ ਤੋਂ ਅਨਮੋਲ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਅਨਮੋਲ ਦਾ ਕੋਈ ਸੁਰਾਗ ਨਾ ਮਿਲਿਆ। ਜਿਸ ਤੋਂ ਬਾਅਦ ਅੱਜ ਅਨਮੋਲ ਦੀ ਲਾਸ਼ ਨਾਲ ਪੂਰੇ ਸ਼ਹਿਰ ‘ਚ ਸਨਸਨੀ ਫੈਲ ਗਈ। ਪੁਲਿਸ ਦੇ ਆਲਾ ਅਧਿਕਾਰੀਆਂ ਮੁਤਾਬਕ ਇਸ ਮਾਮਲੇ ‘ਚ ਇੱਕ ਨੌਜਵਾਨ ਲਵਦੀਪ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.