InternationalBreaking NewsD5 specialNewsTop News

YouTube ਸਟਾਰ ਨੇ 12 ਦਿਨ ਕੱਚ ਦੇ ਡੱਬੇ ‘ਚ ਬੰਦ ਹੋ ਕੇ ਕਮਾਏ 82 ਕਰੋੜ 

ਦੁਬਈ : ਦੁਬਈ ‘ਚ ਇੱਕ YouTuber ਹੈ ਜੋ ਲਗਾਤਾਰ 12 ਦਿਨਾਂ ਤੋਂ ਲਾਈਵ ਸਟਰੀਮਿੰਗ ਕਰ ਰਿਹਾ ਹੈ। ਅਬੋਫਲਾਹ ਸਿਰਫ਼ ਕੱਚ ਦੇ ਡੱਬੇ (Glass Box) ‘ਚ ਬੰਦ ਹੀ ਨਹੀਂ ਰਿਹਾ, ਸਗੋਂ ਅੰਦਰ ਲਗਾਤਾਰ ਲਾਈਵ ਕਰਕੇ ਆਪਣੇ ਫੈਨਜ਼ ਨਾਲ ਗੱਲਬਾਤ ਕਰਦਾ ਹੈ। 21 ਸਾਲਾ ਯੂਟਿਊਬਰ ਅਬੋਫਲਾਹ ਨੇ ਕੜਕਦੀ ਸਰਦੀ ਨਾਲ ਜੂਝ ਰਹੇ ਜੌਰਡਨ, ਲੇਬਨਾਨ, ਇਰਾਕ ਦੇ ਸ਼ਰਨਾਰਥੀਆਂ ਦੀ ਮਦਦ ਲਈ ਇਹ ਕੰਮ ਕੀਤਾ ਹੈ। ਉਸ ਨੇ ਬੁਰਜ ਪਾਰਕ ‘ਚ 12 ਦਿਨਾਂ ਤੱਕ ਚੱਲਣ ਵਾਲੇ ਇਸ ਸਮਾਗਮ ਰਾਹੀਂ 11 ਮਿਲੀਅਨ ਡਾਲਰ (ਕਰੀਬ 82 ਕਰੋੜ ਰੁਪਏ) ਦਾ ਦਾਨ ਇਕੱਠਾ ਕੀਤਾ ਹੈ। ਅਬੋਫਲਾਹ ਨੇ ਇਸ ਅਨੋਖੀ ਲਾਈਵ ਸਟ੍ਰੀਮ ਰਾਹੀਂ ਦੋ ਗਿਨੀਜ਼ ਰਿਕਾਰਡ ਵੀ ਆਪਣੇ ਨਾਂ ਕੀਤੇ ਹਨ।

Majithia News : ਲਓ ਮਜੀਠੀਆ ਦੇ ਘਰੋਂ ਆਈ ਵੱਡੀ ਖ਼ਬਰ, ਪਹੁੰਚੇ ਵੱਡੇ ਲੀਡਰ | D5 Channel Punjabi

ਅਬੋਫਲਾਹ ਦੇ ਇਸ ਇਵੈਂਟ ਦੇ ਜ਼ਰੀਏ ਜੁਟਾਈ ਰਾਸ਼ੀ ਤੋਂ ਖੇਤਰ ਦੇ 1,10,000 ਤੋਂ ਵੱਧ ਸ਼ਰਨਾਰਥੀ ਪਰਿਵਾਰਾਂ ਦੀ ਮਦਦ ਕੀਤੀ ਜਾਵੇਗੀ। ਇਸ ਪੈਸੇ ਨਾਲ ਸ਼ਰਨਰਥੀਆਂ ਲਈ ਭੋਜਨ ਤੇ ਗਰਮ ਕੱਪੜਿਆਂ ਵਰਗੀਆਂ ਚੀਜ਼ਾਂ ਦੀ ਵਿਵਸਥਾ ਕੀਤੀ ਜਾਵੇਗੀ। ਨਾਲ ਹੀ ਸੀਰੀਆ ਤੇ ਮਿਸਰ ਦੇ ਕਮਜ਼ੋਰ ਵਰਗ ਦੇ ਲੋਕਾਂ ਦੀ ਵੀ ਮਦਦ ਕੀਤੀ ਜਾਵੇਗੀ। ਅਬੋਫਲਾਹ ਡਾਉਨਟਾਊਨ ਦੁਬਈ ਵਿੱਚ 7 ਜਨਵਰੀ ਨੂੰ ਗਲਾਸ ਬਾਕਸ ਵਿੱਚ ਬੰਦ ਹੋਏ ਸਨ। ਉਨ੍ਹਾਂ ਦਾ ਟੀਚਾ ਇਸ ਅਨੋਖੀ Streaming ਜ਼ਰੀਏ 1 ਕਰੋੜ ਡਾਲਰ ਇਕੱਠਾ ਕਰਨਾ ਸੀ।

Political Battle : ਲਓ ਮਜੀਠੀਆ ਨੇ ਲਾਈ ਨਵੀਂ ਸਕੀਮ, ਸਿੱਧੂ ਚੰਨੀ ਹੋਏ ਹੈਰਾਨ | D5 Channel Punjabi

ਟੀਚਾ ਪ੍ਰਾਪਤ ਕਰਨਾ ਦੇ ਬਾਅਦ ਬੁਧਵਾਰ ਰਾਤ ਉਹ ਕੱਚ ਦੇ ਬਕਸੇ ਤੋਂ ਬਾਹਰ ਨਿਕਲੇ। Streaming ਦੇ ਦੌਰਾਨ ਉਨ੍ਹਾਂ ਨੇ 2.37 ਕਰੋੜ ਤੋਂ ਵੱਧ ਫੈਨਜ਼ ਦੇ ਨਾਲ ਆਪਣਾ ਅਨੁਭਵ ਸਾਂਝਾ ਕੀਤਾ। ਇਸ ਨਾਲ ਦੁਨੀਆ ਦੇ 1,54,789 ਲੋਕ ਦਾਨ ਦੇਣ ਲਈ ਪ੍ਰੇਰਿਤ ਹੋਏ। ਅਬੋਫਲਾਹ ਦਾ ਅਸਲੀ ਨਾਂ ਹਸਨ ਸੁਲੇਮਾਨ ਹੈ। ਉਨ੍ਹਾਂ ਨੇ ਕਿਹਾ ਕਿ ਸ਼ੁਰੂਆਤ ਵਿੱਚ ਅਜਿਹਾ ਲੱਗਦਾ ਸੀ ਕਿ 1 ਕਰੋੜ ਡਾਲਰ ਇਕੱਠੇ ਕਰਨ ਦੇ ਟੀਚੇ ਨੂੰ ਪਾਉਣ ‘ਚ ਤਿੰਨ ਹਫ਼ਤੇ ਲੱਗ ਸਕਦੇ ਹਨ, ਪਰ ਇਹ 12 ਦਿਨਾਂ ਵਿੱਚ ਪੂਰਾ ਹੋ ਗਿਆ। ਉਨ੍ਹਾਂ ਨੇ ਯੂਟਿਊਬ ‘ਤੇ ਦਾਨ ਕਰਨ ਲਈ ਸਭ ਤੋਂ ਵੱਧ ਦਰਸ਼ਕ, 689,000 ਤੋਂ ਵੱਧ ਹਾਸਲ ਕਰਨ ‘ਚ ਗਿਨੀਜ਼ ਰਿਕਾਰਡ ਵੀ ਬਣਾਇਆ ਹੈ। ਅਬੋਫਲਾਹ ਨੇ ਕਿਹਾ ਕਿ ਜੇਕਰ ਨੀਅਤ ਹੋਵੇ ਤਾਂ ਕੁਝ ਵੀ ਸੰਭਵ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button